Wed, Apr 24, 2024
Whatsapp

ਸਕੂਲ 'ਚ ਦਰੱਖਤ ਡਿੱਗਣ ਨਾਲ ਕਈ ਵਿਦਿਆਰਥਣ ਜ਼ਖ਼ਮੀ, ਇਕ ਦਾ ਕੱਟਣਾ ਪਿਆ ਖੱਬਾ ਹੱਥ

Written by  Riya Bawa -- July 09th 2022 11:35 AM -- Updated: July 09th 2022 04:07 PM
ਸਕੂਲ 'ਚ ਦਰੱਖਤ ਡਿੱਗਣ ਨਾਲ ਕਈ ਵਿਦਿਆਰਥਣ ਜ਼ਖ਼ਮੀ, ਇਕ ਦਾ ਕੱਟਣਾ ਪਿਆ ਖੱਬਾ ਹੱਥ

ਸਕੂਲ 'ਚ ਦਰੱਖਤ ਡਿੱਗਣ ਨਾਲ ਕਈ ਵਿਦਿਆਰਥਣ ਜ਼ਖ਼ਮੀ, ਇਕ ਦਾ ਕੱਟਣਾ ਪਿਆ ਖੱਬਾ ਹੱਥ

ਚੰਡੀਗੜ੍ਹ: ਚੰਡੀਗੜ੍ਹ 'ਚ ਬੀਤੇ ਦਿਨੀ ਨਿੱਜੀ ਸਕੂਲ 'ਚ ਦਰੱਖਤ ਡਿੱਗਣ ਨਾਲ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਸੀ। ਇਸ ਹਾਦਸੇ ਵਿਚ ਇਕ ਬੱਚੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 16 ਲੜਕੀਆਂ ਅਤੇ ਕਈ ਔਰਤ ਜ਼ਖਮੀ ਹੋਈਆਂ ਹਨ। 250 ਸਾਲ ਪੁਰਾਣੇ ਦਰੱਖਤ ਨੇ ਕਈ ਜਾਨਾਂ ਤਬਾਹ ਕਰ ਦਿੱਤੀਆਂ ਹਨ। ਮਾਪਿਆਂ 'ਤੇ ਦੁੱਖ ਦਾ ਪਹਾੜ ਟੁੱਟ ਪਿਆ ਹੈ। ਦਰੱਖਤ ਨਾਲ ਟਕਰਾਉਣ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਇਸ਼ਿਤਾ, ਜੋ ਕਿ ਪੀਜੀਆਈ ਵਿੱਚ ਦਾਖਲ ਹੈ ਦਾ ਖੱਬਾ ਹੱਥ ਕੱਟਣਾ ਪਿਆ। ਇਸ ਦੇ ਨਾਲ ਹੀ ਮਹਿਲਾ ਸੇਵਾਦਾਰ ਸ਼ੀਲਾ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਸਕੂਲ 'ਚ ਦਰੱਖਤ ਡਿੱਗਣ ਨਾਲ ਕਈ ਵਿਦਿਆਰਥਣ ਜ਼ਖ਼ਮੀ, ਇਕ ਦਾ ਕੱਟਣਾ ਪਿਆ ਖੱਬਾ ਹੱਥ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਪੀਜੀਆਈ ਦੇ ਐਡਵਾਂਸਡ ਟਰਾਮਾ ਸੈਂਟਰ ਦੇ ਆਈਸੀਯੂ ਵਿੱਚ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਵਿਦਿਆਰਥਣ ਸੇਜਲ ਦੀ ਰੀੜ੍ਹ ਦੀ ਹੱਡੀ ਵਿਚ ਗੰਭੀਰ ਸੱਟ ਲੱਗੀ ਹੈ। ਉਸ ਦੀ ਸਰਜਰੀ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। ਇਸ ਦੇ ਨਾਲ ਹੀ ਮਹਿਲਾ ਸੇਵਾਦਾਰ ਸ਼ੀਲਾ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। school