29 ਅਕਤੂਬਰ ਨੂੰ ਕਰਵਾਇਆ ਜਾਵੇਗਾ ਬੀਐਸਐਫ ਮੈਰਾਥਨ
29 ਅਕਤੂਬਰ ਨੂੰ ਕਰਵਾਇਆ ਜਾਵੇਗਾ ਬੀਐਸਐਫ ਮੈਰਾਥਨ
ਅੰਮ੍ਰਿਤਸਰ, 20 ਅਕਤੂਬਰ: ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਸੀਮਾ ਸੁਰੱਖਿਆ ਬਲ “ਹੈਂਡ ਇਨ ਹੈਂਡ ਵਿਦ ਬਾਰਡਰ ਪਾਪੂਲੇਸ਼ਨ” ਦੇ ਥੀਮ ਨਾਲ ਅੰਮ੍ਰਿਤਸਰ ਦੇ ਜੇ.ਸੀ.ਪੀ, ਅਟਾਰੀ, ਵਿੱਖੇ 29 ਅਕਤੂਬਰ 2022 ਨੂੰ ਫੁਲ ਮੈਰਾਥਨ, ਹਾਫ ਮੈਰਾਥਨ ਅਤੇ 10 ਕਿਲੋਮੀਟਰ ਦੌੜ ਦਾ ਆਯੋਜਨ ਕਰ ਰਹੀ ਹੈ।
ਇਸ ਮੈਰਾਥਨ/ਰਨ ਦਾ ਉਦੇਸ਼ ਖਾਸ ਤੌਰ 'ਤੇ ਸਰਹੱਦੀ ਖੇਤਰਾਂ ਦੇ ਨੌਜਵਾਨਾਂ ਵਿੱਚ ਸਾਹਸ, ਉੱਦਮ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਬੰਧ ਵਿੱਚ ਬੀਐਸਐਫ ਵੱਲੋਂ ਅੱਜ 20 ਅਕਤੂਬਰ 2022 ਨੂੰ ਸਾਂਝੀ ਚੈਕ ਪੋਸਟ (ਜੇ.ਸੀ.ਪੀ.) ਅਟਾਰੀ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਬਾਸਕਟਬਾਲ ਵਿੱਚ ਅਰਜੁਨ ਐਵਾਰਡੀ ਸੁਮਨ ਸ਼ਰਮਾ, ਬੀਐਸਐਫ ਦੇ ਅਥਲੈਟਿਕਸ ਵਿੱਚ ਧਿਆਨ ਚੰਦ ਐਵਾਰਡੀ ਅਤੇ ਸਾਬਕਾ ਡੀ.ਸੀ. ਕੁਲਦੀਪ ਸਿੰਘ ਭੁੱਲਰ ਅਤੇ ਪੰਜਾਬ ਫਰੰਟੀਅਰ ਇੰਸਪੈਕਟਰ ਜਨਰਲ ਆਸਿਫ਼ ਜਲਾਲ ਨੇ ਸ਼ਿਰਕਤ ਕੀਤੀ।
ਦੋ ਉਮਰ ਸਮੂਹਾਂ ਵਿੱਚ ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਦੀ ਦੌੜ 40 ਸਾਲ ਤੋਂ ਵੱਧ ਅਤੇ 40 ਸਾਲ ਤੋਂ ਘੱਟ ਭਾਗੀਦਾਰੀ ਲਈ ਖੁੱਲੀ ਹੈ। ਭਾਗੀਦਾਰੀ ਲਈ ਘੱਟੋ-ਘੱਟ ਉਮਰ 18 ਸਾਲ ਹੈ। ਇਹ ਭਾਰਤੀ ਨਾਗਰਿਕਾਂ ਦੇ ਨਾਲ-ਨਾਲ ਸੁਰੱਖਿਆ ਬਲ ਦੇ ਹੋਰ ਕਰਮਚਾਰੀਆਂ ਦੀ ਭਾਗੀਦਾਰੀ ਲਈ ਖੁੱਲ੍ਹਾ ਹੋਵੇਗਾ। ਮੈਰਾਥਨ ਪੰਜਾਬ ਦੇ ਅੰਮ੍ਰਿਤਸਰ ਦੇ ਤਿੰਨ ਪੁਆਇੰਟਾਂ ਤੋਂ ਸ਼ੁਰੂ ਹੋ ਕੇ ਅਟਾਰੀ ਬਾਰਡਰ 'ਤੇ ਸਮਾਪਤ ਹੋਵੇਗੀ।
ਚੋਟੀ ਦੇ ਪੰਜ ਜੇਤੂਆਂ ਲਈ ਆਕਰਸ਼ਕ ਨਕਦ ਇਨਾਮ ਰੱਖੇ ਗਏ ਹਨ। ਫੁਲ ਮੈਰਾਥਨ ਲਈ ਪਹਿਲਾ ਇਨਾਮ 1,00,000/- ਰੁਪਏ ਜਦਕਿ ਹਾਫ ਮੈਰਾਥਨ ਲਈ 50,000/- ਰੁਪਏ ਅਤੇ 10 ਕਿਲੋਮੀਟਰ ਦੌੜ ਲਈ ਅਤੇ 25,000/- ਰੁਪਏ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: ਨਿਊਯਾਰਕ 'ਚ 2023 ਤੋਂ ਦੀਵਾਲੀ 'ਤੇ ਸਕੂਲਾਂ 'ਚ ਰਹੇਗੀ ਛੁੱਟੀ
ਵਿਦਿਆਰਥੀਆਂ, ਫਰੰਟਲਾਈਨ ਆਬਾਦੀ ਦੇ ਮੈਂਬਰਾਂ ਅਤੇ ਫੋਰਸਾਂ ਲਈ ਕੋਈ ਦਾਖਲਾ ਫੀਸ ਨਹੀਂ ਹੈ। ਇਸ ਸਬੰਧ ਵਿੱਚ ਬੀਐਸਐਫ ਨੇ ਸਿਵਲ ਪ੍ਰਤੀਭਾਗੀਆਂ ਦੀ ਰਜਿਸਟ੍ਰੇਸ਼ਨ ਲਈ https://evantik.runizen.com/e/bsf-marathon ਦੇ ਰੂਪ ਵਿੱਚ ਇੱਕ ਵੈੱਬ ਲਿੰਕ ਵੀ ਬਣਾਇਆ ਹੈ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 25 ਅਕਤੂਬਰ 2022 ਰੱਖੀ ਗਈ ਹੈ।

-PTC News