ਸੀ.ਬੀ.ਐਸ.ਈ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਪੜ੍ਹੋ ਪੂਰੀ ਜਾਣਕਾਰੀ

ਸੀ.ਬੀ.ਐਸ.ਈ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਪੜ੍ਹੋ ਪੂਰੀ ਜਾਣਕਾਰੀ 
CBSE 12th results 2020 declared

ਸੀ.ਬੀ.ਐਸ.ਈ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਪੜ੍ਹੋ ਪੂਰੀ ਜਾਣਕਾਰੀ:ਨਵੀਂ ਦਿੱਲੀ : ਸੀ.ਬੀ.ਐਸ.ਈ ਬੋਰਡ ਵੱਲੋਂ ਅੱਜ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇੰਨ੍ਹਾਂ ਨਤੀਜਿਆਂ ‘ਚ ਓਵਰਆਲ ਪਾਸ ਪ੍ਰਤੀਸ਼ਤ 88.78% ਹੈ। ਸੀ.ਬੀ.ਐੱਸ.ਈ. ਨੇ 12 ਵੀਂ ਜਮਾਤ ਦੇ ਨਤੀਜਿਆਂ 2020 ਨੂੰ ਆਪਣੀ ਅਧਿਕਾਰਤ ਵੈਬਸਾਈਟ – cbseresults.nic.in. ਉੱਤੇ ਅੱਪਲੋਡ ਕਰ ਦਿੱਤਾ ਹੈ।

ਇਸ ਸਬੰਧੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਕਿਹਾ ਕਿ, “ਸੀਬੀਐਸਈ ਨੇ 12 ਵੀਂ ਦੇ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਹੈ। ਤੁਸੀਂ ਆਪਣਾ ਨਤੀਜਾ https://cbseresults.nic.in ‘ਤੇ ਦੇਖ ਸਕਦੇ ਹੋ। ਸਾਰੇ ਲੋਕਾਂ ਦੀ ਸਖਤ ਮਿਹਨਤ ਨਾਲ ਇਹ ਨਤੀਜੇ ਘੋਸ਼ਿਤ ਕੀਤੇ ਗਏ ਹਨ।

ਸੀ.ਬੀ.ਐਸ.ਈ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਪੜ੍ਹੋ ਪੂਰੀ ਜਾਣਕਾਰੀ

ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਸਾਲ 88.78 ਫੀਸਦੀ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. 12ਵੀਂ ਦੇ ਇਮਤਿਹਾਨ ਪਾਸ ਕੀਤੇ ਹਨ। ਇਸ ਸਾਲ ਦੀ ਪ੍ਰੀਖਿਆ ਵਿੱਚ ਕਾਰਗੁਜ਼ਾਰੀ ਪੱਖੋਂ ਤ੍ਰਿਵੇਂਦਰਮ, ਬੰਗਲੁਰੂ ਅਤੇ ਚੇਨਈ ਚੋਟੀ ਦੇ ਤਿੰਨ ਸਥਾਨ ਰਹੇ ਹਨ। ਇਸ ਸਾਲ ਦਿੱਲੀ ਜ਼ੋਨ ਵਿੱਚ 94.39 ਫ਼ੀਸਦੀ ਨਤੀਜਾ ਆਇਆ ਹੈ, ਉਥੇ ਕੁੜੀਆਂ ਦੀ ਪ੍ਰਤੀਸ਼ਤਤਾ 92.15 ਫ਼ੀਸਦੀ ਰਹੀਂ ਹੈ। ਇਸ ਸਾਲ ਕੁੜੀਆਂ ਨੇ ਮੁੰਡਿਆਂ ਨਾਲੋਂ 5.96% ਵਧੀਆ ਪ੍ਰਦਰਸ਼ਨ ਕੀਤਾ ਹੈ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਵਧਦੀ ਗਿਣਤੀ ਕਾਰਨ ਸੀ.ਬੀ.ਐੱਸ.ਈ. ਨੂੰ ਪੈਂਡਿੰਗ ਇਮਤਿਹਾਨ ਰੱਦ ਕਰਨੇ ਪਏ ਸਨ। ਹਾਲਾਂਕਿ ਸੀ.ਬੀ.ਐੱਸ.ਈ. ਨੇ ਕਿਹਾ ਹੈ ਕਿ ਉਹ ਜਮਾਤ 12ਵੀਂ ਦੇ ਵਿਦਿਆਰਥੀਆਂ ਲਈ ਬਦਲਵੇਂ ਇਮਤਿਹਾਨ ਆਯੋਜਿਤ ਕਰੇਗਾ, ਜੋ ਵਿਦਿਆਰਥੀ ਨਤੀਜਿਆਂ ‘ਚ ਸੁਧਾਰ ਕਰਨਾ ਚਾਹੁੰਦੇ ਹਨ। ਸੀਬੀਐਸਈ ਬੋਰਡ ਨੇ ਐਲਾਨ ਕੀਤਾ ਹੈ ਕਿ ਕੋਵਿਡ -19 ਦੇ ਕਾਰਨ ਇਸ ਸਾਲ ਕੋਈ ਵੀ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਜਾਏਗੀ।
-PTCNews