Fri, Apr 26, 2024
Whatsapp

Budget 2019 : ਇਲੈਕਟ੍ਰੋਨਿਕ ਗੱਡੀਆਂ ਖ਼ਰੀਦਣ 'ਤੇ ਟੈਕਸ ਵਿਚ 1.5 ਲੱਖ ਦੀ ਹੋਵੇਗੀ ਛੋਟ : ਵਿੱਤ ਮੰਤਰੀ

Written by  Shanker Badra -- July 05th 2019 01:17 PM -- Updated: July 05th 2019 01:25 PM
Budget 2019 : ਇਲੈਕਟ੍ਰੋਨਿਕ ਗੱਡੀਆਂ ਖ਼ਰੀਦਣ 'ਤੇ ਟੈਕਸ ਵਿਚ 1.5 ਲੱਖ ਦੀ ਹੋਵੇਗੀ ਛੋਟ : ਵਿੱਤ ਮੰਤਰੀ

Budget 2019 : ਇਲੈਕਟ੍ਰੋਨਿਕ ਗੱਡੀਆਂ ਖ਼ਰੀਦਣ 'ਤੇ ਟੈਕਸ ਵਿਚ 1.5 ਲੱਖ ਦੀ ਹੋਵੇਗੀ ਛੋਟ : ਵਿੱਤ ਮੰਤਰੀ

