15 ਅਗਸਤ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਇਹ ਐਲਾਨ! 

Punjab hooch Case | Captain Amarinder Ordered Inquiry | Spurious Liquor

15 ਅਗਸਤ ‘ਤੇ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੇ ਇਹ ਐਲਾਨ! 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਈ ਅਹਿਮ ਐਲਾਨ ਕੀਤੇ ਹਨ।

ਮੁੱਖ ਐਲਾਨ:

ਨਸ਼ੇ ਦੀ ਖਤਮ ਕਰਨ ਦੀ ਵੱਡੀ ਸਕੀਮ ਲਾਂਚ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਇੱਕ ਸਕੀਮ ਲਾਂਚ ਕੀਤੀ ਹੈ, ਜਿਸ ਤਹਿਤ ਐਸਟੀਐਫ ਟੀਮ ਸਕੂਲਾਂ ‘ਚ ਟੀਮ ਬਣਾਵੇਗੀ ਜੋ ਕਿ ਨਸ਼ਿਆਂ ਖਿਲਾਫ ਲੜਾਈ ਲੜ੍ਹਣਾ ਸਿਖਾਏਗੀ।

ਦੇਸ਼ ਦੇ ਸਭ ਤੋਂ ਸਸਤੀ ਬਿਜਲੀ ਪੰਜਾਬ ‘ਚ 5 ਰੁਪਏ ਯੂਨਿਟ ਦੇ ਰਹੇ ਹਾਂ।

ਪਿਛਲੇ ਸਾਲ ਤੋਂ 29% ਨੌਕਰੀਆਂ ‘ਚ ਵਾਧਾ ਹੋਇਆ ਹੈ ਅਤੇ ਛੋਟੇ ਯੂਨਿਟ ਦੁਬਾਰਾ ਸ਼ੁਰੂ ਕੀਤੇ ਗਏ ਹਨ।

ਪੰਜਾਬ ‘ਚ ਇੰਗਲਿਸ਼ ਸਕੂਲਾਂ ‘ਚ ਵਾਧਾ ਕੀਤਾ ਗਿਆ ਹੈ ਤਾਂ ਜੋ ਜਦੋਂ ਬੱਚੇ ਬਾਹਰ ਜਾਣ ਉਦੋਂ ਕੋਈ ਦਿੱਕਤ ਪੇਸ਼ ਨਾ ਆਵੇ।

ਜਿੰਨ੍ਹਾਂ ਕੋਲ ਨੌਕਰੀ ਨਹੀਂ ਹੈ, ਉਹਨਾਂ ਨੂੰ ਸੋਸ਼ਲ ਸਿਕਾਓਰਟੀ ਰਕਮ ਦਿੱਤੀ ਜਾਵੇਗੀ।

ਕਰੀਬ 2000 ਕਰੋੜ ਰੁਪਏ ਸੜਕਾਂ ਅਤੇ ਪੁੱਲਾਂ ਲਈ ਦਿੱਤੇ ਜਾਂਦੇ ਹਨ।

ਲੁਧਿਆਣਾ ‘ਚ ਪਾਣੀ ਦੀ ਸਮੱਸਿਆ ਨੂੰ ਖਤਮ ਕੀਤਾ ਜਾਵੇਗਾ ਅਤੇ ਲੁਧਿਆਣਾ ਨੂੰ 366 ਕਰੋੜ ਦਿੱਤੇ ਜਾ ਰਹੇ ਹਨ।

ਲੁਧਿਆਣਾ ਦੇ ਵਿਧਾਇਕਾਂ ਨੂੰ 2-2 ਕਰੋੜ ਦੇ ਕੇ ਜਾ ਰਿਹਾ ਹਾਂ ਜੋ ਕਿ ਸ਼ਹਿਰ ਦਾ ਵਿਕਾਸ ਹੋ ਸਕੇ।

—PTC News