Wed, May 8, 2024
Whatsapp

ਬੰਦੀ ਸਿੰਘਾਂ ਨੂੰ ਸਰਕਾਰ ਕਰੇ ਰਿਹਾਅ : ਬਿਕਰਮ ਸਿੰਘ ਮਜੀਠੀਆ

Written by  Ravinder Singh -- September 09th 2022 01:19 PM
ਬੰਦੀ ਸਿੰਘਾਂ ਨੂੰ ਸਰਕਾਰ ਕਰੇ ਰਿਹਾਅ : ਬਿਕਰਮ ਸਿੰਘ ਮਜੀਠੀਆ

ਬੰਦੀ ਸਿੰਘਾਂ ਨੂੰ ਸਰਕਾਰ ਕਰੇ ਰਿਹਾਅ : ਬਿਕਰਮ ਸਿੰਘ ਮਜੀਠੀਆ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਅੱਜ ਲੁਧਿਆਣਾ ਪੁੱਜੇ ਜਿਥੇ ਉਨ੍ਹਾਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰੈੱਸ ਕਾਨਫਰੰਸ ਕਰਦਿਆਂ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੀ ਰਾਜੋਆਣਾ ਨਾਲ ਮੁਲਾਕਾਤ ਹੋਈ ਸੀ ਉਹ ਇਨਸਾਫ਼ ਪਸੰਦ ਤੇ ਭਾਰਤੀ ਸੰਵਿਧਾਨ ਉਤੇ ਵੀ ਵਿਸ਼ਵਾਸ ਰੱਖਦੇ ਹਨ। ਇਸੇ ਕਰਕੇ ਉਨ੍ਹਾਂ ਪੁਲਿਸ ਦੀ ਨੌਕਰੀ ਕੀਤੀ। ਬੰਦੀ ਸਿੰਘਾਂ ਨੂੰ ਸਰਕਾਰ ਕਰੇ ਰਿਹਾਅ : ਬਿਕਰਮ ਸਿੰਘ ਮਜੀਠੀਆ ਉਨ੍ਹਾਂ ਕਿਹਾ ਕਿ ਇਕ ਸਖ਼ਸ਼ ਨੂੰ 27 ਸਾਲ ਜੇਲ੍ਹ ਚ ਬੰਦ ਹੋ ਗਏ, ਉਨ੍ਹਾਂ ਦੀ ਰਿਹਾਈ ਹੋਣੀ ਜ਼ਰੂਰੀ ਹੈ ਨਾਲ ਹੀ ਹੋਰਨਾਂ ਬੰਦੀ ਸਿੰਘ ਵੀ ਰਿਹਾਅ ਹੋਣੇ ਚਾਹੀਦੇ ਹਨ। ਉਨ੍ਹਾਂ ਐਮਪੀ ਬਿੱਟੂ ਉਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕੇ ਉਹ ਖ਼ੁਦ ਪਾੜ ਪਾ ਕੇ ਰਾਜ ਕਰਨ ਵਾਲੀ ਨੀਤੀ ਉਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿੱਟੂ ਜੋ ਵੋਟਾਂ ਦੀ ਗੱਲ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਬੇਅੰਤ ਸਿੰਘ ਨੂੰ ਖ਼ੁਦ ਨੂੰ 8 ਫੀਸਦੀ ਵੋਟਾਂ ਪਈਆਂ ਸਨ। ਉਹ ਆਪਣੀ ਰਾਜਨੀਤੀ ਚਮਕਾਉਣ ਲਈ ਇਹ ਸਭ ਕਰ ਰਹੇ ਹਨ। ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਸੋਨਾਲੀ ਫੋਗਾਟ ਦੀ ਮੌਤ ਨਾਲ ਸਬੰਧਤ ਰੈਸਟੋਰੈਂਟ ਨੂੰ ਢਾਹੁਣ 'ਤੇ ਰੋਕ ਲਗਾਈ ਮਜੀਠੀਆ ਨੇ ਅੱਗੇ ਕਿਹਾ ਕਿ ਕੇਜਰੀਵਾਲ ਪ੍ਰੋਫੈਸਰ ਭੁੱਲਰ ਦੀ ਰਿਹਾਈ ਵਿਚ ਅੜਿੱਕਾ ਪਾ ਰਹੇ ਹਨ। ਉਨ੍ਹਾਂ ਕਿਹਾ ਕੇ ਐਸਵਾਈਐਲ ਦੇ ਮੁੱਦੇ ਉਤੇ ਕੇਜਰੀਵਾਲ ਪੰਜਾਬ ਦਾ ਹੱਕ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤਾਂ ਹੀ ਉਹ ਹਰਿਆਣਾ ਵਿਚ ਜਾ ਕੇ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ। ਉਧਰ ਦੂਜੇ ਪਾਸੇ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਜਿੱਥੇ ਮਜੀਠੀਆ ਦਾ ਧੰਨਵਾਦ ਕੀਤਾ। -PTC News  


Top News view more...

Latest News view more...