Sun, Apr 28, 2024
Whatsapp

ਰਣਜੀਤ ਬ੍ਰਹਮਪੁਰਾ ਨੇ ਖਡੂਰ ਸਾਹਿਬ ਦਾ ਕੋਈ ਵੀ ਮੁੱਦਾ ਕਦੇ ਵੀ ਸੰਸਦ ਵਿਚ ਨਹੀਂ ਚੁੱਕਿਆ : ਬਿਕਰਮ ਮਜੀਠੀਆ

Written by  Shanker Badra -- March 13th 2019 06:49 PM -- Updated: March 13th 2019 07:20 PM
ਰਣਜੀਤ ਬ੍ਰਹਮਪੁਰਾ ਨੇ ਖਡੂਰ ਸਾਹਿਬ ਦਾ ਕੋਈ ਵੀ ਮੁੱਦਾ ਕਦੇ ਵੀ ਸੰਸਦ ਵਿਚ ਨਹੀਂ ਚੁੱਕਿਆ : ਬਿਕਰਮ ਮਜੀਠੀਆ

ਰਣਜੀਤ ਬ੍ਰਹਮਪੁਰਾ ਨੇ ਖਡੂਰ ਸਾਹਿਬ ਦਾ ਕੋਈ ਵੀ ਮੁੱਦਾ ਕਦੇ ਵੀ ਸੰਸਦ ਵਿਚ ਨਹੀਂ ਚੁੱਕਿਆ : ਬਿਕਰਮ ਮਜੀਠੀਆ

ਰਣਜੀਤ ਬ੍ਰਹਮਪੁਰਾ ਨੇ ਖਡੂਰ ਸਾਹਿਬ ਦਾ ਕੋਈ ਵੀ ਮੁੱਦਾ ਕਦੇ ਵੀ ਸੰਸਦ ਵਿਚ ਨਹੀਂ ਚੁੱਕਿਆ : ਬਿਕਰਮ ਮਜੀਠੀਆ:ਅੰਮ੍ਰਿਤਸਰ :ਅੱਜ ਅਖੌਤੀ ਟਕਸਾਲੀ ਗਰੁੱਪ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋ ਇਸ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਭਤੀਜਾ ਗੁਰਵਿੰਦਰ ਸਿੰਘ ਟੋਨੀ ਬ੍ਰਹਮਪੁਰਾ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਿਆ।ਟੋਨੀ ਬ੍ਰਹਮਪੁਰਾ ਅੱਜ ਇੱਥੇ ਪੰਚਾਂ-ਸਰਪੰਚਾਂ ਤੋਂ ਇਲਾਵਾ ਆਪਣੀ ਪਤਨੀ ਰੁਪਿੰਦਰ ਕੌਰ, ਜੋ ਕਿ ਇੱਕ ਜ਼ਿਲ੍ਹਾ ਪਰਿਸ਼ਦ ਮੈਂਬਰ ਹੈ, ਸਮੇਤ ਇੱਕ ਭਾਰੀ ਇਕੱਠ ਦੌਰਾਨ ਅਕਾਲੀ ਦਲ ਵਿਚ ਸ਼ਾਮਿਲ ਹੋਏ।ਬਿਕਰਮ ਸਿੰਘ ਮਜੀਠੀਆ ਅਤੇ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਬੀਬੀ ਜਗੀਰ ਕੌਰ ਨੇ ਉਹਨਾਂ ਦੇ ਪੂਰੇ ਪਰਿਵਾਰ ਦਾ ਸਿਰੋਪਾਓ ਪਾ ਕੇ ਅਕਾਲੀ ਦਲ ਵਿਚ ਸਵਾਗਤ ਕੀਤਾ। [caption id="attachment_269063" align="aligncenter" width="300"]Brahmpura never raised any issue Khadoor Sahab in parliament : Bikram Majithia
ਰਣਜੀਤ ਬ੍ਰਹਮਪੁਰਾ ਨੇ ਖਡੂਰ ਸਾਹਿਬ ਦਾ ਕੋਈ ਵੀ ਮੁੱਦਾ ਕਦੇ ਵੀ ਸੰਸਦ ਵਿਚ ਨਹੀਂ ਚੁੱਕਿਆ : ਬਿਕਰਮ ਮਜੀਠੀਆ[/caption] ਇਸ ਮੌਕੇ ਉੱਤੇ ਬੋਲਦਿਆਂ ਟੋਨੀ ਬ੍ਰਹਮਪੁਰਾ ਨੇ ਕਿਹਾ ਕਿ ਉਹਨਾਂ ਦਾ ਇਸ ਅਖੌਤੀ ਟਕਸਾਲੀ ਗਰੁੱਪ ਤੋਂ ਉਸ ਵੇਲੇ ਮੋਹ ਭੰਗ ਹੋ ਗਿਆ, ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਟਕਸਾਲੀ ਗਰੁੱਪ ਵਿਚ ਅਸਲੀਅਤ ਵਿਚ ਕਾਂਗਰਸ ਪਾਰਟੀ ਦਾ ਹੀ ਇੱਕ ਧੜਾ ਹੈ।ਉਹਨਾਂ ਕਿਹਾ ਕਿ ਮੈਂ ਇਸ ਟਕਸਾਲੀ ਗਰੁੱਪ ਦੇ ਕੰਮਕਾਜ ਨੂੰ ਬਹੁਤ ਨੇੜੇ ਤੋਂ ਵੇਖਦਾ ਆ ਰਿਹਾ ਹੈ ਅਤੇ ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਮੈਨੂੰ ਸ਼ਰਮ ਆ ਰਹੀ ਹੈ ਕਿ ਇਹਨਾਂ ਨੇ ਆਪਣੀ ਆਤਮਾ ਕਾਂਗਰਸ ਪਾਰਟੀ ਕੋਲ ਵੇਚ ਦਿੱਤੀ ਹੈ।ਇਸ ਗਰੁੱਪ ਨੂੰ ਨਾ ਸਿਰਫ ਕਾਂਗਰਸ ਪਾਰਟੀ ਨੇ ਖੜ•ਾ ਕੀਤਾ ਹੈ, ਸਗੋਂ ਇਸ ਨੂੰ ਵਿੱਤੀ ਮੱਦਦ ਵੀ ਕਾਗਰਸ ਵੱਲੋਂ ਦਿੱਤੀ ਜਾ ਰਹੀ ਹੈ।ਇਹੀ ਕਾਰਣ ਹੈ ਕਿ ਮੈਂ ਇਸ ਨੂੰ ਛੱਡ ਦਿੱਤਾ ਹੈ ਅਤੇ ਅਕਾਲੀ ਦਲ ਦਾ ਸਮਰਥਨ ਕਰਨ ਅਤੇ ਸਿੱਖ ਪੰਥ ਦੇ ਨਾਲ ਤੁਰਨ ਦਾ ਫੈਸਲਾ ਕੀਤਾ ਹੈ। [caption id="attachment_269062" align="aligncenter" width="300"]Brahmpura never raised any issue Khadoor Sahab in parliament : Bikram Majithia
ਰਣਜੀਤ ਬ੍ਰਹਮਪੁਰਾ ਨੇ ਖਡੂਰ ਸਾਹਿਬ ਦਾ ਕੋਈ ਵੀ ਮੁੱਦਾ ਕਦੇ ਵੀ ਸੰਸਦ ਵਿਚ ਨਹੀਂ ਚੁੱਕਿਆ : ਬਿਕਰਮ ਮਜੀਠੀਆ[/caption] ਇਸ ਮੌਕੇ ਉੱਪਰ ਬੋਲਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਖਡੂਰ ਸਾਹਿਬ ਹਲਕੇ ਦੇ ਸੈਂਕੜੇ ਪਰਿਵਾਰ, ਜਿਹੜੇ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਦਾ ਸਮਰਥਨ ਕਰਦੇ ਰਹੇ ਹਨ, ਉਹ ਹੁਣ ਖੁਦ ਨੂੰ ਠੱਗੇ ਮਹਿਸੂਸ ਕਰਦੇ ਹਨ।ਉਹਨਾਂ ਕਿਹਾ ਕਿ ਲੋਕਾਂ ਨੂੰ ਇਹ ਗੱਲ ਬਰਦਾਸ਼ਤ ਕਰਨੀ ਔਖੀ ਹੋ ਰਹੀ ਹੈ ਕਿ ਇੱਕ ਟਕਸਾਲੀ ਗਰੁੱਪ ਕਾਂਗਰਸ ਪਾਰਟੀ ਦੀ ਕਠਪੁਤਲੀ ਬਣ ਗਿਆ ਹੈ ਅਤੇ ਇਸ ਦਾ ਇਸਤੇਮਾਲ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਇਸ ਹਲਕੇ ਦੇ ਪੰਥਕ ਲੋਕ ਇਸ ਸਾਜ਼ਿਸ਼ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਆਪਣੇ ਸੌੜੇ ਹਿੱਤਾਂ ਲਈ ਪੰਥ ਨਾਲ ਵਿਸ਼ਵਾਸ਼ਘਾਤ ਕਰਨ ਵਾਲਿਆਂ ਨੂੰ ਉਹ ਕਰਾਰ ਸਬਕ ਸਿਖਾਉਣਗੇ। [caption id="attachment_269061" align="aligncenter" width="300"]Brahmpura never raised any issue Khadoor Sahab in parliament : Bikram Majithia
ਰਣਜੀਤ ਬ੍ਰਹਮਪੁਰਾ ਨੇ ਖਡੂਰ ਸਾਹਿਬ ਦਾ ਕੋਈ ਵੀ ਮੁੱਦਾ ਕਦੇ ਵੀ ਸੰਸਦ ਵਿਚ ਨਹੀਂ ਚੁੱਕਿਆ : ਬਿਕਰਮ ਮਜੀਠੀਆ[/caption] ਬ੍ਰਹਮਪੁਰਾ ਦੀ ਭੂਮਿਕਾ ਬਾਰੇ ਬੋਲਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਜਦੋਂ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਵਿਚ ਜ਼ਿਮਨੀ ਚੋਣ ਦਾ ਐਲਾਨ ਹੋਇਆ ਸੀ ਤਾਂ ਅਕਾਲੀ ਦਲ ਦੀ ਇਸ ਚੋਣ ਨੂੰ ਲੜਣ ਵਿਚ ਦਿਲਚਸਪੀ ਨਹੀਂ ਸੀ।ਉਹਨਾਂ ਕਿਹਾ ਕਿ ਪਰੰਤੂ ਬ੍ਰਹਮਪੁਰਾ ਸਾਹਿਬ ਨੇ ਜ਼ੋਰ ਪਾਇਆ ਕਿ ਪਾਰਟੀ ਇਹ ਚੋਣ ਲੜੇ, ਇੰਨਾ ਹੀ ਨਹੀਂ ਉਹਨਾਂ ਨੇ ਆਪਣੇ ਸਪੁੱਤਰ ਰਵਿੰਦਰ ਦਾ ਨਾਂ ਵੀ ਪੇਸ਼ ਕਰ ਦਿੱਤਾ।ਉਹਨਾਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਪਰਕਾਸ਼ ਸਿੰਘ ਬਾਦਲ ਬ੍ਰਹਮਪੁਰਾ ਦੇ ਬੇਟੇ ਲਈ ਵੋਟਾਂ ਮੰਗਣ ਵਾਸਤੇ ਹਲਕੇ ਦੇ ਹਰ ਕੋਨੇ ਵਿਚ ਗਏ ਸਨ।