ਮੁੱਖ ਖਬਰਾਂ

ਸ਼੍ਰੋਮਣੀ ਕਮੇਟੀ ਵੱਲੋਂ ਸਾਲ 2021-22 ਲਈ 9 ਅਰਬ 12 ਕਰੋੜ 59 ਲੱਖ 26 ਹਜ਼ਾਰ ਦਾ ਪੇਸ਼ ਕੀਤਾ ਗਿਆ ਬਜਟ  

By Shanker Badra -- March 30, 2021 3:26 pm -- Updated:March 30, 2021 3:28 pm

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਵੱਲੋਂ ਅੱਜ ਸਾਲ 2021-22 ਲਈ 9 ਅਰਬ 12 ਕਰੋੜ 59 ਲੱਖ 26 ਹਜ਼ਾਰ ਰੁਪਏ ਦਾ ਪ੍ਰਸਤਾਵਿਤ ਬਜਟ ਪੇਸ਼ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵੱਲੋ ਬਜਟਪੇਸ਼ ਕੀਤਾ ਗਿਆ ਹੈ। ਪੇਸ਼ ਕੀਤੇ ਗਏ ਬਜਟ ਅਨੁਸਾਰ ਇਸ ਸਾਲ ਸ਼੍ਰੋਮਣੀ ਕਮੇਟੀ ਤੇ ਗੁਰਦੁਆਰਾ ਸਾਹਿਬਾਨ ਨਾਲ ਸਬੰਧਿਤ ਵੱਖ ਵੱਖ ਅਦਾਰਿਆਂ ਦੀ ਅਨੁਮਾਨਿਤ ਕੁਲ ਆਮਦਨ 8 ਅਰਬ ਇਕੱਤਰ ਕਰੋੜ 93 ਲੱਖ 24 ਹਜ਼ਾਰ 537 ਰੁਪਏ ਅਤੇ ਕੁੱਲ ਖਰਚ 9 ਅਰਬ ਬਾਰਾਂ ਕਰੋੜ ਉਨਾਹਠ ਲੱਖ ਛੱਬੀ ਹਜ਼ਾਰ ਰੁਪਏ ਹੋਣ ਦੀ ਸੰਭਾਵਨਾ ਹੈ। ਇਸ ਸਾਲ ਬਜਟ ਆਮਦਨ ਨਾਲੋਂ 40 ਕਰੋੜ 66 ਲੱਖ 1 ਹਜ਼ਾਰ 1463 ਰੁਪਏ ਵੱਧ ਖਰਚ ਹੋਣ ਦੀ ਸੰਭਾਵਨਾ ਹੈ।

budget presented by the SGPC for the year 2021-22 is 9 billion 12 crore 59 lakh 26 thousand RS. ਸ਼੍ਰੋਮਣੀ ਕਮੇਟੀ ਵੱਲੋਂ ਸਾਲ 2021-22 ਲਈ 9 ਅਰਬ 12 ਕਰੋੜ 59 ਲੱਖ 26 ਹਜ਼ਾਰ ਦਾ ਪੇਸ਼ ਕੀਤਾ ਗਿਆ ਬਜਟ

ਸ਼੍ਰੋਮਣੀ ਕਮੇਟੀ ਵੱਲੋਂ ਯੂ ਐਨ ਓ ਪਾਸੋਂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਸਾਲ 2021 ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਵਰ੍ਹੇ ਵਜੋਂ ਐਲਾਨਣ ਦੀ ਮੰਗ ਕੀਤੀ ਗਈ ਹੈ। ਸ੍ਰੀ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰੂਦੁਆਰਾ ਗੁਰੂ ਕੇ ਮਹਿਲ ਤੋਂ ਲੈ ਕੇ ਸ਼ਹੀਦੀ ਅਸਥਾਨ ਗੁਰੂਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਤਕ ਸਮੁੱਚੇ ਇਤਿਹਾਸਿਕ ਅਸਥਾਨਾਂ ਦਾ ਵੱਡੀ ਪੱਧਰ 'ਤੇ ਵਿਕਾਸ ਕਰਨ ਦੀ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਹੈ। ਇਸ ਦੇ ਨਾਲ ਹੀ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਧਾਰਮਿਕ ਸਹਿਣਸ਼ੀਲਤਾ ਦਿਵਸ ਵਜੋਂ ਮਨਾਉਣ ਦੀ ਮੰਗ ਕੀਤੀ ਗਈ ਹੈ। ਭਾਰਤ ਤੇ ਸੂਬਾ ਸਰਕਾਰਾਂ ਵੱਲੋਂ ਕਰਵਾਏ ਜਾਣ ਵਾਲੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਲਈ ਸ਼੍ਰੋਮਣੀ ਕਮੇਟੀ ਨੂੰ ਨੋਡਲ ਸੰਸਥਾ ਐਲਾਨਿਆ ਜਾਵੇ।

