Fri, Apr 26, 2024
Whatsapp

ਪੰਜਾਬ 'ਚ ਅੱਜ ਤੋਂ ਬੱਸ ਸਫ਼ਰ ਹੋਇਆ ਮਹਿੰਗਾ, ਕੈਪਟਨ ਸਰਕਾਰ ਨੇ ਵਧਾਇਆ ਕਿਰਾਇਆ

Written by  Shanker Badra -- July 01st 2020 12:51 PM
ਪੰਜਾਬ 'ਚ ਅੱਜ ਤੋਂ ਬੱਸ ਸਫ਼ਰ ਹੋਇਆ ਮਹਿੰਗਾ, ਕੈਪਟਨ ਸਰਕਾਰ ਨੇ ਵਧਾਇਆ ਕਿਰਾਇਆ

ਪੰਜਾਬ 'ਚ ਅੱਜ ਤੋਂ ਬੱਸ ਸਫ਼ਰ ਹੋਇਆ ਮਹਿੰਗਾ, ਕੈਪਟਨ ਸਰਕਾਰ ਨੇ ਵਧਾਇਆ ਕਿਰਾਇਆ

ਪੰਜਾਬ 'ਚ ਅੱਜ ਤੋਂ ਬੱਸ ਸਫ਼ਰ ਹੋਇਆ ਮਹਿੰਗਾ, ਕੈਪਟਨ ਸਰਕਾਰ ਨੇ ਵਧਾਇਆ ਕਿਰਾਇਆ:ਚੰਡੀਗੜ੍ਹ : ਪੰਜਾਬ 'ਚ ਬੱਸਾਂ ਦਾ ਕਿਰਾਇਆ ਵਧਾ ਕੇ ਕੈਪਟਨ ਸਰਕਾਰ ਨੇ ਕੋਰੋਨਾ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਲੋਕਾਂ 'ਤੇ ਇੱਕ ਹੋਰ ਵੱਡਾ ਬੋਝ ਪਾ ਦਿੱਤਾ ਹੈ। ਪੰਜਾਬ 'ਚ ਅੱਜ ਤੋਂ ਬੱਸ ਸਫ਼ਰ ਮਹਿੰਗਾ ਹੋ ਗਿਆ ਹੈ।ਪੰਜਾਬ ਸਰਕਾਰ ਨੇ ਬੱਸਾਂ ਦੇ ਕਿਰਾਏ ਵਿਚ ਵਾਧਾ ਕਰ ਦਿੱਤਾ ਹੈ। ਹੁਣ ਬੱਸਾਂ ਦਾ ਵਧਿਆ ਹੋਇਆ ਕਿਰਾਇਆ ਪਹਿਲੀ ਜੁਲਾਈ ਤੋਂ ਲਾਗੂ ਹੋ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਆਮ ਬੱਸਾਂ ਦਾ ਕਿਰਾਇਆ 6 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਾਇਆ ਗਿਆ ਹੈ। ਜਦਕਿ ਐੱਚ.ਵੀ.ਏ.ਸੀ. ਬੱਸਾਂ ਦਾ ਕਿਰਾਇਆ 7 ਪੈਸੇ ਪ੍ਰਤੀ ਕਿਲੋਮੀਟਰ ਵਧਾਇਆ ਗਿਆ ਹੈ। ਇਸੇ ਤਰ੍ਹਾਂ ਵੋਲਵੋ ਬੱਸਾਂ ਦੇ ਕਿਰਾਏ ਵਿੱਚ 10 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਦੌਰਾਨ ਬੱਸਾਂ ਦਾ ਘੱਟੋਂ -ਘੱਟ ਕਿਰਾਇਆ 10 ਰੁਪਏ ਤੈਅ ਕੀਤਾ ਗਿਆ ਹੈ। ਇਸ ਦੇ ਨਾਲ ਲੰਮੇ ਰੂਟਾਂ 'ਤੇ ਇਸ ਵਾਧੇ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ। [caption id="attachment_415171" align="aligncenter" width="300"]Bus fare in Punjab : Punjab govt Announces bus fare hike ਪੰਜਾਬ 'ਚ ਅੱਜ ਤੋਂ ਬੱਸ ਸਫ਼ਰ ਹੋਇਆ ਮਹਿੰਗਾ, ਕੈਪਟਨ ਸਰਕਾਰ ਨੇ ਵਧਾਇਆ ਕਿਰਾਇਆ[/caption] ਪੰਜਾਬ ਸਰਕਾਰ ਵੱਲੋ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਸਧਾਰਨ ਬੱਸ ਦਾ ਕਿਰਾਇਆ 122 ਪੈਸੇ ਪ੍ਰਤੀ ਕਿਲੋਮੀਟਰ ਵਸੂਲਿਆ ਜਾਵੇਗਾ। ਇਸੇ ਤਰ੍ਹਾਂ ਸਧਾਰਨ ਏਸੀ ਬੱਸ (ਐੱਚਵੀਏਸੀ) ਦੇ ਕਿਰਾਏ ਵਿਚ ਵਾਧਾ ਕਰਦੇ ਹੋਏ 146.20 ਪੈਸੇ ਪ੍ਰਤੀ ਕਿਲੋਮੀਟਰ ਕੀਤਾ ਗਿਆ ਹੈ। ਲਗਜ਼ਰੀ ਏਸੀ ਬੱਸ ਦਾ ਕਿਰਾਇਆ 219.60 ਪੈਸੇ ਪ੍ਰਤੀ ਕਿਲੋਮੀਟਰ ਵਧਾਇਆ ਗਿਆ ਹੈ ,ਜਦਕਿ ਸੁਪਰ ਲਗਜ਼ਰੀ ਕੋਚ ਦਾ ਕਿਰਾਇਆ 244 ਪੈਸੇ ਪ੍ਰਤੀ ਕਿਲੋਮੀਟਰ ਵਧਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕੋਰੋਨਾ ਸੰਕਟ ਦੌਰਾਨ ਬੱਸਾਂ ਦੀ ਆਵਾਜਾਈ ਸ਼ੁਰੂ ਕਰਨ ਮੌਕੇ ਸਰਕਾਰ ਬੱਸਾਂ ਦੇ ਕਿਰਾਏ ਵਿਚ ਵਾਧਾ ਕਰਨਾ ਚਾਹੁੰਦਾ ਸੀ ਪਰ ਉਦੋਂ ਸਰਕਾਰ ਨੇ ਕਿਰਾਏ 'ਚ ਵਾਧਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਹੁਣ ਜਦੋਂ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਤਾਂ ਵਿਭਾਗ ਨੇ ਕਿਰਾਏ 'ਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜਾਬ ਸਰਕਾਰ ਵੱਲੋ ਜਾਰੀ ਨੋਟੀਫਿਕੇਸ਼ਨ ਅਨੁਸਾਰ ਵਧੇ ਹੋਏ ਕਿਰਾਏ ਉਤੇ ਹੁਣ ਸਵਾਰੀਆਂ ਤੋਂ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਨਵਾਂ ਕਿਰਾਇਆ ਵਸੂਲਿਆ ਜਾਵੇਗਾ । -PTCNews


Top News view more...

Latest News view more...