ਕੋਲਕਾਤਾ ‘ਚ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਦੇ ਪੰਡਾਲ ਦਾ ਮਾਮਲਾ, ਗੁਰਦਾਸ ਮਾਨ ਨੇ ਸਬੰਧਿਤ ਸਥਾਨ ‘ਤੇ ਸ਼ੋਅ ਕਰਨ ਤੋਂ ਕੀਤਾ ਇਨਕਾਰ

Gurdas Maan

ਕੋਲਕਾਤਾ ‘ਚ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਦੇ ਪੰਡਾਲ ਦਾ ਮਾਮਲਾ, ਗੁਰਦਾਸ ਮਾਨ ਨੇ ਸਬੰਧਿਤ ਸਥਾਨ ‘ਤੇ ਸ਼ੋਅ ਕਰਨ ਤੋਂ ਕੀਤਾ ਇਨਕਾਰ,ਨਵੀਂ ਦਿੱਲੀ: ਕੋਲਕਾਤਾ ‘ਚ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਦੇ ਪੰਡਾਲ ਦਾ ਮਾਮਲਾ ਭਖਦਾ ਜਾ ਰਿਹਾ ਹੈ।ਜਿਸ ਦੌਰਾਨ ਸਿੱਖ ਸੰਗਤਾਂ ਅੰਦਰ ਰੋਸ ਦੀ ਲਹਿਰ ਹੈ।

Kolkataਉਥੇ ਹੀ ਇਹ ਮਾਮਲਾ ਪਤਾ ਲੱਗਣ ‘ਤੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸਬੰਧਿਤ ਸਥਾਨ ‘ਤੇ ਸ਼ੋਅ ਕਰਨ ਤੋਂ ਇਨਕਾਰ ਕਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦਾਸ ਮਾਨ ਨੇ ਦੱਸਿਆ ਕਿ ਕੋਲਕਾਤਾ ਪਹੁੰਚਣ ਤੋਂ ਪਹਿਲਾਂ ਜਹਾਜ ‘ਚ ਸਵਾਰ ਕਿਸੇ ਵਿਅਕਤੀ ਨੇ ਸਮਾਗਮ ਦੀ ਵੀਡੀਓ ਦਿਖਾ ਦਿੱਤੀ।

ਹੋਰ ਪੜ੍ਹੋ:ਰੇਲਵੇ ਨੇ ਪਾਣੀ ਵਾਲੀਆਂ ਬੋਤਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਹਟਾਉਣ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਭੇਜੀ ਜਾਣਕਾਰੀ

ਜਿਸ ‘ਚ ਸ੍ਰੀ ਹਰਮੰਦਿਰ ਸਾਹਿਬ ਵਰਗਾ ਮਾਡਲ ਬਣਾਇਆ ਗਿਆ ਹੈ। ਇਹ ਵੇਖਦਿਆਂ ਗੁਰਦਾਸ ਮਾਨ ਨੇ ਤੁਰੰਤ ਫੈਸਲਾ ਲੈਂਦਿਆਂ ਸ਼ੋਅ ਰੱਦ ਕਰ ਦਿੱਤਾ ਕਿਉਂਕਿ ਅਜਿਹਾ ਕਰਨਾ ਉਨ੍ਹਾਂ ਦੀ ਨੈਤਿਕਤਾ ਅਤੇ ਆਸਥਾ ਦੇ ਖਿਲਾਫ ਹੈ, ਜਿਸ ਕਾਰਨ ਉਹ ਕੋਲਕਾਤਾ ਏਅਰਪੋਰਟ ਤੋਂ ਹੀ ਬੰਬੇ ਵਾਪਸ ਪਰਤ ਆਏ।

Kolkataਜ਼ਿਕਰਯੋਗ ਹੈ ਕਿ ਕੋਲਕਾਤਾ ਦੇ ਭਵਾਨੀਪੁਰ ਇਲਾਕੇ ‘ਚ ਨਾਰਦਰਨ ਪਾਰਕ ‘ਚ ਦੁਰਗਾ ਪੂਜਾ ਮੌਕੇ ਇਹ ਪੰਡਾਲ ਬਣਾਇਆ ਗਿਆ ਹੈ, ਜੋ ਬਿਲਕੁਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ ਦਾ ਹੈ। ਇਸ ‘ਤੇ ਸੰਗਤਾਂ ਨੇ ਇਤਰਾਜ਼ ਪ੍ਰਗਟ ਕੀਤੇ ਹਨ।

-PTC News