ਉਸ ਸਮੇਂ ਰਵਿੰਦਰ ਇਹ ਸੀਟ 67 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤਿਆ ਸੀ ਅਤੇ 10 ਮਹੀਨੇ ਮਗਰੋਂ ਜਦੋਂ ਉਸ ਨੂੰ ਆਪਣੇ ਬਲਬੂਤੇ ਉੱਤੇ ਇਹ ਚੋਣ ਲੜਣੀ ਪਈ ਤਾਂ ਉਹ 15 ਹਜ਼ਾਰ ਦੇ ਫਰਕ ਨਾਲ ਹਾਰ ਗਿਆ।ਇਹ ਆਪਣੇ ਆਪ ਵਿਚ ਇਕ ਰਿਕਾਰਡ ਹੈ।ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਸ ਨੇ ਅਜਿਹੇ ਕੰਮ ਕੀਤੇ ਕਿ ਬਹੁਤ ਥੋੜੇ ਸਮੇਂ ਵਿਚ ਲੋਕਾਂ ਦੇ ਮਨਾਂ 'ਚੋਂ ਉੱਤਰ ਗਿਆ। [caption id="attachment_269064" align="aligncenter" width="300"]Brahmpura never raised any issue Khadoor Sahab in parliament : Bikram Majithia
ਰਣਜੀਤ ਬ੍ਰਹਮਪੁਰਾ ਨੇ ਖਡੂਰ ਸਾਹਿਬ ਦਾ ਕੋਈ ਵੀ ਮੁੱਦਾ ਕਦੇ ਵੀ ਸੰਸਦ ਵਿਚ ਨਹੀਂ ਚੁੱਕਿਆ : ਬਿਕਰਮ ਮਜੀਠੀਆ[/caption] ਮਜੀਠੀਆ ਨੇ ਕਿਹਾ ਕਿ ਬ੍ਰਹਮਪੁਰਾ ਸਾਹਿਬ ਨੇ ਆਪਣੇ ਹਲਕੇ ਦੇ ਲੋਕਾਂ ਲਈ ਵੀ ਕੋਈ ਕੰਮ ਨਹੀਂ ਕੀਤਾ।ਪੰਜ ਸਾਲ ਵਿਚ ਉਸ ਨੇ ਸੰਸਦ ਅੰਦਰ ਆਪਣੇ ਹਲਕੇ ਜਾਂ ਪੰਜਾਬ ਦਾ ਕੋਈ ਵੀ ਮੁੱਦਾ ਨਹੀਂ ਚੁੱਕਿਆ।ਅਕਾਲੀ ਆਗੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਜ਼ਬੂਤ ਅਗਵਾਈ ਥੱਲੇ ਇੱਕਜੁਟ ਹੋਣ।ਉਹਨਾਂ ਕਿਹਾ ਕਿ ਕਿੰਨੇ ਸ਼ਥਰਮ ਦੀ ਗੱਲ ਹੈ ਕਿ ਕਾਂਗਰਸੀਆਂ ਆਗੂਆਂ ਵੱਲੋਂ ਸਾਡੀਆਂ ਫੌਜਾਂ ਦਾ ਮਨੋਬਲ ਡੇਗਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਉਤੇ ਸੁਆਲ ਉਠਾਉਂਦਿਆਂ ਕਿਹਾ ਕਿ ਜੇਕਰ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿਚ ਯਕੀਨ ਰੱਖਦਾ ਹੈ ਤਾਂ ਉਸ ਨੇ ਪਰਿਵਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਨ ਉੱਤੇ ਤੋਪਾਂ ਅਤੇ ਟੈਂਕਾਂ ਨਾਲ ਹਮਲਾ ਕਿਉਂ ਕੀਤਾ ਗਿਆ ਸੀ ? -PTCNews


Top News view more...

Latest News view more...