Wed, Jul 16, 2025
Whatsapp

ਬਸਪਾ ਨੇ ਤਿੰਨ ਉਮੀਦਵਾਰ ਹੋਰ ਐਲਾਨੇ

Reported by:  PTC News Desk  Edited by:  Riya Bawa -- December 12th 2021 05:52 PM -- Updated: December 12th 2021 05:55 PM
ਬਸਪਾ ਨੇ ਤਿੰਨ ਉਮੀਦਵਾਰ ਹੋਰ ਐਲਾਨੇ

ਬਸਪਾ ਨੇ ਤਿੰਨ ਉਮੀਦਵਾਰ ਹੋਰ ਐਲਾਨੇ

ਜਲੰਧਰ: ਬਹੁਜਨ ਸਮਾਜ ਪਾਰਟੀ ਪੰਜਾਬ ਦੀ ਸੂਬਾ ਕਾਰਜਕਾਰੀ ਦੀ ਅਹਿਮ ਮੀਟਿੰਗ ਪਾਰਟੀ ਦਫ਼ਤਰ ਜਲੰਧਰ ਵਿਖੇ ਹੋਈ। ਜਿਸ ਨੂੰ ਸੰਬੋਧਨ ਕਰਦਿਆ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਅਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਾਂਝੇ ਤੌਰ ਤੇ ਸੰਬੋਧਨ ਕਰਦਿਆ ਕਿਹਾ ਕਿ ਬਸਪਾ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਰੱਖੀ ਮੋਗਾ ਰੈਲੀ ਵਿੱਚ ਸ਼ਮੂਲੀਅਤ ਕਰੇਗੀ। ਉਹਨਾਂ ਵਰਕਰਾਂ ਤੇ ਲੀਡਰਸ਼ਿਪ ਨੂੰ ਸੁਨੇਹਾ ਦਿੱਤਾ ਕਿ ਬਸਪਾ ਵਰਕਰ ਤੇ ਲੀਡਰਸ਼ਿਪ ਆਪਣੇ ਆਪਣੇ ਇਲਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਤਾਲਮੇਲ ਕਰਕੇ ਛੋਟੇ ਵੱਡੇ ਵਾਹਨ ਬੁੱਕ ਕਰਕੇ ਮੋਗਾ ਰੈਲੀ ਨੂੰ ਵਿਸ਼ਾਲਤਾ ਦੇਣਗੇ। ਇਸ ਮੌਕੇ ਬਸਪਾ ਵੱਲੋਂ ਆਪਣੇ ਹਿੱਸੇ ਦੀ ਵਿਧਾਨ ਸਭਾ ਜਲੰਧਰ ਉੱਤਰੀ ਤੋਂ ਕੁਲਦੀਪ ਸਿੰਘ ਲੁਬਾਣਾ, ਦੀਨਾਨਗਰ ਰਿਜ਼ਰਵ ਤੋਂ  ਕਮਲਜੀਤ ਚਾਵਲਾ ਮਹਾਸ਼ਾ ਭਾਈਚਾਰੇ ਤੋਂ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਹਰਮੋਹਨ ਸੰਧੂ ਉਮੀਦਵਾਰ ਘੋਸ਼ਿਤ ਕਰ ਦਿੱਤਾ ਹੈ। ਇਸ ਨਾਲ ਹੀ ਬਸਪਾ ਦੇ ਹਿੱਸੇ ਦੀਆਂ ਕੁੱਲ 20 ਸੀਟਾਂ ਵਿਚੋਂ 17 ਸੀਟਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਉਲੇਖ ਹੈ ਕਿ ਪਹਿਲਾ ਵਿਧਵਤ ਰੂਪ ਵਿੱਚ ਕੁਲਦੀਪ ਸਿੰਘ ਲੁਬਾਣਾ, ਹਰਮੋਹਨ ਸਿੰਘ ਸੰਧੂ ਤੇ ਕਮਲਜੀਤ ਚਾਵਲਾ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਅਕਾਲੀ ਦਲ ਤੋਂ ਸਖ਼ਤ ਨਰਾਜ ਚਲ ਰਹੇ ਹਰਮੋਹਨ ਸਿੰਘ ਸੰਧੂ ਨੇ ਪਹਿਲਾ ਹੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਹਨਾਂ ਦੇ ਮਾਤਾ ਸਤਵੰਤ ਕੌਰ ਸੰਧੂ ਜੀ ਅਕਾਲੀ ਸਰਕਾਰ ਵਿੱਚ ਕੈਬਿਨੇਟ ਮੰਤਰੀ ਤੇ ਪੰਜ ਵਾਰ ਵਿਧਾਇਕ ਸਨ ਅਤੇ ਪਿਤਾ ਅਜਾਇਬ ਸਿੰਘ ਸੰਧੂ ਦੋ ਵਾਰ ਚਮਕੌਰ ਸਾਹਿਬ ਤੋਂ ਵਿਧਾਇਕ ਰਹੇ ਸਨ। ਹਰਮੋਹਨ ਸਿੰਘ ਸੰਧੂ ਇੰਡੀਅਨ ਪੁਲਿਸ ਸੇਵਾ ਵਿਚ ਸਨ ਤੇ ਐੱਸਐੱਸਪੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਚਮਕੌਰ ਸਾਹਿਬ ਬਸਪਾ ਦੇ ਖਾਤੇ ਵਿੱਚ ਆ ਜਾਣ ਕਰਕੇ ਅਕਾਲੀ ਦਲ ਨਾਲ ਚਲਦੀ ਸਖ਼ਤ ਨਰਾਜਗੀ ਦੇ ਚਲਦੇ ਅੱਜ ਬਸਪਾ ਦੇ ਹਾਥੀ ਤੇ ਸਵਾਰ ਹੋ ਗਏ। ਸੰਧੂ ਨੂੰ ਬਸਪਾ ਵਿੱਚ ਸ਼ਾਮਿਲ ਕਰਵਾਉਂਦੇ ਸਮੇ ਬਸਪਾ ਦੇ ਸੂਬਾ ਮੀਤ ਪ੍ਰਧਾਨ ਸ ਹਰਜੀਤ ਸਿੰਘ ਲੌਂਗੀਆ, ਸੂਬਾ ਜਨਰਲ ਸਕੱਤਰ ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਹਲਕਾ ਪ੍ਰਧਾਨ ਨਰਿੰਦਰ ਸਿੰਘ ਵਡਵਾਲੀ, ਦਰਸ਼ਨ ਸਿੰਘ ਸਮਾਣਾ ਆਦਿ ਹਾਜ਼ਿਰ ਸਨ। -PTC News


Top News view more...

Latest News view more...

PTC NETWORK
PTC NETWORK