ਮੁੱਖ ਖਬਰਾਂ

ਖੇਤੀ ਕਾਨੂੰਨਾਂ 'ਤੇ ਭਾਜਪਾ ਲੀਡਰ ਨੇ ਪੀਟੀਸੀ ਨਿਊਜ਼ ਨੂੰ ਦਿੱਤੀ ਚਣੌਤੀ, ਪੀਟੀਸੀ ਨੇ ਭਾਜਪਾ ਦਾ ਚੈਲੰਜ਼ ਕੀਤਾ ਕਬੂਲ

By Shanker Badra -- January 08, 2021 8:20 pm -- Updated:January 08, 2021 8:29 pm

ਚੰਡੀਗੜ੍ਹ : ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਪਿਛਲੇ 44 ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਵੱਲੋਂ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਕਾਨੂੰਨ ਵਾਪਸ ਲੈਣ ਦੇ ਮੂਡ 'ਚ ਨਹੀਂ। ਕਿਸਾਨ ਕੇਂਦਰ ਸਰਕਾਰ ਨਾਲ 8 ਵਾਰ ਮੁਲਾਕਾਤ ਕਰ ਚੁੱਕੇ ਹਨ ਪਰ ਅਜੇ ਤੱਕ ਗੱਲ ਕਿਸੇ ਠੋਸ ਨਤੀਜੇ 'ਤੇ ਨਹੀਂ ਪਹੁੰਚੀ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨਾਂ ਵਿਚਾਲੇ ਪੇਚ ਫਸਿਆ ਹੋਇਆ ਹੈ।

BJP challenges PTC News on farm laws 2020; challenge accepted ਖੇਤੀ ਕਾਨੂੰਨਾਂ 'ਤੇ ਭਾਜਪਾ ਲੀਡਰ ਨੇ ਪੀਟੀਸੀ ਨਿਊਜ਼ ਨੂੰ ਦਿੱਤੀ ਚਣੌਤੀ, ਪੀਟੀਸੀ ਨਿਊਜ਼ ਨੇ ਭਾਜਪਾ ਦਾ ਚੈਲੰਜ਼ ਕੀਤਾ ਕਬੂਲ

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਰਹੀ ਬੇਸਿੱਟਾ , ਕੇਂਦਰ ਨੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ

