ਮੁੱਖ ਖਬਰਾਂ

ਕੈਫੇ ਕੌਫੀ ਡੇਅ ਦੇ ਮਾਲਕ ਵੀਜੀ ਸਿਧਾਰਥ ਦੀ ਨਦੀ ਕੋਲੋਂ ਮਿਲੀ ਲਾਸ਼, ਸੋਮਵਾਰ ਤੋਂ ਸੀ ਲਾਪਤਾ

By Shanker Badra -- July 31, 2019 11:07 am -- Updated:Feb 15, 2021

ਕੈਫੇ ਕੌਫੀ ਡੇਅ ਦੇ ਮਾਲਕ ਵੀਜੀ ਸਿਧਾਰਥ ਦੀ ਨਦੀ ਕੋਲੋਂ ਮਿਲੀ ਲਾਸ਼, ਸੋਮਵਾਰ ਤੋਂ ਸੀ ਲਾਪਤਾ :ਬੈਂਗਲੁਰੂ : ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਵਿਦੇਸ਼ ਮੰਤਰੀ ਐੱਸ.ਐੱਮ ਕ੍ਰਿਸ਼ਨਾ ਦੇ ਜਵਾਈ ਅਤੇ ਕੈਫ਼ੇ ਕੌਫ਼ੀ ਡੇਅ ਦੇ ਮਾਲਕ ਵੀ.ਜੀ ਸਿਧਾਰਥ ਦੀ ਲਾਸ਼ ਮੈਂਗਲੁਰੂ ਦੀ ਨੇਤਰਾਵਤੀ ਨਦੀ ਕਿਨਾਰਿਓਂ ਮਿਲੀ ਹੈ। ਉਹ ਪਿਛਲੇ ਦੋ ਦਿਨਾਂ ਤੋਂ ਲਾਪਤਾ ਸਨ।

Cafe Coffee Day founder VG Siddhartha body found from Netravathi river in Mangaluru
ਕੈਫੇ ਕੌਫੀ ਡੇਅ ਦੇ ਮਾਲਕ ਵੀਜੀ ਸਿਧਾਰਥ ਦੀ ਨਦੀ ਕੋਲੋਂ ਮਿਲੀ ਲਾਸ਼, ਸੋਮਵਾਰ ਤੋਂ ਸੀ ਲਾਪਤਾ

ਉਨ੍ਹਾਂ ਦੀ ਲਾਸ਼ ਮੰਗਲੁਰੂ 'ਚ ਨੈਤਰਾਵਤੀ ਨਦੀ ਦੇ ਨੇੜੇ ਹੋਇਗੇ ਬਾਜ਼ਾਰ 'ਚ ਬਰਾਮਦ ਕੀਤੀ ਗਈ ਹੈ।ਉਨ੍ਹਾਂ ਦਾ 27 ਜੁਲਾਈ ਨੂੰ ਇਕ ਲੈਟਰ ਸਾਹਮਣੇ ਆਇਆ ਸੀ, ਜਿਸ 'ਚ ਉਨ੍ਹਾਂ ਨੇ ਆਪਣੀਆਂ ਪਰੇਸ਼ਾਨੀਆਂ ਬਾਰੇ ਦੱਸਿਆ ਸੀ। ਇਸ ਲੈਟਰ 'ਚ ਉਨ੍ਹਾਂ ਨੇ ਕੰਪਨੀ ਨੂੰ ਹੋ ਰਹੇ ਭਾਰੀ ਨੁਕਸਾਨ ਤੇ ਕਰਜ਼ ਦਾ ਵੀ ਜ਼ਿਕਰ ਕੀਤਾ ਸੀ।

Cafe Coffee Day founder VG Siddhartha body found from Netravathi river in Mangaluru ਕੈਫੇ ਕੌਫੀ ਡੇਅ ਦੇ ਮਾਲਕ ਵੀਜੀ ਸਿਧਾਰਥ ਦੀ ਨਦੀ ਕੋਲੋਂ ਮਿਲੀ ਲਾਸ਼, ਸੋਮਵਾਰ ਤੋਂ ਸੀ ਲਾਪਤਾ

ਇਸ ਸਬੰਧੀ ਮੰਗਲੁਰੂ ਪੁਲਿਸ ਕਮਿਸ਼ਨਰ ਸੰਦੀਪ ਪਾਟਿਲ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਸ਼ ਬਰਾਮਦ ਕੀਤੀ ਹੈ।ਉਨ੍ਹਾਂ ਇਸ ਦੇ ਲਈ ਵੀਜੀ ਸਿਧਾਰਥ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ।ਉਨ੍ਹਾਂ ਲਾਸ਼ ਨੂੰ ਵੈਨਲਾਕ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਹੈ।ਇਸ ਮਾਮਲੇ ਦੀ ਪੜਤਾਲ ਜਾਰੀ ਹੈ।

Cafe Coffee Day founder VG Siddhartha body found from Netravathi river in Mangaluru
ਕੈਫੇ ਕੌਫੀ ਡੇਅ ਦੇ ਮਾਲਕ ਵੀਜੀ ਸਿਧਾਰਥ ਦੀ ਨਦੀ ਕੋਲੋਂ ਮਿਲੀ ਲਾਸ਼, ਸੋਮਵਾਰ ਤੋਂ ਸੀ ਲਾਪਤਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫਾਜ਼ਿਲਕਾ : ਮਜ਼ਦੂਰਾਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ , ਨੂੰਹ -ਸੱਸ ਦੀ ਮੌਤ ,10 ਜ਼ਖਮੀ

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ 60 ਸਾਲਾ ਵੀਜੀ ਸਿਧਾਰਥ ਨੂੰ ਆਖ਼ਰੀ ਵਾਰ ਸੋਮਵਾਰ ਸ਼ਾਮ ਨੂੰ ਦੱਖਣੀ ਕੰਨੜ ਜ਼ਿਲ੍ਹੇ ਦੇ ਕੋਟੇਪੁਰਾ ਇਲਾਕੇ 'ਚ ਨੈਤਰਾਵਤੀ ਨਦੀ ਦੇ ਪੁਲ 'ਤੇ ਦੇਖਿਆ ਗਿਆ ਸੀ। ਸੋਮਵਾਰ ਨੂੰ ਸਿਧਾਰਥ ਬੈਂਗਲੁਰੂ ਤੋਂ ਹਾਸਨ ਜ਼ਿਲ੍ਹੇ ਲਈ ਕਾਰ ਰਾਹੀਂ ਰਵਾਨਾ ਹੋਏ ਸਨ ਅਤੇ ਮੰਗਲੁਰੂ ਕੋਲੋਂ ਨੈਤਰਾਵਦੀ ਨਦੀ 'ਤੇ ਬਣੇ ਇਕ ਪੁਲ਼ 'ਤੇ ਕਿਸੇ ਨਾਲ ਫੋਨ 'ਤੇ ਗੱਲਬਾਤ ਕਰਨ ਲਈ ਕਾਰ ਤੋਂ ਉੱਤਰੇ ਸਨ।
-PTCNews

  • Share