ਜਲੰਧਰ ਤੋਂ ਭਾਜਪਾ ਦੇ ਇਸ ਮੁਖ ਆਗੂ ਦੇ ਸੁਰੱਖਿਆ ਕਰਮੀ ਨੇ ਖ਼ੁਦ ਨੂੰ ਮਾਰੀ ਗੋਲੀ
ਜਲੰਧਰ, 19 ਮਾਰਚ: ਜਲੰਧਰ ਪੱਛਮੀ ਤੋਂ ਭਾਜਪਾ ਦੇ ਸੀਨੀਅਰ ਆਗੂ ਭਗਤ ਚੁੰਨੀ ਲਾਲ ਦੀ ਸੁਰੱਖਿਆ 'ਚ ਤੈਨਾਤ ਇੱਕ ਬੰਦੂਕਧਾਰੀ ਵੱਲੋਂ ਖ਼ੁਦ ਨੂੰ ਗੋਲੀ ਮਾਰ ਲਈ ਗਈ ਹੈ। ਬੰਦੂਕਧਾਰੀ ਨੂੰ ਗੰਭੀਰ ਹਾਲਤ 'ਚ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਕੁਝ ਸਮੇਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ: ਜਲੰਧਰ ਤੋਂ ਭਾਜਪਾ ਦੇ ਇਸ ਮੁਖ ਆਗੂ ਦੇ ਸੁਰੱਖਿਆ ਕਰਮੀ ਨੇ ਖ਼ੁਦ ਨੂੰ ਮਾਰੀ ਗੋਲੀ
ਜਾਣਕਾਰੀ ਅਨੁਸਾਰ ਗੰਨਮੈਨ ਹਰਪਾਲ ਸਿੰਘ ਪਿਛਲੇ ਕਈ ਸਾਲਾਂ ਤੋਂ ਸੀਨੀਅਰ ਭਾਜਪਾ ਆਗੂ ਭਗਤ ਚੁੰਨੀ ਲਾਲ ਨਾਲ ਗੰਨਮੈਨ ਸੀ। ਹਰਪਾਲ ਸਿੰਘ ਜਲੰਧਰ ਦੇ ਕ੍ਰਿਸ਼ਨਾ ਨਗਰ ਵਿੱਚ ਰਹਿੰਦਾ ਅਤੇ ਕੱਲ੍ਹ ਦੁਪਹਿਰ ਉਹ ਡਿਊਟੀ ਤੋਂ ਘਰ ਪਰਤਿਆ ਅਤੇ ਦੇਰ ਸ਼ਾਮ ਹਰਪਾਲ ਘਰ ਵਿੱਚ ਹੀ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲਿਆ।
ਗੰਨਮੈਨ ਹਰਪਾਲ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਂਸਟੇਬਲ ਹਰਪਾਲ ਸਿੰਘ ਦੇ ਢਿੱਡ ਵਿੱਚ ਦੋ ਗੋਲੀਆਂ ਲੱਗੀਆਂ ਹਨ। ਘਟਨਾ ਦੇ ਸਹੀ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਧਾਨ ਸਭਾ ਦੇ ਹੋਣਗੇ ਸਪੀਕਰ
ਇਹ ਜਾਣਕਾਰੀ ਜ਼ਰੂਰ ਹਾਸਿਲ ਹੋਈ ਹੈ ਕਿ ਗੰਨਮੈਨ ਹਰਪਾਲ ਦੀ ਕੈਨੇਡਾ ਵਿਚ ਇਕ ਬੇਟੀ ਹੈ, ਜਿਸ ਦੀ ਕੱਲ੍ਹ ਹੀ ਪੀ.ਆਰ ਹੋਣ ਦੀ ਸੂਚਨਾ ਮਿਲੀ ਸੀ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
-PTC News