ਇਸ ਦੌਰਾਨ ਅੱਜ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਪੀਟੀਸੀ ਨਿਊਜ਼ 'ਤੇ ਚੱਲਦੀ ਡਿਬੇਟ ਦੌਰਾਨ ਪੰਜਾਬ ਭਾਜਪਾ ਲੀਡਰ ਨੇ ਪੀਟੀਸੀ ਨਿਊਜ਼ ਨੂੰ ਚਣੌਤੀ ਦਿੱਤੀ ਹੈ ਕਿ ਅਸੀਂ ਚੈਨਲ 'ਤੇ ਆਪਣੇ ਵਕੀਲ ਰਾਹੀਂ ਖੇਤੀ ਕਾਨੂੰਨਾਂ ਨੂੰ ਸਮਝਾਉਣ ਦਾ ਚੈਲੰਜ਼ ਦਿੰਦੇ ਹਾਂ ,ਓਥੇ ਹੀ ਪੀਟੀਸੀ ਨਿਊਜ਼ ਨੇ ਵੀ ਭਾਜਪਾ ਲੀਡਰ ਦਾ ਚੈਲੰਜ਼ ਕਬੂਲ ਕਰ ਲਿਆ ਹੈ। ਪੰਜਾਬ ਭਾਜਪਾ ਲੀਡਰ ਸੁਰਜੀਤ ਕੁਮਾਰ ਜਿਆਣੀ ਨੇ ਮਾਮਲਾ ਨਾ ਹੱਲ ਹੋਣ 'ਤੇ ਕਿਸਾਨ ਜਥੇਬੰਦੀਆਂ ਨੂੰ ਜਿੰਮੇਵਾਰ ਦੱਸਿਆ ਹੈ। BJP Surjit Jyani Challenge PTC News: PTC News channel has been supporting farmers protest in fight against farm laws 2020.ਦਰਅਸਲ 'ਚ ਖੇਤੀ ਕਾਨੂੰਨਾਂ ਨੂੰ ਲੈ ਕੇ ਪੀਟੀਸੀ ਨਿਊਜ਼ 'ਤੇ ਡਿਬੇਟ (ਵਿਚਾਰ -ਤਕਰਾਰ ) ਚੱਲ ਰਹੀ ਸੀ ,ਜਿਸ ਵਿੱਚ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਕਾਫ਼ੀ ਗਰਮ ਬਹਿਸ ਹੋਈ ਹੈ ,ਜਿਸ ਵਿੱਚਪੰਜਾਬ ਭਾਜਪਾ ਲੀਡਰ ਸੁਰਜੀਤ ਕੁਮਾਰ ਜਿਆਣੀ ਨੇਪੀਟੀਸੀ ਨਿਊਜ਼ ਦੇ ਐਡੀਟਰ ਹਰਪ੍ਰੀਤ ਸਿੰਘ ਸਾਹਨੀ ਨੂੰ ਕਿਹਾ ਕਿ ਪੀਟੀਸੀ ਨਿਊਜ਼ ਚੈਨਲ 'ਤੇ ਮੈਂ ਆਪਣੇ ਵਕੀਲ ਰਾਹੀਂ ਖੇਤੀ ਕਾਨੂੰਨਾਂ ਨੂੰ ਸਮਝਾਵਾਂਗਾ ,ਜਿਸ ਤੋਂ ਬਾਅਦ ਪੀਟੀਸੀ ਨਿਊਜ਼ ਨੇ ਭਾਜਪਾ ਲੀਡਰ ਦੀ ਚਣੌਤੀ ਨੂੰ ਕਬੂਲ ਕਰਦਿਆਂ ਕਿਹਾ ਕਿ ਅਸੀਂ ਸਿਰਫ਼ ਕਿਸਾਨ ਨੂੰ ਡਿਬੇਟ ਵਿੱਚ ਬਿਠਾਵਾਂਗੇ  ,ਜੋ ਭਾਜਪਾ ਦੇ ਵਕੀਲ ਨਾਲ ਬਹਿਸ ਕਰੇਗਾ। BJP Surjit Jyani Challenge PTC News: PTC News channel has been supporting farmers protest in fight against farm laws 2020.ਹਾਲਾਂਕਿਪੀਟੀਸੀ ਨਿਊਜ਼ ਚੈਨਲ ਨੇ ਪੰਜਾਬ ਭਾਜਪਾ ਲੀਡਰ ਨੂੰ ਕਿਹਾ ਕਿ ਜਗ੍ਹਾ ਤੇਰੀ ,ਟਾਈਮ ਤੇਰਾ ਪਰ ਹੁਣ ਦੇਖਦੇ ਹਾਂ ਕਿ ਇਹ ਡਿਬੇਟ ਕਦੋਂ ਹੋਵੇਗੀ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ ਦੀ ਮੀਟਿੰਗ ਵੀ ਬੇਸਿੱਟਾ ਰਹੀ ਹੈ ,ਹੁਣ 15 ਜਨਵਰੀ ਨੂੰ ਅਗਲੀ ਮੀਟਿੰਗ ਹੋਵੇਗੀ। ਇਸ ਮੀਟਿੰਗ ਦੌਰਾਨ ਕਿਸਾਨ ਆਗੂ ਅਤੇ ਸਰਕਾਰ ਆਪਣੇ-ਆਪਣੇ ਸਟੈਂਡ 'ਤੇ ਅੜੇ ਰਹੇ। ਕਿਸਾਨਾਂ ਵੱਲੋਂ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਕਾਨੂੰਨ ਵਾਪਸ ਲੈਣ ਦੇ ਮੂਡ 'ਚ ਨਹੀਂ। ਕਿਸਾਨ ਜਥੇਬੰਦੀਆਂ ਨੇ ਸਰਕਾਰ ਦਾ 15 ਜਨਵਰੀ ਨੂੰ ਮੀਟਿੰਗ ਦਾ ਸੱਦਾ ਪ੍ਰਵਾਨ ਕਰ ਲਿਆ ਹੈ।
-PTCNews

  • Share