Sun, Apr 28, 2024
Whatsapp

ਕੈਨੇਡਾ ਦੇ ਸ਼ਹਿਰ ਓਨਟਾਰੀਓ 'ਚ ਵਾਪਰਿਆ ਦਰਦਨਾਕ ਹਾਦਸਾ, 3 ਪੰਜਾਬੀ ਵਿਦਿਆਰਥੀਆਂ ਦੀ ਮੌਤ

Written by  Shanker Badra -- October 05th 2019 07:48 PM
ਕੈਨੇਡਾ ਦੇ ਸ਼ਹਿਰ ਓਨਟਾਰੀਓ 'ਚ ਵਾਪਰਿਆ ਦਰਦਨਾਕ ਹਾਦਸਾ, 3 ਪੰਜਾਬੀ ਵਿਦਿਆਰਥੀਆਂ ਦੀ ਮੌਤ

ਕੈਨੇਡਾ ਦੇ ਸ਼ਹਿਰ ਓਨਟਾਰੀਓ 'ਚ ਵਾਪਰਿਆ ਦਰਦਨਾਕ ਹਾਦਸਾ, 3 ਪੰਜਾਬੀ ਵਿਦਿਆਰਥੀਆਂ ਦੀ ਮੌਤ

ਕੈਨੇਡਾ ਦੇ ਸ਼ਹਿਰ ਓਨਟਾਰੀਓ 'ਚ ਵਾਪਰਿਆ ਦਰਦਨਾਕ ਹਾਦਸਾ, 3 ਪੰਜਾਬੀ ਵਿਦਿਆਰਥੀਆਂ ਦੀ ਮੌਤ:ਓਨਟਾਰੀਓ : ਕੈਨੇਡਾ ਦੇ ਸ਼ਹਿਰ ਓਨਟਾਰੀਓ 'ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਹਰਪ੍ਰੀਤ ਕੌਰ, ਤਨਵੀਰ ਸਿੰਘ ਅਤੇ ਗੁਰਵਿੰਦਰ ਸਿੰਘ ਵਜੋਂ ਹੋਈ ਹੈ। [caption id="attachment_346998" align="aligncenter" width="300"]Canada City Ontario Road Accident ,Three killed Death ਕੈਨੇਡਾ ਦੇ ਸ਼ਹਿਰ ਓਨਟਾਰੀਓ 'ਚਵਾਪਰਿਆ ਦਰਦਨਾਕ ਹਾਦਸਾ, 3 ਪੰਜਾਬੀ ਵਿਦਿਆਰਥੀਆਂ ਦੀ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਤਿੰਨੇ ਵਿਦਿਆਰਥੀ ਸੇਂਟ ਕਲੇਅਰ ਕਾਲਜ ਵਿਚ ਪੜ੍ਹ ਰਹੇ ਸਨ। ਉਹ ਆਪਣੀ ਕਾਰ ਵਿੱਚ ਓਨਟਾਰੀਓ ਦੇ ਸਰਨੀਆ ਸ਼ਹਿਰ ਵਿੱਚ ਜਾ ਰਹੇ ਸੀ ਅਤੇ ਕਾਰ ਤੇਜ਼ ਰਫਤਾਰ ਵਿੱਚ ਸੀ।ਇਸ ਦੌਰਾਨ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਪਲਟ ਗਈ। ਇਸ ਹਾਦਸੇ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ,ਜਦੋਂ ਕਿ ਕਾਰ ਚਲਾ ਰਿਹਾ ਵਿਅਕਤੀ ਜ਼ਖਮੀ ਹੋ ਗਿਆ ਹੈ। [caption id="attachment_346999" align="aligncenter" width="300"]Canada City Ontario Road Accident ,Three killed Death ਕੈਨੇਡਾ ਦੇ ਸ਼ਹਿਰ ਓਨਟਾਰੀਓ 'ਚਵਾਪਰਿਆ ਦਰਦਨਾਕ ਹਾਦਸਾ, 3 ਪੰਜਾਬੀ ਵਿਦਿਆਰਥੀਆਂ ਦੀ ਮੌਤ[/caption] ਇਸ ਹਾਦਸੇ ਦੇ ਵੇਰਵੇ ਉਨਟਾਰੀਓ ਪੁਲਿਸ ਨੇ ਜਾਰੀ ਕੀਤੇ ਹਨ। ਮ੍ਰਿਤਕਾਂ ਦੀ ਸ਼ਨਾਖ਼ਤ ਜਲੰਧਰ ਜ਼ਿਲ੍ਹੇ ਦੇ ਗੁਰਵਿੰਦਰ ਸਿੰਘ ਤੇ ਤਨਵੀਰ ਸਿੰਘ ਵਜੋਂ ਹੋਈ ਹੈ। ਉਨ੍ਹਾਂ ਨਾਲ ਸੈਰ ਲਈ ਨਿੱਕਲੀ ਪੰਜਾਬੀ ਵਿਦਿਆਰਥਣ ਹਰਪ੍ਰੀਤ ਕੌਰ ਵੀ ਮਾਰੀ ਗਈ ਹੈ।ਕੈਨੇਡੀਅਨ ਪੁਲਿਸ ਨੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਹੈ। -PTCNews


Top News view more...

Latest News view more...