ਵਿਦੇਸ਼ ਬੈਠੇ ਨੌਜਵਾਨ ਤੋਂ 2 ਕਰੋੜ ਦੀ ਫਿਰੌਤੀ ਮੰਗਣ 'ਤੇ ਤਿੰਨ ਖਿਲਾਫ ਮਾਮਲਾ ਦਰਜ, ਇਕ ਗ੍ਰਿਫਤਾਰ

By Baljit Singh - June 14, 2021 5:06 pm

ਅੰਮ੍ਰਿਤਸਰ: ਅੰਮ੍ਰਿਤਸਰ ਦੇ ਰਹਿਣ ਵਾਲੇ ਨੌਜਵਾਨ, ਜੋ ਕਿ ਵਿਦੇਸ਼ ਵਿਚ ਰਹਿੰਦਾ ਹੈ, ਉਸ ਨੂੰ ਉਸਦੇ ਦੋਸਤਾਂ ਵਲੋਂ ਮੰਗਣੀ ਤੋੜਨ ਦੀ ਧਮਕੀ ਦੇਣ ਉੱਤੇ 2 ਕਰੋੜ ਦੀ ਫਿਰੌਤੀ ਮੰਗੀ ਗਈ। ਇਸ ਮਾਮਲੇ ਵਿਚ ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕੀਤਾ ਹੈ।

ਪੜੋ ਹੋਰ ਖਬਰਾਂ: ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਹੁਣ ਤੱਕ 488 ਲੋਕਾਂ ਦੀ ਮੌਤ, 26 ਹਜ਼ਾਰ ‘ਚ ਦਿਖੇ ਗੰਭੀਰ ਸਾਈਡ ਇਫੈਕਟ

ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਆਨੰਦ ਐਵੇਨਿਊ ਦੇ ਰਹਿਣ ਵਾਲੇ ਗਗਨ, ਜੋ ਕਿ ਕੈਨੇਡਾ ਵਿਚ ਰਹਿੰਦਾ ਹੈ, ਉਸ ਨੂੰ ਉਸਦੇ ਦੋਸਤਾਂ ਵਲੋਂ ਹੀ ਬਲੈਕ ਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਗਗਨ ਦੀ ਕਿਸੇ ਮੁਟਿਆਰ ਦੇ ਨਾਲ ਵਿਆਹ ਦੀ ਗੱਲ ਚੱਲ ਰਹੀ ਸੀ ਅਤੇ ਉਸ ਦੇ ਨਾਲ ਰਹਿਣ ਵਾਲੇ 2 ਨੌਜਵਾਨ ਜੋ ਕਿ ਕੈਨੇਡਾ ਵਿਚ ਰਹਿੰਦੇ ਹਨ, ਉਸ ਨੂੰ ਬਲੈਕ ਮੇਲ ਕਰਨ ਲੱਗੇ ਅਤੇ ਉਨ੍ਹਾਂ ਦਾ ਇਕ ਸਾਥੀ ਅੰਮ੍ਰਿਤਸਰ ਵਿਚ ਵਿਚ ਰਹਿੰਦਾ ਹੈ। ਉਸ ਨੇ ਵੀ ਗਗਨ ਅਤੇ ਉਸਦੇ ਪਿਤਾ, ਜੋ ਕਿ ਅੰਮ੍ਰਿਤਸਰ ਵਿਚ ਰਹਿੰਦੇ ਹਨ, ਉਨ੍ਹਾਂ ਤੋਂ 2 ਕਰੋੜ ਦੀ ਫਿਰੌਤੀ ਮੰਗੀ ਜਿਸ ਦੇ ਬਾਅਦ ਪੁਲਿਸ ਨੂੰ ਇਸ ਮਾਮਲੇ ਸ਼ਿਕਾਇਤ ਦਿੱਤੀ ਗਈ।

ਪੜੋ ਹੋਰ ਖਬਰਾਂ: ਦਿੱਲੀ ‘ਚ ਕੋਰੋਨਾ ਦੇ ਗ੍ਰਾਫ ‘ਚ ਵੱਡੀ ਗਿਰਾਵਟ, ਅੱਜ ਸਿਰਫ਼ 131 ਨਵੇਂ ਮਾਮਲੇ

ਇੰਸਪੈਕਟਰ ਸ਼ਿਵ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਕੈਨੇਡਾ ਨਿਵਾਸੀ ਸਾਹਿਲ ਅਤੇ ਮੋਹਪ੍ਰੀਤ ਉਨ੍ਹਾਂ ਦੇ ਬੇਟੇ ਨੂੰ ਮੰਗਨੀ ਤੋੜਨ ਦੇ ਨਾਮ ਉੱਤੇ 2 ਕਰੋੜ ਦੀ ਫਿਰੌਤੀ ਮੰਗ ਰਹੇ ਸਨ ਅਤੇ ਉਨ੍ਹਾਂ ਦਾ ਇੱਕ ਸਾਥੀ ਹਰਮਨਜੀਤ ਵੀ ਉਨ੍ਹਾਂ ਦੇ ਨਾਲ ਮਿਲ ਕੇ ਗਗਨ ਨੂੰ ਪ੍ਰੇਸ਼ਾਨ ਕਰਨ ਲੱਗਾ ਜਿਸ ਦੇ ਬਾਅਦ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਮਿਲੀ। ਉਨ੍ਹਾਂ ਨੇ ਹਰਮਨਜੀਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕੈਨੇਡਾ ਨਿਵਾਸੀ ਸਾਹਿਲ ਅਤੇ ਮੋਹਪ੍ਰੀਤ ਉੱਤੇ ਵੀ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਦੇ ਵਾਰੰਟ ਜਾਰੀ ਕੀਤੇ ਗਏ ਹਨ। ਕੈਨੇਡਾ ਤੋਂ ਡਿਪੋਰਟ ਕਰ ਇਨ੍ਹਾਂ ਨੂੰ ਭਾਰਤ ਬੁਲਾਇਆ ਜਾਵੇਗਾ ਅਤੇ ਗ੍ਰਿਫਤਾਰ ਕੀਤਾ ਜਾਵੇਗਾ।

ਪੜੋ ਹੋਰ ਖਬਰਾਂ: ਕੋਰੋਨਾ: ਭਾਰਤ ‘ਚ ਡੈਲਟਾ ਦਾ ਨਵਾਂ ਖਤਰਨਾਕ ਰੂਪ, ਵਿਗਿਆਨੀਆਂ ਕੀਤਾ ਆਗਾਹ

-PTC News

adv-img
adv-img