Budget 2019 : ਇਲੈਕਟ੍ਰੋਨਿਕ ਗੱਡੀਆਂ ਖ਼ਰੀਦਣ 'ਤੇ ਟੈਕਸ ਵਿਚ 1.5 ਲੱਖ ਦੀ ਹੋਵੇਗੀ ਛੋਟ : ਵਿੱਤ ਮੰਤਰੀ :ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਪਹਿਲਾ ਬਜਟ ਅੱਜ ਸ਼ੁੱਕਰਵਾਰ ਸਵੇਰੇ 11:00 ਵਜੇ ਪੇਸ਼ ਕੀਤਾ ਹੈ।ਇਸ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਇਲੈਕਟ੍ਰੋਨਿਕ ਗੱਡੀਆਂ 'ਤੇ ਹੁਣ 4 ਫੀਸਦੀ ਟੈਕਸ , ਇਲੈਕਟ੍ਰੋਨਿਕ ਗੱਡੀਆਂ ਖ਼ਰੀਦਣ 'ਤੇ ਟੈਕਸ ਵਿਚ 1.5 ਲੱਖ ਦੀ ਛੋਟ ਹੋਵੇਗੀ ਅਤੇ ਇਲੈਕਟ੍ਰੋਨਿਕ ਗੱਡੀਆਂ 'ਤੇ ਜੀ.ਐਸ.ਟੀ. 12 ਫ਼ੀਸਦੀ ਤੋਂ ਘੱਟ ਕੇ 5 ਫ਼ੀਸਦੀ ਹੋਵੇਗਾ।
[caption id="attachment_315392" align="aligncenter" width="300"]Budget 2019 : electronic vehicles making On 1.5 lakh will be exempt :Nirmala Sitharaman
Budget 2019 : ਇਲੈਕਟ੍ਰੋਨਿਕ ਗੱਡੀਆਂ ਬਣਾਉਣ 'ਤੇ ਟੈਕਸ ਵਿਚ 1.5 ਲੱਖ ਦੀ ਹੋਵੇਗੀ ਛੋਟ : ਵਿੱਤ ਮੰਤਰੀ[/caption] ਇਸ ਦੌਰਾਨ ਵਿੱਤ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਣ ਇਨਕਮ ਟੈਕਸ ਭਰਨ ਲਈ ਰਿਟਰਨ 'ਚ ਪੈਨ ਕਾਰਡ ਜ਼ਰੂਰੀ ਨਹੀਂ ,ਕਿਉਂਕਿ ਰਿਟਰਨ 'ਚ ਪੈਨ ਤੇ ਆਧਾਰ ਕਾਰਡ ਦੋਵੇਂ ਚੱਲਣਗੇ, ਆਧਾਰ ਕਾਰਡ ਨਾਲ ਵੀ ਰਿਟਰਨ ਭਰੀ ਜਾ ਸਕੇਗੀ। ਇਸ ਦੇ ਨਾਲ ਹੀ ਪੰਜ ਲੱਖ ਤੋਂ ਘੱਟ ਸਾਲਾਨਾ ਆਮਦਨੀ 'ਤੇ ਕੋਈ ਟੈਕਸ ਨਹੀਂ ਹੋਵੇਗਾ। [caption id="attachment_315390" align="aligncenter" width="300"]Budget 2019 : electronic vehicles making On 1.5 lakh will be exempt :Nirmala Sitharaman
Budget 2019 : ਇਲੈਕਟ੍ਰੋਨਿਕ ਗੱਡੀਆਂ ਬਣਾਉਣ 'ਤੇ ਟੈਕਸ ਵਿਚ 1.5 ਲੱਖ ਦੀ ਹੋਵੇਗੀ ਛੋਟ : ਵਿੱਤ ਮੰਤਰੀ[/caption] ਵਿੱਤ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦਾ ਸਹੀ ਮੁੱਲ ਦੇਣਾ ਸਾਡੀ ਤਰਜੀਹ ਹੈ ਅਤੇ ਅੰਨਦਾਤਾ ਨੂੰ ਊਰਜਾ ਦਾਤਾ ਬਣਾਇਆ ਜਾਵੇਗਾ ,ਜਿਸ ਨਾਲ ਕਿਸਾਨਾਂ ਨੂੰ ਵੱਖਰੇ ਬਜਟ ਦੀ ਲੋੜ ਨਹੀਂ ਪਏਗੀ। ਉਨ੍ਹਾਂ ਕਿਹਾ ਕਿ ਦੁੱਧ ਉਤਪਾਦਨ ਨੂੰ ਵਧਾਇਆ ਜਾਵੇਗਾ ਅਤੇ ਪਿੰਡਾਂ ਵਿਚ ਹਰ ਘਰ ਤੱਕ ਪਾਣੀ ਪਹੁੰਚਾਇਆ ਜਾਵੇਗਾ। ਦਾਲਾਂ ਦੇ ਮਾਮਲੇ ਵਿਚ ਭਾਰਤ ਆਤਮ ਨਿਰਭਰ ਬਣਿਆ, 10 ਹਜ਼ਾਰ ਕਿਸਾਨਾਂ ਦਾ ਉਤਪਾਦਕ ਸੰਘ ਬਣਾਏ ਜਾਣਗੇ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਦੀ ਹਾਲਤ ਸੁਧਾਰਨ 'ਤੇ ਜੋਰ ਦਿੱਤਾ ਜਾਵੇਗਾ ਅਤੇ ਮਹਿਲਾ ਉੱਦਮਿਤਾ ਨੂੰ ਸਰਕਾਰ ਨੇ ਉਤਸ਼ਾਹਿਤ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੁਦਰਾ ਸਕੀਮ ਤਹਿਤ ਮਹਿਲਾਵਾਂ ਨੂੰ 1 ਲੱਖ ਤੱਕ ਦਾ ਲੋਨ ਅਤੇ ਜਨ ਧਨ ਯੋਜਨਾ ਤਹਿਤ ਮਹਿਲਾਵਾਂ ਨੂੰ 5 ਹਜ਼ਾਰ ਓਵਰ ਡਰਾਫ਼ਟ ਦਿੱਤਾ ਜਾਵੇਗਾ। [caption id="attachment_315389" align="aligncenter" width="300"]Budget 2019 : electronic vehicles making On 1.5 lakh will be exempt :Nirmala Sitharaman
Budget 2019 : ਇਲੈਕਟ੍ਰੋਨਿਕ ਗੱਡੀਆਂ ਬਣਾਉਣ 'ਤੇ ਟੈਕਸ ਵਿਚ 1.5 ਲੱਖ ਦੀ ਹੋਵੇਗੀ ਛੋਟ : ਵਿੱਤ ਮੰਤਰੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :Budget 2019 : ਇਨਕਮ ਟੈਕਸ ਭਰਨ ਵਾਲਿਆਂ ਲਈ ਵੱਡੀ ਖ਼ਬਰ , ਕੇਂਦਰ ਸਰਕਾਰ ਨੇ ਕੀਤਾ ਵੱਡਾ ਇਹ ਬਦਲਾਅ ਇਸ ਦੌਰਾਨ ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਤਹਿਤ ਸਕੂਲਾਂ, ਕਾਲਜਾਂ ਵਿਚ ਬਦਲਾਅ ਦੀ ਯੋਜਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਲਈ 400 ਕਰੋੜ ਰੁਪਏ ਦੀ ਰਕਮ ਦਾ ਪ੍ਰਸਤਾਵ, ਵਿਦੇਸ਼ਾਂ ਵਿਚ ਨੌਕਰੀ ਲਈ ਜ਼ਰੂਰੀ ਸਿਖਲਾਈ ਦਿੱਤੀ ਜਾਵੇਗੀ ਅਤੇ ਇਕ ਕਰੋੜ ਵਿਦਿਆਰਥੀਆਂ ਲਈ ਸਕਿਲ ਯੋਜਨਾ ਲਾਗੂ ਹੋਵੇਗੀ। -PTCNews

Top News view more...

Latest News view more...