Fri, Apr 26, 2024
Whatsapp

ਬੁਢਲਾਡਾ: ਤੇਜ਼ ਮੀਂਹ-ਹਨੇਰੀ ਨੇ ਉਜਾੜੇ ਕਈ ਘਰ, ਲੋਕ ਪ੍ਰੇਸ਼ਾਨ

Written by  Jashan A -- July 02nd 2019 08:26 PM
ਬੁਢਲਾਡਾ: ਤੇਜ਼ ਮੀਂਹ-ਹਨੇਰੀ ਨੇ ਉਜਾੜੇ ਕਈ ਘਰ, ਲੋਕ ਪ੍ਰੇਸ਼ਾਨ

ਬੁਢਲਾਡਾ: ਤੇਜ਼ ਮੀਂਹ-ਹਨੇਰੀ ਨੇ ਉਜਾੜੇ ਕਈ ਘਰ, ਲੋਕ ਪ੍ਰੇਸ਼ਾਨ

ਬੁਢਲਾਡਾ: ਤੇਜ਼ ਮੀਂਹ-ਹਨੇਰੀ ਨੇ ਉਜਾੜੇ ਕਈ ਘਰ, ਲੋਕ ਪ੍ਰੇਸ਼ਾਨ ,ਬੁਢਲਾਡਾ: ਬੀਤੀ ਦੇਰ ਤੋਂ ਬੁਢਲਾਡਾ ਦੇ ਆਸ ਪਾਸ ਇਲਾਕਿਆਂ 'ਚ ਪੈ ਰਹੀ ਭਾਰੀ ਬਾਰਿਸ਼ ਅਤੇ ਤੇਜ਼ ਹਨੇਰੀ ਨੇ ਕਈ ਘਰ ਉਜਾੜ ਦਿੱਤੇ ਹਨ। ਤੇਜ਼ ਹਨੇਰੀ ਕਾਰਨ ਕਈ ਮਕਾਨਾਂ ਦੀਆਂ ਛੱਤਾਂ ਡਿੱਗ ਗਈਆਂ, ਅਨੇਕਾਂ ਖੜੇ ਦਰਖਤ ਡਿੱਗ ਗਏੇ। ਹਨੇਰੀ-ਤੂਫਾਨ ਕਾਰਨ ਕਈ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਮਲਬੇ ਹੇਠਾਂ ਆਉਣ ਕਰਕੇ ਲੋਕਾਂ ਦਾ ਟਰੈਕਟਰ ਤੇ ਹੋਰ ਕੀਮਤੀ ਸਮਾਨ ਨੁਕਸਾਨਿਆ ਗਿਆ। ਹੋਰ ਪੜ੍ਹੋ:ਕੈਨੇਡਾ ਵਿੱਚ ਆਏ ਤੇਜ਼ ਤੂਫ਼ਾਨ ਨੇ ਮਚਾਇਆ ਤਹਿਲਕਾ ਬੁਢਲਾਡਾ ਦੇ ਨੇੜਲੇ ਪਿੰਡ ਬੱਛੋਆਣਾ 'ਚ ਟਰੈਕਰ, ਮੋਟਰਸਾਇਕਲ ਤੇ ਹੋਰ ਖੇਤੀ ਸੰਦ ਬੁਰੀ ਤਰ੍ਹਾਂ ਨੁਕਸਾਨੇ ਗਏ। ਤੇਜ਼ ਹਨੇਰੀ ਤੇ ਤੂਫਾਨ ਨਾਲ ਜਿਥੇ ਵੱਡੀ ਗਿਣਤੀ 'ਚ ਦਰਖਤ ਤੇ ਬਿਜਲੀ ਦੇ ਅਨੇਕਾਂ ਖੰਬੇ ਡਿੱਗਣ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਉਥੇ ਹੀ ਸੜਕਾ ਕਿਨਾਰਿਓਂ ਖੜੇ ਦਰਖਤ ਜੜੋਂ ਪੁੱਟੇ ਗਏ, ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -PTC News


Top News view more...

Latest News view more...