budget presented by the SGPC for the year 2021-22 is 9 billion 12 crore 59 lakh 26 thousand RS. ਸ਼੍ਰੋਮਣੀ ਕਮੇਟੀ ਵੱਲੋਂ ਸਾਲ 2021-22 ਲਈ 9 ਅਰਬ 12 ਕਰੋੜ 59 ਲੱਖ 26 ਹਜ਼ਾਰ ਦਾ ਪੇਸ਼ ਕੀਤਾ ਗਿਆ ਬਜਟ

ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਗ੍ਰਿਫਤਾਰੀ ਸਥਾਨ ਆਗਰਾ ਤੋਂ ਸ਼ਹੀਦੀ ਆਸਥਾਨ ਦਿੱਲੀ ਤੱਕ ਸ੍ਰੀ ਗੁਰੂ ਤੇਗ ਬਹਾਦੁਰ ਮਾਰਗ ਅਤੇ ਸ਼ਹੀਦੀ ਅਸਥਾਨ ਤੋਂ ਉਨ੍ਹਾਂ ਦਾ ਸ਼ੀਸ਼ ਸ੍ਰੀ ਆਨੰਦਪੁਰ ਸਾਹਿਬ ਤਕ ਆਉਣ ਦੇ ਮਾਰਗ ਨੂੰ ਸੀਸ ਮਾਰਗ ਐਲਾਨਿਆ ਜਾਵੇ। ਜਨਰਲ ਇਜਲਾਸ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਗਈ ਹੈ। ਕੋਰੋਨਾ ਮਹਾਮਾਰੀ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਵਾਲੀਆਂ ਸਮੂਹ ਸਿੱਖ ਸੰਸਥਾਵਾਂ ਦੀ ਸ਼ਲਾਘਾ ਅਤੇ ਭਿਆਨਕ ਮਹਾਮਾਰੀ ਤੋਂ ਛੁਟਕਾਰਾ ਪਾਉਣ ਲਈ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕੀਤੀ ਜਾਵੇਗੀ। ਜਨਰਲ ਇਜਲਾਸ ਨੇ ਕਿਹਾ ਹੈ ਕਿ ਸ੍ਰੀ ਨਨਾਕਣਾ ਸਾਹਿਬ ਦਾ ਜਥਾ ਰੱਦ ਕਰਨ ਲਈ ਭਾਰਤ ਸਰਕਾਰ ਸਿੱਖ ਜਗਤ ਤੋਂ ਮੁਆਫੀ ਮੰਗੇ ।

budget presented by the SGPC for the year 2021-22 is 9 billion 12 crore 59 lakh 26 thousand RS. ਸ਼੍ਰੋਮਣੀ ਕਮੇਟੀ ਵੱਲੋਂ ਸਾਲ 2021-22 ਲਈ 9 ਅਰਬ 12 ਕਰੋੜ 59 ਲੱਖ 26 ਹਜ਼ਾਰ ਦਾ ਪੇਸ਼ ਕੀਤਾ ਗਿਆ ਬਜਟ

ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੀ ਕਰੜੇ ਸ਼ਬਦਾਂ 'ਚ ਨਿੰਦਾ ਕੀਤੀ ਗਈ ਹੈ। ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਸਮੂਹ ਵਰਗਾਂ ਨਾਲ ਖੜੇ ਰਹਿਣ ਦੀ ਵਚਨਬੱਧਤਾ ਦੁਹਰਾਉਂਦਾ ਹੈ। ਕਿਸਾਨੀ ਸੰਘਰਸ਼ ਦੌਰਾਨ ਗਿਰਫ਼ਤਾਰ ਕੀਤੇ ਗਏ ਸਮੂਹ ਕਿਸਾਨਾਂ ਨੂੰ ਰਿਹਾ ਕਰਨ, ਕੇਸ  ਰੱਦ ਕਰਨ, ਸ਼ਹੀਦ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਅਤੇ ਸਾਰੇ ਮਾਮਲੇ ਦੀ ਨਿਆਇਕ ਜਾਂਚ ਦੀ ਮੰਗ ਕੀਤੀ ਹੈ।

ਆਮਦਨ
ਜਨਰਲ ਬੋਰਡ ਫੰਡ : --------------7 ਕਰੋੜ 38 ਲੱਖ
ਟਰੱਸਟ ਫੰਡ : ----------------------8 ਕਰੋੜ 69 ਲੱਖ ਦਸ ਹਜ਼ਾਰ

ਵਿਦਿਆ ਫੰਡ : -------------- 2 ਕਰੋੜ 76 ਲੱਖ

ਪ੍ਰਿਟਿੰਗ ਪ੍ਰੈਸ : -------------- 6 ਕਰੋੜ 68 ਲੱਖ

ਧਰਮ ਪ੍ਰਚਾਰ ਕਮੇਟੀ..----------10 ਕਰੋੜ

ਗੁਰੂਦੁਆਰਾ ਸਾਹਿਬਾਨ ਸੈਕਸ਼ਨ ਦਫ਼ਾ 85- 6 ਅਰਬ 47ਕਰੋੜ 25 ਲੱਖ ਰੁਪਏ

ਵਿਦਿਅਕ ਅਦਾਰੇ.---------.1 ਅਰਬ 89 ਕਰੋੜ 17 ਲੱਖ ਰੁਪਏ

ਅਨੁਮਾਨਿਤ ਕੁੱਲ ਆਮਦਨ... 8 ਅਰਬ ਇਕੱਤਰ ਕਰੋੜ 93 ਲੱਖ 24 ਹਜ਼ਾਰ 537 ਰੁਪਏ

ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਮੂਹ ਟਰਸਟਾਂ, ਆਟੋਨੋਮਸ ਕਾਲਜਾਂ ਅਤੇ ਸਮੂਹ ਵਿਦਿਅਕ ਅਦਾਰਿਆਂ ਦੇ ਬਿੱਲ ਚੈਕ ਕਰਨ ਦੇ ਅਧਿਕਾਰ ਇੰਟਰਨੈਸ਼ਨਲ ਆਡੀਟਰ ਸ਼੍ਰੋਮਣੀ ਕਮੇਟੀ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ। ਸਮੂਹ ਵਿਦਿਅਕ ਅਦਾਰਿਆਂ 'ਚ ਕੰਮ ਕਰ ਰਹੇ ਅਨਏਡਿਡ ਨਾਨ ਟੀਚਿੰਗ ਸਟਾਫ ਉੱਪਰ ਸ਼੍ਰੋਮਣੀ ਕਮੇਟੀ ਦੇ ਸਰਵਿਸ ਨਿਯਮ ਲਾਗੂ।

ਗੁਰੂਦੁਆਰਾ ਗਿਆਨ ਗੋਦੜੀ, ਗੁਰੂਦੁਆਰਾ ਡਾਂਗ ਮਾਰ ਅਤੇ ਗੁਰੂਦੁਆਰਾ ਬਾਵਲੀ ਮੱਠ ਮੰਗੂ ਮੱਠ ਅਤੇ ਪੰਜਾਬੀ ਮੱਠ ਜਗਨਨਾਥ ਪੁਰੀ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪਣ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਸਮੇਤ ਪੰਜ ਸਿੰਘ ਸਾਹਿਬਾਨ,  ਸ਼੍ਰੋਮਣੀ ਕਮੇਟੀ ਪ੍ਰਧਾਨਬੀਬੀ ਜਗੀਰ ਕੌਰਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੇ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਹਾਜ਼ਰ ਹਨ।
-PTCNews

  • Share