Tue, Apr 30, 2024
Whatsapp

ਸੀਬੀਆਈ ਨੇ ਕੀਤੀ ਵੱਡੀ ਕਾਰਵਾਈ, ਪੰਜਾਬ ਸਮੇਤ ਪੂਰੇ ਦੇਸ਼ 'ਚ 169 ਥਾਵਾਂ 'ਤੇ ਕੀਤੀ ਛਾਪੇਮਾਰੀ

Written by  Shanker Badra -- November 05th 2019 04:59 PM -- Updated: November 05th 2019 06:23 PM
ਸੀਬੀਆਈ ਨੇ ਕੀਤੀ ਵੱਡੀ ਕਾਰਵਾਈ, ਪੰਜਾਬ ਸਮੇਤ ਪੂਰੇ ਦੇਸ਼ 'ਚ 169 ਥਾਵਾਂ 'ਤੇ ਕੀਤੀ ਛਾਪੇਮਾਰੀ

ਸੀਬੀਆਈ ਨੇ ਕੀਤੀ ਵੱਡੀ ਕਾਰਵਾਈ, ਪੰਜਾਬ ਸਮੇਤ ਪੂਰੇ ਦੇਸ਼ 'ਚ 169 ਥਾਵਾਂ 'ਤੇ ਕੀਤੀ ਛਾਪੇਮਾਰੀ

ਸੀਬੀਆਈ ਨੇ ਕੀਤੀ ਵੱਡੀ ਕਾਰਵਾਈ, ਪੰਜਾਬ ਸਮੇਤ ਪੂਰੇ ਦੇਸ਼ 'ਚ 169 ਥਾਵਾਂ 'ਤੇ ਕੀਤੀ ਛਾਪੇਮਾਰੀ:ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ ਨੇ ਬੈਂਕ ਧੋਖਾਧੜੀ ਮਾਮਲੇ 'ਚ ਮੰਗਲਵਾਰ ਨੂੰ ਵੱਡੀ ਕਾਰਵਾਈ ਕੀਤੀ ਹੈ। ਸੀਬੀਆਈ ਨੇ 7,000 ਕਰੋੜ ਰੁਪਏ ਤੋਂ ਵੱਧ ਦੀ ਬੈਂਕ ਧੋਖਾਧੜੀ ਦੇ ਮਾਮਲੇ ’ਚ ਦੇਸ਼ ਭਰ 'ਚ 169 ਥਾਵਾਂ ’ਤੇ ਛਾਪੇ ਮਾਰੇ ਹਨ। ਮਿਲੀ ਜਾਣਕਾਰੀ ਅਨੁਸਾਰ ਸੀਬੀਆਈ ਨੇ 7000 ਕਰੋੜ ਰੁਪਏ ਤੋਂ ਜ਼ਿਆਦਾ ਦੇ ਬੈਂਕ ਧੋਖਾਧੜੀ ਨਾਲ ਸਬੰਧਤ ਲਗਪਗ 35 ਮਾਮਲੇ ਦਰਜ ਕੀਤੇ ਹਨ। ਇਸ ਤੋਂ ਬਾਅਦ ਇਹ ਕਾਰਵਾਈ ਹੋਈ ਹੈ। [caption id="attachment_356634" align="aligncenter" width="300"]CBI Raids over 169 places across Punjab Including the country ਸੀਬੀਆਈ ਨੇ ਕੀਤੀ ਵੱਡੀ ਕਾਰਵਾਈ, ਪੰਜਾਬ ਸਮੇਤ ਪੂਰੇ ਦੇਸ਼ 'ਚ 169 ਥਾਵਾਂ 'ਤੇ ਕੀਤੀ ਛਾਪੇਮਾਰੀ[/caption] ਸੀਬੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਾਂਚ ਏਜੰਸੀ ਨੇ ਆਂਧਰ ਪ੍ਰਦੇਸ਼, ਚੰਡੀਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼, ਉੱਤਰਾਖੰਡ, ਦਾਦਰਾ ਤੇ ਨਗਰ ਹਵੇਲੀ ਸਮੇਤ ਦੇਸ਼ ਭਰ 'ਚ ਲਗਪਗ 169 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। [caption id="attachment_356630" align="aligncenter" width="300"]CBI Raids over 169 places across Punjab Including the country ਸੀਬੀਆਈ ਨੇ ਕੀਤੀ ਵੱਡੀ ਕਾਰਵਾਈ, ਪੰਜਾਬ ਸਮੇਤ ਪੂਰੇ ਦੇਸ਼ 'ਚ 169 ਥਾਵਾਂ 'ਤੇ ਕੀਤੀ ਛਾਪੇਮਾਰੀ[/caption] ਹਾਲਾਂਕਿ ਅਧਿਕਾਰੀ ਨੇ ਮਾਮਲੇ 'ਚ ਸ਼ਾਮਲ ਬੈਂਕਾਂ ਜਾਂ ਮੁਲਜ਼ਮਾਂ ਦੇ ਨਾਂ ਦਾ ਖ਼ੁਲਾਸਾ ਨਹੀਂ ਕੀਤਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਂਦਰੀ ਜਾਂਚ ਏਜੰਸੀ ਨੇ ਇੰਨੇ ਵੱਡੇ ਪੈਮਾਨੇ 'ਤੇ ਛਾਪੇਮਾਰੀ ਮੁਹਿੰਮ ਚਲਾਈ ਹੈ। ਇਸ ਨੇ ਪਿਛਲੇ ਕੁਝ ਮਹੀਨਿਆਂ 'ਚ ਬੈਂਕ ਧੋਖਾਧੜੀ ਦੇ ਮਾਮਲਿਆਂ 'ਚ ਕਈ ਵਾਰ ਅਜਿਹੀ ਛਾਪੇਮਾਰੀ ਕੀਤੀ ਹੈ।ਫਿਲਹਾਲ ਇਹ ਛਾਪੇਮਾਰੀ ਜਾਰੀ ਹੈ। [caption id="attachment_356633" align="aligncenter" width="300"]CBI Raids over 169 places across Punjab Including the country ਸੀਬੀਆਈ ਨੇ ਕੀਤੀ ਵੱਡੀ ਕਾਰਵਾਈ, ਪੰਜਾਬ ਸਮੇਤ ਪੂਰੇ ਦੇਸ਼ 'ਚ 169 ਥਾਵਾਂ 'ਤੇ ਕੀਤੀ ਛਾਪੇਮਾਰੀ[/caption] ਜ਼ਿਕਰਯੋਗ ਹੈ ਕਿ ਮੁੰਬਈ 'ਚ ਪੀਐੱਮਸੀ ਬੈਂਕ ਘੁਟਾਲੇ ਕਾਰਨ ਦੇਸ਼ ਭਰ 'ਚ ਹੜਕੰਪ ਮਚਿਆ ਹੋਇਆ ਹੈ। ਰਿਜ਼ਰਵ ਬੈਂਕ ਆਫ ਇੰਡੀਆ (RBI) ਵੱਲੋਂ ਇਕ ਹੱਦ ਤੋਂ ਜ਼ਿਆਦਾ ਪੈਸਾ ਕੱਢਣ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਰੋਕ ਤੋਂ ਬਾਅਦ ਖਾਤਾਧਾਰਕ ਛੇ ਮਹੀਨਿਆਂ 'ਚ ਸਿਰਫ਼ 40 ਹਜ਼ਾਰ ਰੁਪਏ ਹੀ ਕੱਢ ਸਕਦੇ ਹਨ। -PTCNews


Top News view more...

Latest News view more...