Fri, Apr 26, 2024
Whatsapp

ਅਮਰੀਕਾ ਦੇ ਸ਼ਹਿਰ ਕੈਲੇਫ਼ੋਰਨੀਆ ਵਿੱਚ ਸਿੱਖਾਂ ਨੇ ਗੱਡੇ ਜਿੱਤ ਦੇ ਝੰਡੇ ,ਮਿਲਿਆ ਵੱਡਾ ਮਾਣ

Written by  Shanker Badra -- November 09th 2018 02:51 PM
ਅਮਰੀਕਾ ਦੇ ਸ਼ਹਿਰ ਕੈਲੇਫ਼ੋਰਨੀਆ ਵਿੱਚ ਸਿੱਖਾਂ ਨੇ ਗੱਡੇ ਜਿੱਤ ਦੇ ਝੰਡੇ ,ਮਿਲਿਆ ਵੱਡਾ ਮਾਣ

ਅਮਰੀਕਾ ਦੇ ਸ਼ਹਿਰ ਕੈਲੇਫ਼ੋਰਨੀਆ ਵਿੱਚ ਸਿੱਖਾਂ ਨੇ ਗੱਡੇ ਜਿੱਤ ਦੇ ਝੰਡੇ ,ਮਿਲਿਆ ਵੱਡਾ ਮਾਣ

ਅਮਰੀਕਾ ਦੇ ਸ਼ਹਿਰ ਕੈਲੇਫ਼ੋਰਨੀਆ ਵਿੱਚ ਸਿੱਖਾਂ ਨੇ ਗੱਡੇ ਜਿੱਤ ਦੇ ਝੰਡੇ ,ਮਿਲਿਆ ਵੱਡਾ ਮਾਣ:ਅਮਰੀਕਾ ਵਿੱਚ ਵਸ ਰਹੇ ਸਿੱਖਾਂ 'ਤੇ ਜਿਥੇ ਲਗਾਤਾਰ ਨਸਲੀ ਹੋ ਰਹੇ ਹਨ ,ਓਥੇ ਹੀ ਹੁਣ ਅਮਰੀਕਾ ਵਿੱਚ ਸਿੱਖਾਂ ਨੂੰ ਇੱਕ ਹੋਰ ਮਾਣ ਪ੍ਰਾਪਤ ਹੋਇਆ ਹੈ।ਜਿਸ ਨਾਲ ਸਿੱਖਾਂ ਦਾ ਅਕਸ ਹੋਰ ਵਧ ਗਿਆ ਹੈ।ਅਮਰੀਕਾ ਵਿੱਚ ਪੰਜਾਬੀ ਵਪਾਰੀ ਹੈਰੀ ਸਿੰਘ ਸਿੱਧੂ ਨੂੰ ਕੈਲੇਫ਼ੋਰਨੀਆ ਦੇ ਸ਼ਹਿਰ ਅਨਾਹਿਮ ਦਾ ਮੇਅਰ ਚੁਣ ਲਿਆ ਗਿਆ ਹੈ।ਜਾਣਕਾਰੀ ਅਨੁਸਾਰ ਹੈਰੀ ਸਿੰਘ ਸਿੱਧੂ ਇਸ ਸ਼ਹਿਰ ਦੇ ਮੇਅਰ ਬਣਨ ਵਾਲੇ ਪਹਿਲੇ ਸਿੱਖ ਹੋਣਗੇ। ਦੱਸ ਦੇਈਏ ਕਿ ਹੈਰੀ ਸਿੰਘ ਸਿੱਧੂ ਸਾਲ 2002 ਤੋਂ 2012 ਦੇ ਵਿਚਾਲੇ ਅੱਠ ਸਾਲ ਤੱਕ ਅਨਾਹਿਮ ਸਿਟੀ ਕੌਂਸਲ ਦੇ ਮੈਂਬਰ ਰਹੇ ਹਨ।ਉਨ੍ਹਾਂ ਨੇ 6 ਨਵੰਬਰ ਨੂੰ ਹੋਈਆਂ ਮਿਡ ਟਰਮ ਚੋਣਾਂ ਵਿੱਚ ਏਸ਼ਲੇਘ ਐਟਕੇਨ ਨੂੰ ਹਰਾਇਆ ਸੀ।ਇਨ੍ਹਾਂ ਚੋਣਾਂ ਵਿੱਚ ਜਿੱਤ ਦਰਜ ਕਰ ਸ਼ਹਿਰ ਦਾ ਮੇਅਰ ਚੁਣੇ ਜਾਣ ਤੋਂ ਬਾਅਦ ਸਿੱਧੂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਕਾਫ਼ੀ ਮਾਣ ਮਹਿਸੂਸ ਕਰ ਰਹੇ ਹਨ ਕਿ ਲੋਕਾਂ ਨੇ ਉਨ੍ਹਾਂ ਨੂੰ ਸੇਵਾ ਕਰਨ ਦਾ ਇੱਕ ਮੌਕਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਪੈਦਾ ਹੋਏ ਸਿੱਧੂ ਆਪਣੇ ਮਾਤਾ-ਪਿਤਾ ਨਾਲ ਸਾਲ 1974 ਵਿੱਚ ਅਮਰੀਕਾ ਆ ਕੇ ਫ਼ਿਲਾਡੈਲਫ਼ਿਆ ਵਿੱਚ ਵੱਸ ਗਏ ਸਨ।ਇਸ ਤੋਂ ਪਹਿਲਾਂ ਦੋ ਪੰਜਾਬੀ ਵੀ ਅਮਰੀਕੀ ਸ਼ਹਿਰਾਂ ਦੇ ਮੇਅਰ ਹਨ।ਰਵਿੰਦਰ ਸਿੰਘ ਭੱਲਾ ਹੋਬੋਕੇਨ ਸ਼ਹਿਰ ਦੇ ਮੇਅਰ ਅਤੇ ਪ੍ਰੀਤ ਡਿਡਬਾਲ ਯੂਬਾ ਸਿਟੀ ਦੇ ਮੇਅਰ ਹਨ। -PTCNews


Top News view more...

Latest News view more...