BJP ਨੇਤਾ ਸੋਨਾਲੀ ਫੋਗਾਟ ਦੇ ਘਰ ਚੋਰਾਂ ਨੇ ਲਾਈ ਸੇਂਧ, ਲੱਖਾਂ ਰੁਪਏ ਦੇ ਨਾਲ ਰਿਵਾਲਵਰ 'ਤੇ ਵੀ ਕੀਤਾ ਹੱਥ ਸਾਫ਼
Bigg BOSS 14: ਦੀ ਮੁਕਾਬਲੇਬਾਜ਼ ਅਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੇ ਹਿਸਾਰ ਸਥਿਤ ਘਰ ਵਿਚ ਚੋਰੀ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਘਰੋਂ ਚੋਰ 10 ਲੱਖ ਰੁਪਏ ਦੇ ਗਹਿਣੇ, ਨਕਦੀ ਅਤੇ ਲਾਇਸੈਂਸੀ ਰਿਵਾਲਵਰ ਵੀ ਲੈ ਗਏ ਹਨ। ਇਸ ਸਬੰਧ ਵਿਚ ਸੋਨਾਲੀ ਫੋਗਾਟ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਾਈ ਹੈ।
ਸੋਨਾਲੀ ਭਾਜਪਾ ਦੀ ਟਿਕਟ ’ਤੇ ਆਦਮਪੁਰ ਵਿਧਾਨ ਸਭਾ ਤੋਂ ਚੋਣ ਲੜ ਚੁੱਕੀ ਹੈ, ਜਿਸ ਵਿਚ ਉਹ 30 ਹਜ਼ਾਰ ਵੋਟਾਂ ਨਾਲ ਹਾਰੀ ਸੀ। ਫਿਲਹਾਲ ਉਹ ਭਾਜਪਾ ਮਹਿਲਾ ਮੋਰਚਾ ਦੀ ਨੈਸ਼ਨਲ ਵਰਕਿੰਗ ਕਮੇਟੀ ਦੀ ਉਪ-ਪ੍ਰਧਾਨ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਸੋਨਾਲੀ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ 14 'ਚ, ਪ੍ਰਤੀਯੋਗੀ ਬਣ ਕੇ ਆਈ ਸੀ ਜਿਥੇ ਉਸ ਦੀਰੁਬੀਨਾ ਨਾਲ ਅਤੇ ਨਿੱਕੀ ਤੰਬੋਲੀ ਨਾਲ ਲੜਾਈ ਚਰਚਾ 'ਚ ਰਹੀ ਸੀ ਉਥੇ ਹੀ ਅਲੀ ਗੋਨੀ ਦੇ ਨਾਲ ਹੋਇਆ ਪਿਆਰ ਵੀ ਕਾਫੀ ਚਰਚਾ 'ਚ ਰਿਹਾ ਸੀ।