ਇਹ ਵੀ ਪੜ੍ਹੋ: ਉੱਤਰਾਖੰਡ ਹਾਦਸਾ: ਢੇਲਾ ਨਦੀ 'ਚ ਰੂੜੀ ਕਾਰ, 9 ਦੀ ਮੌਤ, 1 ਨੂੰ ਬਚਾ ਲਿਆ ਗਿਆ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਪੀਜੀਆਈ ਦੇ ਐਡਵਾਂਸਡ ਟਰਾਮਾ ਸੈਂਟਰ ਦੇ ਆਈਸੀਯੂ ਵਿੱਚ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਵਿਦਿਆਰਥਣ ਸੇਜਲ ਦੀ ਰੀੜ੍ਹ ਦੀ ਹੱਡੀ ਵਿਚ ਗੰਭੀਰ ਸੱਟ ਲੱਗੀ ਹੈ। ਉਸ ਦੀ ਸਰਜਰੀ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। chd ਚੰਡੀਗੜ੍ਹ ਦੇ ਸੈਕਟਰ-9 ਕਾਰਮਲ ਕਾਨਵੈਂਟ ਸਕੂਲ 'ਚ ਚੰਡੀਗੜ੍ਹ ਪ੍ਰਸ਼ਾਸਨ ਦਾ 'ਹੈਰੀਟੇਜ ਟਰੀ' ਡਿੱਗਣ ਨਾਲ ਹੀਰਾਕਸ਼ੀ (16) ਦੀ ਮੌਤ ਤੋਂ ਬਾਅਦ ਲੋਕ ਕਾਫੀ ਗੁੱਸੇ 'ਚ ਹਨ ਅਤੇ ਪ੍ਰਸ਼ਾਸਨ ਦੀ ਕਾਰਵਾਈ 'ਤੇ ਸਵਾਲ ਉਠਾ ਰਹੇ ਹਨ। ਸ਼ਹਿਰ ਦੀਆਂ ਹੋਰ ਥਾਵਾਂ 'ਤੇ ਖੜ੍ਹੇ ਅਜਿਹੇ ਖਤਰਨਾਕ ਦਰੱਖਤਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾ ਕੇ ਲੋਕ ਪ੍ਰਸ਼ਾਸਨ ਤੋਂ ਕਦਮ ਚੁੱਕਣ ਦੀ ਮੰਗ ਕਰ ਰਹੇ ਹਨ। ਸਕੂਲ 'ਚ ਦਰੱਖਤ ਡਿੱਗਣ ਨਾਲ ਕਈ ਵਿਦਿਆਰਥਣ ਜ਼ਖ਼ਮੀ, ਇਕ ਦਾ ਕੱਟਣਾ ਪਿਆ ਖੱਬਾ ਹੱਥ ਚੰਡੀਗੜ੍ਹ ਪੁਲੀਸ ਨੇ ਸੈਕਟਰ-9 ਕਾਰਮਲ ਕਾਨਵੈਂਟ ਸਕੂਲ ਵਿੱਚ ਵਾਪਰੇ ਹਾਦਸੇ ਦੇ ਸਬੰਧ ਵਿੱਚ ਆਈਪੀਸੀ ਦੀ ਧਾਰਾ 304ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਅਤੇ 337 (ਕਿਸੇ ਵਿਅਕਤੀ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲਾ ਕੰਮ) ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਅਜਿਹੇ 'ਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਿਰਾਸਤੀ ਰੁੱਖਾਂ ਦੀ ਸਾਂਭ-ਸੰਭਾਲ ਕਰਨ ਤੋਂ ਅਸਮਰੱਥ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਸਕਦੀ। ਸਕੂਲ 'ਚ ਦਰੱਖਤ ਡਿੱਗਣ ਨਾਲ ਕਈ ਵਿਦਿਆਰਥਣ ਜ਼ਖ਼ਮੀ, ਇਕ ਦਾ ਕੱਟਣਾ ਪਿਆ ਖੱਬਾ ਹੱਥ ਹੁਣ ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲਾਂ 'ਚੋਂ ਸਿਉਂਕੇ ਅਤੇ ਸੁੱਕੇ ਰੁੱਖ ਕੱਟਣ ਦੇ ਹੁਕਮ ਜਾਰੀ ਕੀਤੇ ਗਏ ਹਨ। ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ 'ਚ ਇੱਕ ਪਿੱਪਲ ਦਾ ਦਰੱਖਤ ਟੁੱਟ ਗਿਆ ਸੀ ਅਤੇ ਜਿਸ ਹੇਠਾਂ ਕਈ ਮਾਸੂਮ ਬੱਚੇ ਆ ਗਏ ਸਨ ਅਤੇ ਇੱਕ ਬੱਚੀ ਨੂੰ ਆਪਣੀ ਇਸ ਹਾਦਸੇ 'ਚ ਜਾਨ ਗੁਆਉਣੀ ਪਈ। ਇਸ ਤੋਂ ਬਾਅਦ ਕਿਸੇ ਹੋਰ ਜਗ੍ਹਾ ਅਜਿਹੀ ਘਟਨਾ ਨਾ ਵਾਪਰੇ ਜਿਸ ਨੂੰ ਧਿਆਨ 'ਚ ਰੱਖਦੇ ਹੋਏ ਸਕੂਲਾਂ ਚੋਂ, ਸਕੂਲਾਂ ਦੇ ਗਰਾਊਂਡਾਂ 'ਚੋਂ ਜਾਂ ਅਜਿਹੀਆਂ ਥਾਵਾਂ ਤੋਂ ਜੋ ਸਕੂਲਾਂ ਦੇ ਨਜਦੀਕ ਕਿਸੇ ਘਟਨਾਵਾਂ ਨੂੰ ਸੱਦਾ ਦੇ ਸਕਦੇ ਹਨ ਉੱਥੋਂ ਪੁਰਾਣੇ ਸੁੱਕੇ ਅਤੇ ਸਿਉਂਕੇ ਰੁੱਖ ਕੱਟਣ ਦੇ ਹੁਕਮ ਜਾਰੀ ਕੀਤੇ ਗਏ ਹਨ। ਕਾਰਮਲ ਕਾਨਵੈਂਟ ਸਕੂਲ ਸੈਕਟਰ 9 ਚੰਡੀਗੜ੍ਹ ਦੀ ਘਟਨਾ ਵਿੱਚ ਜ਼ਖਮੀ ਹੋਣ ਤੋਂ ਬਾਅਦ ਪੀਜੀਆਈ ਵਿੱਚ ਦਾਖਲ ਤਿੰਨ ਮਰੀਜ਼ਾਂ ਬਾਰੇ ਇੱਕ ਅਪਡੇਟ ਹੇਠਾਂ ਦਿੱਤੀ ਗਈ ਹੈ- 1. ਪਹਿਲਾ ਮਰੀਜ਼, 15 ਸਾਲ ਦਾ ਵਿਦਿਆਰਥੀ ਬਾਂਹ ਨੂੰ ਗੰਭੀਰ ਸੱਟ ਲੱਗਣ ਕਾਰਨ ਕੱਟਿਆ ਗਿਆ ਹੈ। ਇਸ ਸਮੇਂ ਉਸ ਦੀ ਸਿਹਤ ਸਥਿਰ ਹੈ ਅਤੇ ਉਸ ਨੂੰ ਅਗਲੇਰੇ ਇਲਾਜ ਅਤੇ ਨਿਗਰਾਨੀ ਲਈ ਆਪਣੇ ਆਪ ਵਿੱਚ ਰਿਕਵਰੀ ਵਿੱਚ ਰੱਖਿਆ ਗਿਆ ਹੈ। 2. ਦੂਜਾ ਮਰੀਜ਼, 16 ਸਾਲ ਦਾ ਵਿਦਿਆਰਥੀ, NSx ਵਾਰਡ ਵਿੱਚ ਹੈ। ਉਸ ਦੀਆਂ ਜ਼ਰੂਰੀ ਚੀਜ਼ਾਂ ਸਥਿਰ ਹਨ ਅਤੇ ਚੇਤੰਨ ਹਨ। ਉਸ ਨੂੰ L1 ਅਤੇ L2 ਪੱਧਰ 'ਤੇ ਫ੍ਰੈਕਚਰ ਹੈ, ਅਤੇ ਅਗਲੇ ਪ੍ਰਬੰਧਨ ਲਈ ਨਿਗਰਾਨੀ ਹੇਠ ਰੱਖਿਆ ਗਿਆ ਹੈ 3. ਤੀਜਾ ਮਰੀਜ਼, 40 ਸਾਲ ਦੀ ਉਮਰ ਦੀ ਔਰਤ, ਨੂੰ ਏਟੀਸੀ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਕੋਲ M5 ਦਰਜਾ ਹੈ। ਉਸ ਦੇ ਸਿਰ 'ਤੇ ਸੱਟ ਲੱਗੀ ਹੈ ਅਤੇ ਉਹ ਨਾਜ਼ੁਕ ਹੈ। ਫਿਲਹਾਲ ਉਹ ਵੈਂਟੀਲੇਟਰ ਸਪੋਰਟ 'ਤੇ ਹੈ। -PTC News


Top News view more...

Latest News view more...