ਕੈਨੇਡਾ 'ਚ ਪੜ੍ਹਾਈ ਕਰਨ ਗਈ ਵਿਦਿਆਰਥਣ ਦੀ ਭੇਦਭਰੀ ਹਾਲਤ 'ਚ ਮੌਤ , ਪੰਜਾਬ 'ਚ ਸੋਗ ਦੀ ਲਹਿਰ
ਕੈਨੇਡਾ 'ਚ ਪੜ੍ਹਾਈ ਕਰਨ ਗਈ ਵਿਦਿਆਰਥਣ ਦੀ ਭੇਦਭਰੀ ਹਾਲਤ 'ਚ ਮੌਤ , ਪੰਜਾਬ 'ਚ ਸੋਗ ਦੀ ਲਹਿਰ:ਬਰੈਂਪਟਨ :ਪੰਜਾਬ ਦੇ ਨੌਜਵਾਨ ਮੁੰਡੇ -ਕੁੜੀਆਂ ਡਾਲਰਾਂ-ਪੌਂਡਾਂ ਦੀ ਚਮਕ ਨੂੰ ਦੇਖ ਔਖੇ ਰਾਹਾਂ ਨੂੰ ਚੁਣਦੇ ਹਨ। ਜਿਸ ਕਰਕੇ ਡਾਲਰਾਂ ਅਤੇ ਪੌਂਡ ਦਾ ਕਰੇਜ਼ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਖਿੱਚ ਕੇ ਲਿਜਾ ਰਿਹਾ ਹੈ। ਵਿਦੇਸ਼ਾਂ ਵਿਚ ਪੰਜਾਬੀ ਮੁੰਡੇ -ਕੁੜੀਆਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਪੰਜਾਬੀ ਮੂਲ ਦੀ ਵਿਦਿਆਰਥਣ ਦੀ ਕੈਨੇਡਾ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। [caption id="attachment_370329" align="aligncenter" width="300"] ਕੈਨੇਡਾ 'ਚ ਪੜ੍ਹਾਈ ਕਰਨ ਗਈ ਵਿਦਿਆਰਥਣ ਦੀ ਭੇਦਭਰੀ ਹਾਲਤ 'ਚ ਮੌਤ , ਪੰਜਾਬ 'ਚ ਸੋਗ ਦੀ ਲਹਿਰ[/caption] ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸ਼ਹਿਰ ਮਿਸੀਸਾਗਾ ਸ਼ਹਿਰ ਵਿਚ ਇਕ ਪੰਜਾਬੀ ਵਿਦਿਆਰਥਣ ਦੀ ਲਾਸ਼ ਮਿਲੀ ਹੈ। ਇਸ ਵਿਦਿਆਰਥਣ ਦੀ ਲਾਸ਼ ਇਕ ਝੀਲ ਵਿਚੋਂ ਮਿਲੀ ਹੈ। ਇਹ ਵਿਦਿਆਰਥਣ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਜੀ ਰਹਿਣ ਵਾਲੀ ਹੈ। ਮ੍ਰਿਤਕ ਲੜਕੀ ਦੀ ਉਮਰ 21 ਸਾਲ ਹੈ। [caption id="attachment_370330" align="aligncenter" width="300"] ਕੈਨੇਡਾ 'ਚ ਪੜ੍ਹਾਈ ਕਰਨ ਗਈ ਵਿਦਿਆਰਥਣ ਦੀ ਭੇਦਭਰੀ ਹਾਲਤ 'ਚ ਮੌਤ , ਪੰਜਾਬ 'ਚ ਸੋਗ ਦੀ ਲਹਿਰ[/caption] ਦੱਸ ਦਈਏ ਕਿ ਵਿਦਿਆਰਥਣ ਦੀ ਲਾਸ਼ ਮਿਲਣ ਤੋਂ ਬਾਅਦ ਹੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਪੁਲਿਸ ਵਲੋਂ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।ਉਹਨਾਂ ਨੇ ਮ੍ਰਿਤਕ ਲੜਕੀ ਦੀ ਪਛਾਣ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। -PTCNews