ਮੁੱਖ ਖਬਰਾਂ

ਜਿਸ ਪੁੱਤ ਨੂੰ ਦਿੱਤੀ ਮਮਤਾ ਦੀ ਗੋਦ ਉਸ ਨੇ ਹੀ ਦਿੱਤੀ ਮਾਂ ਨੂੰ ਦਰਦਨਾਕ ਮੌਤ

By Jagroop Kaur -- March 05, 2021 8:44 pm -- Updated:March 05, 2021 8:44 pm

ਪੰਜਾਬੀ ਦੀ ਇਕ ਕਹਾਵਤ ਹੈ ਕਿ ਪੁੱਤ ਕਪੁੱਤ ਹੋ ਜਾਂਦੇ ਹਨ ਪਰ ਮਾਂ ਕਦੇ ਕੁਮਾ ਨਹੀਂ ਹੁੰਦੀ। ਅੱਜ ਇਸ ਅਖਾਣ ਨੂੰ ਸੱਚ ਕੀਤਾ ਹੈ ਰਈਆ ਦੇ ਇੱਕ ਕਲਯੁਗੀ ਪੁੱਤ ਨੇ ਜਿਸ ਨੇ ਸਾਬਿਤ ਕਰ ਦਿੱਤਾ ਕਿ ਖੂਨ ਦੇ ਰਿਸ਼ਤੇ ਅੱਜ ਮਿੱਟੀ ਹੋ ਚੁਕੇ ਹਨ। ਦਰਅਸਲ ਅੱਜ ਸਥਾਨਕ ਕਸਬੇ ਅੰਦਰ ਜੀ. ਟੀ. ਰੋਡ 'ਤੇ ਚੀਮਾਬਾਠ ਮੋੜ ਦੇ ਸਾਹਮਣੇ ਇਕ ਘਰ 'ਚ ਇਕ ਕਲਯੁਗੀ ਪੁੱਤਰ ਵਲੋਂ ਆਪਣੀ ਹੀ ਮਾਂ ਦੇ ਸਿਰ 'ਚ ਘੋਟਣਾ ਮਾਰ ਕੇ ਕਤਲ ਕਰਨ ਦੀ ਦੁਖਦਾਈ ਖ਼ਬਰ ਮਿਲੀ ਹੈ।

Read more : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਈ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਭਤੀਜੇ ਰਵਿੰਦਰ ਸਿੰਘ ਰਵੀ ਸਰਪੰਚ ਚੀਮਾਬਾਠ ਨੇ ਦੱਸਿਆ ਕਿ ਉਸ ਦੇ ਚਾਚੇ ਸਰਬਜੀਤ ਸਿੰਘ ਅਤੇ ਚਾਚੀ ਸਵਰਨਜੀਤ ਕੌਰ ਦੇ ਘਰ ਕੋਈ ਔਲਾਦ ਨਾ ਹੋਣ ਕਰਕੇ ਉਨ੍ਹਾਂ ਨੇ ਆਪਣੇ ਦਿਉਰ ਦੇ ਲੜਕੇ ਕੰਵਰ ਅਨਮੋਲਜੀਤ ਸਿੰਘ ਨੂੰ ਬਚਪਨ ਤੋਂ ਹੀ ਗੋਦ ਲਿਆ ਹੋਇਆ ਸੀ।Husband, in-laws booked for dowry death

ਜਿਸ ਨਾਲ ਉਸ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ।ਦੋਸ਼ੀ ਜਦੋਂ ਮੌਕੇ ਤੋਂ ਫ਼ਰਾਰ ਹੋਣ ਲਈ ਬਾਹਰ ਆਇਆ ਤਾਂ ਉਸ ਦੀ ਪਤਨੀ ਨੇ ਘਰੋਂ ਬਾਹਰ ਆ ਕੇ ਰੌਲਾ ਪਾਇਆ ਅਤੇ ਉਸੇ ਸਮੇਂ ਉੱਥੋਂ ਲੰਘ ਰਹੀ ਹਾਈਵੇ ਪੈਟਰੋਲਿੰਗ ਪਾਰਟੀ ਨੇ ਉਸ ਨੂੰ ਕਾਬੂ ਕਰ ਲਿਆ। ਫਿਲਹਾਲ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Click here for latest updates on Twitter.

  • Share