ਦਿੱਲੀ ‘ਚ ਭਾਰੀ ਵਾਹਨ ਲੈ ਕੇ ਜਾਣ ਵਾਲੇ ਹੋ ਜਾਵੋ ਸਾਵਧਾਨ !

Central Pollution Control Board Heavy vehicle Delhi Stopped

ਦਿੱਲੀ ‘ਚ ਭਾਰੀ ਵਾਹਨ ਲੈ ਕੇ ਜਾਣ ਵਾਲੇ ਹੋ ਜਾਵੋ ਸਾਵਧਾਨ !:ਨਵੀਂ ਦਿੱਲੀ : ਦਿੱਲੀ ‘ਚ ਦੀਵਾਲੀ ਦੀ ਰਾਤ ਤੋਂ ਬਾਅਦ ਹਵਾ ‘ਚ ਬੇਹੱਦ ਪ੍ਰਦੂਸ਼ਣ ਫੈਲ ਗਿਆ ਹੈ।ਜਿਸ ਦੇ ਚਲਦਿਆਂ ਅੱਜ ਸਵੇਰ ਦਿੱਲੀ ‘ਚ ਸਾਹ ਲੈਣਾ ਵੀ ਮੁਸ਼ਕਿਲ ਹੋਇਆ ਹੈ।ਇਸ ਦੇ ਮੱਦੇਨਜ਼ਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਅਧਿਕਾਰੀਆਂ ਨੂੰ ਕਿਹਾ ਕਿ ਅੱਜ ਰਾਤ 11 ਵਜੇ ਤੋਂ 11 ਨਵੰਬਰ ਤੱਕ ਭਾਰੀ ਵਾਹਨਾਂ ਦੇ ਪ੍ਰਵੇਸ਼ ‘ਤੇ ਰੋਕ ਲਗਾ ਦਿੱਤੀ ਹੈ।

ਦਰਅਸਲ ਦਿੱਲੀ ‘ਚ ਦੀਵਾਲੀ ਦੀ ਰਾਤ ਤੋਂ ਬਾਅਦ ਪਟਾਕਿਆਂ ਦੇ ਧੂੰਏ ਕਾਰਨ ਪ੍ਰਦੂਸ਼ਣ ਵੱਧ ਗਿਆ ਹੈ।ਇਸ ਦੇ ਚਲਦੇ ਸਵੇਰੇ ਦਿੱਲੀ ਵਿੱਚ ਭਾਰੀ ਧੂੰਦ ਦੀ ਪਰਤ ਵਿਛੀ ਹੋਈ ਸੀ।ਜਿਸ ਕਰਕੇ ਦੀਵਾਲੀ ਮੌਕੇ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਟ੍ਰੈਫ਼ਿਕ ਪੁਲਿਸ ਨੇ ਇਹ ਫ਼ੈਸਲਾ ਲਿਆ ਹੈ।

ਜ਼ਿਕਰਯੋਗ ਹੈ ਬੀਤੇ ਮੰਗਲਵਾਰ ਨੂੰ ਵਾਤਾਵਰਣ ਮੰਤਰਾਲਾ ਦੇ ਅਧੀਨ ਸੀਪੀਸੀਬੀ ਦੇ ਮੈਂਬਰ ਸਕੱਤਰ ਪ੍ਰਸ਼ਾਂਤ ਗਾਗਵ ਨੇ ਆਵਾਜਾਈ ਅਧਿਕਾਰੀ ਨਾਲ ਬੈਠਕ ਕਰਕੇ 8 ਤੋਂ 11 ਨਵੰਬਰ ਤਕ ਦਿੱਲੀ ‘ਚ ਭਾਰੀ ਵਾਹਨਾਂ ਦੇ ਪ੍ਰਵੇਸ਼ ‘ਤੇ ਪਾਬੰਦੀ ਦੀ ਸਿਫਾਰਿਸ਼ ਕੀਤੀ ਸੀ।ਸੀਪੀਸੀਬੀ ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਹ ਵਾਹਨ ਹਵਾ ਪ੍ਰਦੂਸ਼ਣ ਨੂੰ ਕਾਫ਼ੀ ਵਧਾਉਂਦੇ ਹਨ।
-PTCNews