Fri, Sep 25, 2026
Whatsapp

ਲਾਡੋਵਾਲ ਪੁਲ ਤੋਂ ਪਲਟੀ ਕਾਰ, ਸੱਸ ਤੇ ਨੂੰਹ ਸਮੇਤ ਤਿੰਨ ਦੀ ਮੌਤ

Reported by:  PTC News Desk  Edited by:  Pardeep Singh -- September 09th 2022 01:38 PM
ਲਾਡੋਵਾਲ ਪੁਲ ਤੋਂ ਪਲਟੀ ਕਾਰ, ਸੱਸ ਤੇ ਨੂੰਹ ਸਮੇਤ ਤਿੰਨ ਦੀ ਮੌਤ

ਲਾਡੋਵਾਲ ਪੁਲ ਤੋਂ ਪਲਟੀ ਕਾਰ, ਸੱਸ ਤੇ ਨੂੰਹ ਸਮੇਤ ਤਿੰਨ ਦੀ ਮੌਤ

ਲੁਧਿਆਣਾ: ਲੁਧਿਆਣਾ-ਜਲੰਧਰ ਹਾਈਵੇ  'ਤੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਕਾਰ ਪਲਟਣ ਕਾਰਨ ਦੋ ਔਰਤਾਂ ਅਤੇ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਮੋਗਾ ਦੇ ਨੇੜੇ ਦੇ ਪਿੰਡ ਦੇ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਡਰਾਈਵਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਗੱਡੀ ਪੁਲ ਤੋਂ ਪਲਟ ਗਈ। ਸਾਰਿਆਂ ਨੂੰ ਤੜਕੇ ਕਰੀਬ 3 ਵਜੇ ਲੁਧਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਫਿਲਹਾਲ ਥਾਣਾ ਲਾਡੋਵਾਲ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ:ਬੰਦੀ ਸਿੰਘਾਂ ਨੂੰ ਸਰਕਾਰ ਕਰੇ ਰਿਹਾਅ : ਬਿਕਰਮ ਸਿੰਘ ਮਜੀਠੀਆ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK