Sun, Dec 21, 2025
Whatsapp

31 ਜਨਵਰੀ ਤੇ 1 ਫਰਵਰੀ ਨੂੰ Parliament ਵਿੱਚ ਨਹੀਂ ਹੋਵੇਗਾ Question ਅਤੇ Zero Hour

Reported by:  PTC News Desk  Edited by:  Jasmeet Singh -- January 29th 2022 12:40 PM -- Updated: January 29th 2022 12:44 PM
31 ਜਨਵਰੀ ਤੇ 1 ਫਰਵਰੀ ਨੂੰ Parliament ਵਿੱਚ ਨਹੀਂ ਹੋਵੇਗਾ Question ਅਤੇ Zero Hour

31 ਜਨਵਰੀ ਤੇ 1 ਫਰਵਰੀ ਨੂੰ Parliament ਵਿੱਚ ਨਹੀਂ ਹੋਵੇਗਾ Question ਅਤੇ Zero Hour

ਨਵੀਂ ਦਿੱਲੀ: ਬਜਟ ਸੈਸ਼ਨ ਦੇ ਪਹਿਲੇ ਦੋ ਦਿਨਾਂ ਦੌਰਾਨ ਸੰਸਦ ਦੇ ਦੋਵਾਂ ਸਦਨਾਂ ਵਿੱਚ ਕੋਈ 'ਜ਼ੀਰੋ ਆਵਰ' ਅਤੇ 'ਪ੍ਰਸ਼ਨ ਆਵਰ' ਨਹੀਂ ਹੋਵੇਗਾ। ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਨੂੰ ਸੈਂਟਰਲ ਹਾਲ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਨਾਲ ਸ਼ੁਰੂ ਹੋਵੇਗਾ। 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਾਲ 2022-23 ਲਈ ਕੇਂਦਰੀ ਬਜਟ ਪੇਸ਼ ਕਰੇਗੀ। ਇਹ ਵੀ ਪੜ੍ਹੋ: ਕੈਨੇਡਾ ਵੱਲੋਂ ਭਾਰਤੀ ਯਾਤਰੀਆਂ ਲਈ ਟੈਸਟਿੰਗ ਨਿਯਮਾਂ 'ਚ ਢਿੱਲ ਇਨ੍ਹਾਂ ਦੋ ਦਿਨਾਂ ਦੇ ਘਟਨਾਕ੍ਰਮ ਦੇ ਕਾਰਨ, ਦੋਵਾਂ ਸਦਨਾਂ ਵਿੱਚ ਜ਼ੀਰੋ ਅਤੇ ਪ੍ਰਸ਼ਨ ਆਵਰ ਨਹੀਂ ਹੋਵੇਗਾ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਸੰਸਦ ਦੇ ਬੁਲੇਟਿਨ ਵਿੱਚ ਲਿਖਿਆ ਹੈ "31 ਜਨਵਰੀ ਅਤੇ 1 ਫਰਵਰੀ 2022 ਨੂੰ ਕੋਈ 'ਜ਼ੀਰੋ ਆਵਰ' ਨਹੀਂ ਹੋਵੇਗਾ। ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰਾਸ਼ਟਰਪਤੀ ਦੇ ਸੰਬੋਧਨ ਦੇ ਕਾਰਨ, 17ਵੇਂ ਸੈਸ਼ਨ ਦੇ ਪਹਿਲੇ ਦੋ ਦਿਨਾਂ ਦੌਰਾਨ ਲੋਕ ਸਭਾ 'ਚ ਕੋਈ 'ਜ਼ੀਰੋ ਆਵਰ' ਨਹੀਂ ਹੋਵੇਗਾ।" ਬੁਲੇਟਿਨ ਵਿੱਚ ਅੱਗੇ ਕਿਹਾ ਗਿਆ ਹੈ, "ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 'ਜ਼ੀਰੋ ਆਵਰ' ਦੌਰਾਨ ਉਠਾਏ ਜਾਣ ਵਾਲੇ ਜ਼ਰੂਰੀ ਜਨਤਕ ਮਹੱਤਵ ਦੇ ਮਾਮਲੇ 2 ਫਰਵਰੀ 2022 ਤੋਂ ਉਠਾਏ ਜਾਣਗੇ। ਹਾਲਾਂਕਿ, ਇਹ ਮੈਂਬਰਾਂ ਦੀ ਜਾਣਕਾਰੀ ਲਈ ਹੈ ਕਿ ਬੁੱਧਵਾਰ 2 ਫਰਵਰੀ 2022 ਨੂੰ ਹੋਣ ਵਾਲੇ 'ਜ਼ੀਰੋ ਆਵਰ' 'ਚ ਜ਼ਰੂਰੀ ਜਨਤਕ ਮੁੱਦਿਆਂ ਨੂੰ ਉਠਾਉਣ ਲਈ ਮੰਗਲਵਾਰ 1 ਫਰਵਰੀ 2022 ਨੂੰ ਸਵੇਰੇ 10:00 ਵਜੇ ਤੋਂ 18:00 ਵਜੇ ਦੇ ਵਿਚਕਾਰ ਜਾਂ ਤਾਂ ਈ-ਪੋਰਟਲ ਰਾਹੀਂ ਜਾਂ ਹੱਥੀਂ ਸੰਸਦੀ ਨੋਟਿਸ ਦਫ਼ਤਰ ਵਿੱਚ ਨੋਟਿਸ ਭੇਜਣਾ ਲਾਜ਼ਮੀ ਹੈ।" ਸੰਸਦ ਦੇ ਨਿਯਮਾਂ ਅਤੇ ਪ੍ਰਕਿਰਿਆਵਾਂ ਦੇ ਅਨੁਸਾਰ, ਪ੍ਰਸ਼ਨ ਆਵਰ ਅਤੇ ਜ਼ੀਰੋ ਆਵਰ ਹਰ ਰੋਜ਼ 60 ਮਿੰਟ ਦੀ ਮਿਆਦ ਲਈ ਆਯੋਜਿਤ ਕੀਤੇ ਜਾਂਦੇ ਹਨ। ਲੋਕ ਸਭਾ ਵਿੱਚ ਪ੍ਰਸ਼ਨ ਆਵਰ ਦਿਨ ਦੀ ਕਾਰਵਾਈ ਦੇ ਸ਼ੁਰੂ ਵਿੱਚ ਯਾਨੀ ਸਵੇਰੇ 11 ਵਜੇ ਤੋਂ ਦੁਪਹਿਰ ਜ਼ੀਰੋ ਆਵਰ ਸ਼ੁਰੂ ਹੋਣ ਤੱਕ ਹੁੰਦਾ ਹੈ। ਜਦਕਿ ਰਾਜ ਸਭਾ ਵਿੱਚ ਜ਼ੀਰੋ ਆਵਰ ਸਵੇਰੇ 11 ਵਜੇ ਤੋਂ ਲੈਕੇ ਬਾਅਦ ਦੁਪਹਿਰ ਪ੍ਰਸ਼ਨ ਆਵਰ ਸ਼ੁਰੂ ਤੱਕ ਹੁੰਦਾ ਹੈ। ਇਹ ਵੀ ਪੜ੍ਹੋ: ਕੈਪਟਨ ਦੇ 6 ਉਮੀਦਵਾਰਾਂ ਦਾ ਕੈਪਟਨ ਦੇ ਚੋਣ ਨਿਸ਼ਾਨ ਹੇਠਾਂ ਚੋਣ ਲੜਨ ਤੋਂ ਇਨਕਾਰ ਸੰਸਦ ਦਾ ਬਜਟ ਇਜਲਾਸ 31 ਜਨਵਰੀ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਰਾਸ਼ਟਰਪਤੀ ਇੱਕ ਸਾਂਝੇ ਸੈਸ਼ਨ ਵਿੱਚ ਦੋਵਾਂ ਸਦਨਾਂ ਨੂੰ ਸੰਬੋਧਨ ਕਰਨਗੇ, ਜਿਸ ਤੋਂ ਬਾਅਦ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ।ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਸਵੇਰੇ 11 ਵਜੇ ਕੇਂਦਰੀ ਬਜਟ ਪੇਸ਼ ਕਰੇਗੀ ਅਤੇ ਇਸ ਵਾਰ ਇਹ ਪੇਪਰ ਰਹਿਤ ਬਜਟ ਹੋਵੇਗਾ। - PTC News


Top News view more...

Latest News view more...

PTC NETWORK
PTC NETWORK