Thu, Apr 25, 2024
Whatsapp

'ਸਿੱਧੂ' ਦੇ ਤਾਜ਼ਪੋਸ਼ੀ ਸਮਾਗਮ 'ਚ ਸ਼ਾਮਿਲ ਹੋਏ ਕਾਂਗਰਸੀ ਵਰਕਰਾਂ ਖਿਲਾਫ ਚੰਡੀਗੜ੍ਹ ਪੁਲਿਸ ਦੀ ਵੱਡੀ ਕਾਰਵਾਈ, ਜਾਣੋ ਪੂਰਾ ਮਾਮਲਾ

Written by  Jashan A -- July 24th 2021 09:23 AM -- Updated: July 24th 2021 09:30 AM
'ਸਿੱਧੂ' ਦੇ ਤਾਜ਼ਪੋਸ਼ੀ ਸਮਾਗਮ 'ਚ ਸ਼ਾਮਿਲ ਹੋਏ ਕਾਂਗਰਸੀ ਵਰਕਰਾਂ ਖਿਲਾਫ ਚੰਡੀਗੜ੍ਹ ਪੁਲਿਸ ਦੀ ਵੱਡੀ ਕਾਰਵਾਈ, ਜਾਣੋ ਪੂਰਾ ਮਾਮਲਾ

'ਸਿੱਧੂ' ਦੇ ਤਾਜ਼ਪੋਸ਼ੀ ਸਮਾਗਮ 'ਚ ਸ਼ਾਮਿਲ ਹੋਏ ਕਾਂਗਰਸੀ ਵਰਕਰਾਂ ਖਿਲਾਫ ਚੰਡੀਗੜ੍ਹ ਪੁਲਿਸ ਦੀ ਵੱਡੀ ਕਾਰਵਾਈ, ਜਾਣੋ ਪੂਰਾ ਮਾਮਲਾ

ਚੰਡੀਗੜ੍ਹ: ਬੀਤੇ ਦਿਨ ਚੰਡੀਗੜ੍ਹ ਸਥਿਤ ਪੰਜਾਬ ਭਵਨ 'ਚ ਹੋਈ ਨਵਜੋਤ ਸਿੰਘ ਸਿੱਧੂ ਦੇ ਤਾਜ਼ਪੋਸ਼ੀ (Sidhu's elevation ceremony) ਸਮਾਰੋਹ 'ਚ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚੋਂ ਸ਼ਾਮਿਲ ਹੋਏ, ਜਿਨ੍ਹਾਂ ਵੱਲੋਂ ਕੋਰੋਨਾ ਨੇਮਾਂ ਦੀਆਂ ਜੰਮ ਕੇ ਧੱਜੀਆਂ ਉਡਾਈਆਂ ਗਈਆਂ, (Covid 19 Guidelines)ਨਾ ਕਿਸੇ ਦੇ ਮਾਸਕ ਲੱਗਿਆ ਹੋਇਆ ਸੀ ਤੇ ਨਾ ਹੀ ਕਿਸੇ ਨੇ ਸਮਾਜਿਕ ਦੂਰੀ ਦੀ ਪਾਲਣਾ ਕੀਤੀ। ਜਿਸ ਦੌਰਾਨ ਚੰਡੀਗੜ੍ਹ ਪੁਲਿਸ (Chandigarh Police) ਨੇ ਕਾਂਗਰਸੀ ਵਰਕਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਕੋਵਿਡ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਕਰ ਦਿੱਤਾ। Chandigarh Police Registered Fir agianst Congress Workers In Sidhu's elevation ceremonyਚੰਡੀਗੜ੍ਹ ਪੁਲਿਸ ਨੇ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਕਾਰਵਾਈ ਕਰ ਅਣਪਛਾਤੇ ਕਾਂਗਰਸੀ ਵਰਕਰਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਪੁਲਿਸ ਵੱਲੋਂ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਹੋਰ ਪੜ੍ਹੋ:Tokyo Olympics: ਭਾਰਤੀ ਹਾਕੀ ਟੀਮ ਦੀ ਜ਼ਬਰਦਸਤ ਸ਼ੁਰੁਆਤ, ਪਹਿਲੇ ਮੁਕਾਬਲੇ ‘ਚ 3-2 ਨਾਲ ਨਿਊਜ਼ੀਲੈਂਡ ਨੂੰ ਦਿੱਤੀ ਮਾਤ ਤੁਹਾਨੂੰ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਬੀਤੇ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਤਾਜਪੋਸ਼ੀ ਕਾਂਗਰਸ ਭਵਨ, ਸੈਕਟਰ 15, ਚੰਡੀਗੜ੍ਹ ਵਿਖੇ ਹੋਈ ਹੈ। ਇਸ ਦੌਰਾਨ ਨਵਜੋਤ ਸਿੱਧੂ ਦੇ ਨਾਲ ਥਾਪੇ ਗਏ 4 ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਨੇ ਵੀ ਆਪਣਾ ਅਹੁਦਾ ਸੰਭਾਲ ਲਿਆ ਹੈ। Chandigarh Police Registered Fir agianst Congress Workers In Sidhu's elevation ceremonyਉਥੇ ਹੀ ਤਾਜਪੋਸ਼ੀ ਸਮਾਗਮ (elevation ceremony)ਵਿਚ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਵੀ ਦਰਦ ਛਲਕਿਆ ਤੇ ਸੰਬੋਧਨ ਦੌਰਾਨ ਵੱਡੀਆਂ ਗੱਲਾਂ ਆਖੀਆਂ। ਭਰੇ ਮੰਚ ’ਤੇ ਕੈਪਟਨ ਅਮਰਿੰਦਰ ਸਿੰਘ (Captain Amarinder Singh)ਦੇ ਸਾਹਮਣੇ ਜਾਖੜ ਨੇ ਹਰੀਸ਼ ਰਾਵਤ (Harish Rawat) ਨੂੰ ਕਿਹਾ ਕਿ ਮੇਰਾ ਸੁਨੇਹਾ ਸੋਨੀਆ ਗਾਂਧੀ (Sonia Gandhi) ਅਤੇ ਰਾਹੁਲ ਗਾਂਧੀ ਕੋਲ ਲੈ ਕੇ ਜਾਓ ਅਤੇ ਉਨ੍ਹਾਂ ਆਖੋ ਕਿ ਜੇਕਰ ਕਾਂਗਰਸ ਨੇ ਦੁਬਾਰਾ ਉੱਠਣਾ ਹੈ ਤਾਂ ਉਸ ਦਾ ਰਸਤਾ ਪੰਜਾਬ ’ਚੋਂ ਹੋ ਕੇ ਜਾਂਦਾ ਹੈ ਅਤੇ ਪੰਜਾਬ ਦੇ ਕੋਟਕਪੂਰਾ ਰਾਹੀਂ ਹੀ ਕਾਂਗਰਸ ਮੁੜ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋ ਸਕਦੀ ਹੈ। -PTC News


Top News view more...

Latest News view more...