Fri, Apr 26, 2024
Whatsapp

CAA ਖਿਲਾਫ ਅੱਜ ਭਾਰਤ ਬੰਦ, ਕਈ ਸੰਗਠਨ ਕਰਨਗੇ ਰੋਸ ਪ੍ਰਦਰਸ਼ਨ

Written by  Jashan A -- January 29th 2020 11:13 AM
CAA ਖਿਲਾਫ ਅੱਜ ਭਾਰਤ ਬੰਦ, ਕਈ ਸੰਗਠਨ ਕਰਨਗੇ ਰੋਸ ਪ੍ਰਦਰਸ਼ਨ

CAA ਖਿਲਾਫ ਅੱਜ ਭਾਰਤ ਬੰਦ, ਕਈ ਸੰਗਠਨ ਕਰਨਗੇ ਰੋਸ ਪ੍ਰਦਰਸ਼ਨ

CAA ਖਿਲਾਫ ਅੱਜ ਭਾਰਤ ਬੰਦ, ਕਈ ਸੰਗਠਨ ਕਰਨਗੇ ਰੋਸ ਪ੍ਰਦਰਸ਼ਨ ਨਵੀਂ ਦਿੱਲੀ: ਨਾਗਰਿਕਤਾ ਸੋਧ ਐਕਟ ਅਤੇ ਰਾਸ਼ਟਰੀ ਰਜਿਸਟਰ ਫਾਰ ਰਜਿਸਟਰ ਦੇ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ CAA ਤੇ NRC ਨੂੰ ਲੈ ਕੇ ਜਥੇਬੰਦੀਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਥੇ ਹੀ ਅੱਜ ਵੀ ਕਈ ਸੰਗਠਨਾਂ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਪਿਛਲੇ ਚਾਲੀ ਦਿਨ੍ਹਾਂ ਤੋਂ ਸ਼ਾਹੀਨ ਬਾਗ 'ਚ ਮੁਸਲਿਮ ਮਹਿਲਾਵਾਂ CAA,NRC ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀ ਅੱਜ ਦਿੱਲੀ ਦੇ ਜੰਤਰ-ਮੰਤਰ 'ਤੇ ਮਾਰਚ ਕਰਨਗੇ। ਹੋਰ ਪੜ੍ਹੋ:ਰੋਪੜ: ਰੇਲਵੇ ਟਰੈਕ 'ਤੇ ਮਿਲੀ ਸਿਰ ਕਟੀ ਲਾਸ਼, ਇਲਾਕੇ 'ਚ ਦਹਿਸ਼ਤ ਦਾ ਮਾਹੌਲ ਤੁਹਾਨੂੰ ਦੱਸ ਦੇਈਏ ਕਿ ਭਾਰਤ ਮੁਕਤੀ ਮੋਰਚਾ ਵਲੋਂ ਅੱਜ ਬੰਦ ਦੀ ਕਾਲ ਦਿੱਤੀ ਗਿਆ ਹੈ। ਮੰਗਲਵਾਰ ਨੂੰ ਸਾਰਾ ਦਿਨ ਟਵਿੱਟਰ 'ਤੇ 'ਕੱਲ੍ਹ ਭਾਰਤ ਬੰਦ ਰਹੇਗਾ' ਟ੍ਰੇਂਡ ਕਰ ਰਿਹਾ ਸੀ ਅਤੇ ਲੋਕਾਂ ਨੂੰ ਇਸ ਦੇ ਸਮਰਥਨ 'ਚ ਆਉਣ ਲਈ ਅਪੀਲ ਕੀਤੀ ਜਾ ਰਹੀ ਸੀ। -PTC News


Top News view more...

Latest News view more...