Sat, May 4, 2024
Whatsapp

ਬਲੂ ਵ੍ਹੇਲ ਗੇਮ ਨਾਲ ਕਿਉਂ ਹੋ ਰਹੀਆਂ ਹਨ ਮੌਤਾਂ?

Written by  Joshi -- September 25th 2017 02:37 PM -- Updated: September 25th 2017 10:25 PM
ਬਲੂ ਵ੍ਹੇਲ ਗੇਮ ਨਾਲ ਕਿਉਂ ਹੋ ਰਹੀਆਂ ਹਨ ਮੌਤਾਂ?

ਬਲੂ ਵ੍ਹੇਲ ਗੇਮ ਨਾਲ ਕਿਉਂ ਹੋ ਰਹੀਆਂ ਹਨ ਮੌਤਾਂ?

Blue whale game reaches Panchkula: ਅੱਜ ਦੇ ਸਮੇਂ ਵਿੱਚ ਸਮਾਰਟ ਫੋਨ, ਸੋਸ਼ਲ  ਮੀਡੀਆ ਅਤੇ ਕੰਪਿਊਟਰ ਦੀ ਵਰਤੋਂ ਹਰ ਕੋਈ ਕਰਦਾ ਹੈ।ਕੰਪਿਊਟਰ ਨੂੰ ਲੈ ਕੇ ਛੋਟੇ ਬੱਚਿਆਂ 'ਚ ਬਹੁਤ ਜਿਆਦਾ ਕਰੇਜ ਹੁੰਦਾ ਹੈ।ਕਿਉਂਕਿ ਉਹ ਹੋਰਨਾਂ ਖੇਡਾਂ ਦੀ ਬਜਾਏ ਕੰਪਿਊਟਰ ਉੱਪਰ  ਜਿਆਦਾ  ਸਮਾਂ ਗੇਮ ਖੇਡਣਾ ਪਸੰਦ ਕਰਦੇ ਹਨ।ਪਿਛਲੇ ਸਾਲ ਪੋਕੇਮੋਨ ਗੇਮ ਜਾਨਲੇਵਾ ਸਾਬਿਤ ਹੋਈ ਸੀ ਅਤੇ ਹੁਣ ਬਲੂ ਵ੍ਹੇਲ ਗੇਮ ਜਾਨਲੇਵਾ ਸਾਬਤ ਹੋਈ ਹੈ।ਇਸ ਗੇਮ ਨੂੰ ਖੇਡਣ ਦੌਰਾਨ ਬੱਚੇ ਡਿਪਰੈਸਨ ਦਾ ਸਿਕਾਰ ਹੋ ਜਾਂਦੇ ਹਨ। Blue whale game reaches Panchkula, one kid committed suicideਬਲੂ ਵ੍ਹੇਲ ਸੋਸਲ ਮੀਡੀਆ ਪਲੇਟਫਾਰਮ 'ਤੇ ਖੇਡੀ ਜਾਂਦੀ  ਹੈ।ਜਿਸ ਵਿੱਚ ਬੱਚਿਆਂ ਨੂੰ ਕੁੱਝ ਟਾਸਕ ਪੂਰੇ ਕਰਨ ਲਈ ਦਿੱਤੇ ਜਾਂਦੇ ਹਨ।ਇਨ੍ਹਾਂ 'ਚ ਜਿਆਦਾਤਰ ਟਾਸਕ ਅਜਿਹੇ ਹਨ ਜਿਨ੍ਹਾਂ 'ਚ ਖੁਦ ਨੂੰ ਨੁਕਸਾਨ ਪਹੁੰਚਾਉਣਾ ਹੁੰਦਾ ਹੈ।ਹਰਿਆਣਾ ਦੇ ਪੰਚਕੂਲਾ 'ਚ ਵੀ 17 ਸਾਲ ਦਾ ਬੱਚਾ ਬਲੂ ਵ੍ਹੇਲ ਗੇਮ ਦਾ ਸਿਕਾਰ ਹੋ ਗਿਆ ਹੈ। Blue whale game reaches Panchkula, one kid committed suicideਜਿਸ ਨੇ ਪੰਚਕੂਲਾ ਵਿੱਚ ਆਪਣੇ ਘਰ ਵਿੱਚ ਫਾਹਾ ਲੈ ਲਿਆ ਅਤੇ ਮੌਤ ਹੋਣ ਦੀ ਖਬਰ ਹੈ।ਮ੍ਰਿਤਕ ਬੱਚੇ ਦੇ ਪਰਿਵਾਰ ਨੇ ਦੱਸਿਆ ਹੈ ਕਿ ਕਰਨ ਠਾਕੁਰ ਨਾਂਮ ਦਾ ਬੱਚਾ ਚੰਡੀਗੜ੍ਹ ਦੇ ਸੈਕਟਰ -8'ਚ ਡੀਏਵੀ ਸਕੂਲ ਵਿੱਚ ਦਸਵੀਂ ਜਮਾਤ 'ਚ ਪੜ੍ਹਦਾ ਸੀ। Blue whale game reaches Panchkula, one kid committed suicideਪਰਿਵਾਰ ਵਾਲਿਆਂ ਨੇ ਜਦ ਉਸ ਦਾ ਸਮਾਨ ਚੈੱਕ  ਕੀਤਾ ਤਾਂ ਉਸ 'ਚ ਕੁੱਝ ਡਾਈਗ੍ਰਾਮ ਮਿਲੇ, ਜਿਸ ਵਿੱਚ ਖ਼ੁਦਕੁਸ਼ੀ  ਕਰਨ ਦੇ ਤਾਰੀਕੇ ਸਨ। ਉਸ ਦੇ ਮੋਬਾਇਲ 'ਚ ਬਲੂ ਵ੍ਹੇਲ ਗੇਮ ਵੀ ਦੇਖੀ ਗਈ।ਜਿਸ ਕਰਕੇ ਉਸ ਨੇ ਖ਼ੁਦਕੁਸ਼ੀ  ਦਾ ਤਾਰੀਕਾ ਫਾਹਾ ਲੈਣ ਦਾ ਚੁਣਿਆ। (By: Shankar Badra) —PTC News


  • Tags

Top News view more...

Latest News view more...