Tokyo Olympics: ਭਾਰਤੀ ਹਾਕੀ ਟੀਮ ਦੀ ਜ਼ਬਰਦਸਤ ਸ਼ੁਰੂਆਤ, ਪਹਿਲੇ ਮੁਕਾਬਲੇ ‘ਚ 3-2 ਨਾਲ ਨਿਊਜ਼ੀਲੈਂਡ ਨੂੰ ਦਿੱਤੀ ਮਾਤ
ਨਵੀਂ ਦਿੱਲੀ: ਟੋਕੀਓ ਉਲੰਪਿਕਸ (Tokyo Olympic) ਤੋਂ ਭਾਰਤ ਲਈ ਵੱਡੀ ਖੁਸ਼ਖਬਰੀ ਆਈ ਹੈ। ਭਾਰਤੀ ਦਲ ਲਈ ਟੋਕੀਓ ਓਲੰਪਿਕਸ (Tokyo Olympic) ਦਾ ਦੂਸਰਾ ਦਿਨ ਸ਼ਾਨਦਾਰ ਜਾ ਰਿਹਾ ਹੈ। ਭਾਰਤੀ ਹਾਕੀ ਟੀਮ (Indian Hockey Team) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਿਊਜ਼ੀਲੈਂਡ (Newzaland)ਦੀ ਟੀਮ ਨੂੰ ਕਰਾਰੀ ਮਾਤ ਦਿੱਤੀ ਹੈ। ਆਪਣੇ ਪਹਿਲੇ ਮੈਚ 'ਚ ਭਾਰਤੀ ਨੇ ਨਿਊਜ਼ੀਲੈਂਡ 3-2 ਗੋਲਾਂ ਨਾਲ ਹਰਾਇਆ, ਜਿਸ 'ਚ ਹਰਮਨਪ੍ਰੀਤ ਸਿੰਘ ਨੇ 2 ਅਤੇ 1 ਗੋਲ ਰੁਪਿੰਦਰ ਨੇ ਦਾਗ ਕੇ ਵਿਰੋਧੀਆਂ ਦੇ ਛੱਕੇ ਛੁਡਾ ਦਿੱਤੇ ਹਨ। ਭਾਰਤੀ ਹਾਕੀ ਟੀਮ ਦਾ ਅਗਲਾ ਮੁਕਾਬਲਾ ਹੁਣ ਆਸਟ੍ਰੇਲੀਆ ਦੀ ਟੀਮ ਨਾਲ ਹੋਵੇਗਾ।
ਹੋਰ ਪੜ੍ਹੋ: Tokyo Olympics: ਤੀਰਅੰਦਾਜ਼ੀ ’ਚ ਦੀਪਿਕਾ-ਪ੍ਰਵੀਣ ਦਾ ਸ਼ਾਨਦਾਰ ਪ੍ਰਦਰਸ਼ਨ, ਚੀਨੀ ਤਾਈਪੈ ਨੂੰ ਹਰਾ ਕੇ ਕੁਆਟਰ ਫਾਈਨਲ ‘ਚ ਕੀਤਾ ਪ੍ਰਵੇਸ਼ ਇਸ ਤੋਂ ਪਹਿਲਾਂ ਭਾਰਤੀ ਦੀ ਤੀਰਅੰਦਾਜ਼ੀ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਮਿਕਸਡ ਡਬਲਜ਼ ਵਰਗ ਦੇ ਕੁਆਰਟਰ ਫ਼ਾਈਨਲ ’ਚ ਪ੍ਰਵੇਸ਼ ਕੀਤਾ। ਦੀਪਿਕਾ ਕੁਮਾਰੀ ਤੇ ਪ੍ਰਵੀਣ ਜਾਧਵ (Deepika kumari Pravin Jadhav) ਦੀ ਜੋੜੀ ਨੇ ਚੀਨੀ ਤਾਈਪੈ ਨੂੰ ਹਰਾ ਕੇ ਇਹ ਮੁਕਾਮ ਹਾਸਲ ਕੀਤਾ ਹੈ। -PTC NewsWHAT A START! ? The #MenInBlue go past the New Zealand barrier to register their first win of #Tokyo2020. ??#NZLvIND #HaiTayyar #IndiaKaGame #TokyoTogether #StrongerTogether #HockeyInvites pic.twitter.com/j8mWIMOpCN — Hockey India (@TheHockeyIndia) July 24, 2021