ਮੁੱਖ ਖਬਰਾਂ

ਭਾਰੀ ਮੀਂਹ ਕਾਰਨ ਰੁੜ੍ਹਿਆ ਚੱਕੀ ਪੁਲ਼, ਪ੍ਰਸ਼ਾਸਨ ਨੇ ਰਾਸ਼ਟਰੀ ਮਾਰਗ 'ਤੇ ਸਥਿਤ ਪੁਲਰੋਡ ਨੂੰ ਕੀਤਾ ਬੰਦ

By Riya Bawa -- August 21, 2022 7:27 am -- Updated:August 21, 2022 7:31 am

ਕੰਦਵਾਲ (ਕਾਂਗੜਾ): ਨਜਾਇਜ਼ ਮਾਈਨਿੰਗ ਕਾਰਨ ਚੱਕੀ ਪੁਲ 'ਤੇ ਬਣੇ ਰੇਲਵੇ ਪੁਲ ਦੇ ਰੁੜ੍ਹ ਜਾਣ ਤੋਂ ਬਾਅਦ ਪਠਾਨਕੋਟ-ਮੰਡੀ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਪੁਲ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਪ੍ਰਸ਼ਾਸਨ ਨੇ ਇਸ ਸੜਕ ’ਤੇ ਬਣੇ ਪੁਲ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਹੈ। ਫਿਲਹਾਲ ਇੱਥੋਂ ਲੰਘਣ ਵਾਲੇ ਵਾਹਨਾਂ ਨੂੰ ਕੰਢੇਵਾਲ-ਲੋਧਵਾਂ ਸੜਕ 'ਤੇ ਮੋੜ ਦਿੱਤਾ ਗਿਆ ਹੈ। ਇੱਥੇ ਕੁਝ ਸਾਲ ਪਹਿਲਾਂ ਹੀ ਨਵਾਂ ਪੁਲ ਬਣਾਇਆ ਗਿਆ ਸੀ।

ਪੰਜਾਬ-ਹਿਮਾਚਲ ਰੇਲ ਲਾਈਨ ਠੱਪ, ਭਾਰੀ ਮੀਂਹ ਕਾਰਨ ਰੁੜਿਆ ਚੱਕੀ ਪੁਲ

ਪੰਜਾਬ ਦੇ ਕਾਂਗੜਾ ਅਤੇ ਪਠਾਨਕੋਟ ਜ਼ਿਲੇ ਦੇ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਨੇ ਸ਼ਨੀਵਾਰ ਦੇਰ ਸ਼ਾਮ ਸਾਂਝੇ ਤੌਰ 'ਤੇ ਸਥਿਤੀ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਦੇਖਿਆ ਕਿ ਰੇਲਵੇ ਪੁਲ ਦੇ ਖੰਭਿਆਂ ਦੇ ਨਾਲ ਡੂੰਘੇ ਟੋਏ ਬਣ ਗਏ ਹਨ। ਇਨ੍ਹਾਂ ਟੋਇਆਂ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਰੇਲਵੇ ਪੁਲ ਪਾਣੀ ਵਿੱਚ ਰੁੜ੍ਹ ਗਿਆ ਜਿਸ ਤਰ੍ਹਾਂ ਰੇਲਵੇ ਪੁਲ ਦੇ ਹੇਠਾਂ ਖੰਭਿਆਂ ਦੇ ਨੇੜੇ ਡੂੰਘੇ ਟੋਏ ਪੈ ਗਏ ਹਨ, ਉਸੇ ਤਰ੍ਹਾਂ ਰੋਡਵੇਜ਼ 'ਤੇ ਬਣੇ ਪੁਲ ਦੇ ਆਲੇ-ਦੁਆਲੇ ਵੀ ਟੋਏ ਪੈ ਗਏ ਹਨ। ਅਜਿਹੇ 'ਚ ਜੇਕਰ ਪਾਣੀ ਤੇਜ਼ ਕਰੰਟ ਨਾਲ ਲੰਘਦਾ ਹੈ ਤਾਂ ਇਸ ਪੁਲ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।

ਪੰਜਾਬ-ਹਿਮਾਚਲ ਰੇਲ ਲਾਈਨ ਠੱਪ, ਭਾਰੀ ਮੀਂਹ ਕਾਰਨ ਰੁੜਿਆ ਚੱਕੀ ਪੁਲ

ਇਹ ਵੀ ਪੜ੍ਹੋ : ਜਹਾਜ਼ 'ਚ ਐਮਰਜੈਂਸੀ ਗੇਟ ਸਾਹਮਣੇ ਬੈਗ ਰੱਖਣ ਨੂੰ ਲੈ ਕੇ ਔਰਤ ਵੱਲੋਂ ਹੰਗਾਮਾ

ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲੇ ਇਸ ਪੁਲ ਤੋਂ ਹਰ ਸਮੇਂ ਵਾਹਨ ਲੰਘਦੇ ਹਨ। ਅਜਿਹੇ 'ਚ ਖੱਡ 'ਚ ਗੈਰ-ਕਾਨੂੰਨੀ ਮਾਈਨਿੰਗ ਕਾਰਨ ਵੱਡੇ-ਵੱਡੇ ਟੋਇਆਂ ਤੋਂ ਬਾਅਦ ਸੰਭਾਵਿਤ ਖਤਰੇ ਨੂੰ ਦੇਖਦੇ ਹੋਏ ਇਥੇ ਵਾਹਨਾਂ ਦੀ ਆਵਾਜਾਈ 'ਤੇ ਅਸਥਾਈ ਤੌਰ 'ਤੇ ਰੋਕ ਲਗਾ ਦਿੱਤੀ ਗਈ ਹੈ। ਇੱਥੋਂ ਲੰਘਣ ਵਾਲੇ ਵਾਹਨਾਂ ਨੂੰ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੋਵਾਂ ਪਾਸਿਆਂ ਤੋਂ ਰੋਕਿਆ ਜਾ ਰਿਹਾ ਹੈ। ਇਨ੍ਹਾਂ ਵਾਹਨਾਂ ਨੂੰ ਲੋਧਵਾਂ-ਕੰਡਵਾਲ ਮਾਰਗ ਰਾਹੀਂ ਭੇਜਿਆ ਜਾ ਰਿਹਾ ਹੈ।

ਪੰਜਾਬ-ਹਿਮਾਚਲ ਰੇਲ ਲਾਈਨ ਠੱਪ, ਭਾਰੀ ਮੀਂਹ ਕਾਰਨ ਰੁੜਿਆ ਚੱਕੀ ਪੁਲ

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੁਲ ਦੇ ਪਿੱਲਰਾਂ ਵਿੱਚ ਤਰੇੜਾਂ ਆਉਣ ਕਾਰਨ ਪਠਾਨਕੋਟ ਤੋਂ ਜੋਗਿੰਦਰਨਗਰ ਜਾਣ ਵਾਲੀਆਂ ਸਾਰੀਆਂ ਰੇਲਵੇ ਵਿਭਾਗ ਰੇਲਗੱਡੀਆਂ ਨੇ ਬੰਦ ਕਰ ਦਿੱਤੀਆਂ ਸਨ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਪਠਾਨਕੋਟ ਦੇ ਨਾਲ ਲੱਗਦੇ ਚੱਕੀ ਪੁਲ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਿਆ। ਪੁਲ ਦੇ ਦੋ ਖੰਭੇ ਪਾਣੀ ਵਿੱਚ ਰੁੜ ਗਏ।

-PTC News

  • Share