Fri, Apr 26, 2024
Whatsapp

ਬੁਲਟ ਚੋਰ ਨੇ ਚੰਡੀਗੜ੍ਹ ਪੁਲਿਸ ਨੂੰ ਵੀ ਪਾਇਆ ਚੱਕਰਾਂ 'ਚ, 8 ਮੋਟਰਸਾਈਕਲ ਬਰਾਮਦ

Written by  Jashan A -- January 24th 2019 09:50 PM -- Updated: January 24th 2019 09:58 PM
ਬੁਲਟ ਚੋਰ ਨੇ ਚੰਡੀਗੜ੍ਹ ਪੁਲਿਸ ਨੂੰ ਵੀ ਪਾਇਆ ਚੱਕਰਾਂ 'ਚ, 8 ਮੋਟਰਸਾਈਕਲ ਬਰਾਮਦ

ਬੁਲਟ ਚੋਰ ਨੇ ਚੰਡੀਗੜ੍ਹ ਪੁਲਿਸ ਨੂੰ ਵੀ ਪਾਇਆ ਚੱਕਰਾਂ 'ਚ, 8 ਮੋਟਰਸਾਈਕਲ ਬਰਾਮਦ

ਚੰਡੀਗੜ੍ਹ: ਚੋਰੀ ਦੇ ਮਾਮਲਿਆਂ ਦੀ ਗਿਣਤੀ ਦਿਨ ਬ ਦਿਨ ਵਧਦੀ ਜਾ ਰਹੀ ਹੈ।ਜਿਸ ਕਾਰਨ ਹਰ ਰੋਜ਼ ਵੱਖ ਵੱਖ ਥਾਵਾਂ ਤੋਂ ਕਈ ਚੋਰੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।ਅਜਿਹਾ ਹੀ ਇੱਕ ਹੋਰ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਬੁਲਟ ਚੋਰ ਨੂੰ ਚੰਡੀਗੜ੍ਹ ਦੇ ਸੈਕਟਰ 36 ਦੀ ਪੁਲਿਸ ਨੇ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਚੋਰ ਦੀ ਵੱਖਰੀ ਪਹਿਚਾਣ ਹੈ ਕਿਉਂਕਿ ਇਹ ਚੋਰ ਇੱਕਲੇ ਬੁਲਟ ਹੀ ਚੋਰੀ ਕਰਦਾ ਹੈ, ਜਿਸ ਕਾਰਨ ਇਸ ਮੁਲਜ਼ਮ ਕੋਲੋਂ 8 ਬੁਲਟ ਬਰਾਮਦ ਹੋਏ ਹਨ। [caption id="attachment_245516" align="aligncenter" width="334"]chandigarh ਬੁਲਟ ਚੋਰ ਨੇ ਚੰਡੀਗੜ੍ਹ ਪੁਲਿਸ ਨੂੰ ਵੀ ਪਾਇਆ ਚੱਕਰਾਂ 'ਚ, 8 ਮੋਟਰਸਾਈਕਲ ਬਰਾਮਦ[/caption] ਮਿਲੀ ਜਾਣਕਾਰੀ ਮੁਤਾਬਕ ਇਹ ਮੁਲਜ਼ਮ ਤਰਨਤਾਰਨ ਦੇ ਪੱਟੀ ਦਾ ਰਹਿਣ ਵਾਲਾ ਹੈ। ਇਸ ਦੀ ਪਛਾਣ 32 ਸਾਲ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਦੱਸ ਦੇਈਏ ਕਿ ਮੁਲਜ਼ਮ ਗੁਰਵਿੰਦਰ ਸਿੰਘ ਤਰਨਤਾਰਨ ਤੋਂ ਖਾਸ ਬੁੱਲਟ ਚੋਰੀ ਕਰਨ ਆਉਂਦਾ ਸੀ 'ਤੇ ਪਾਰਕਿੰਗ ਵਿੱਚ ਖੜ੍ਹੇ ਬੁਲਟ ਮੋਟਰਸਾਈਕਲਾਂ ਨੂੰ ਹੀ ਚੋਰੀ ਕਰਦਾ ਸੀ। [caption id="attachment_245515" align="aligncenter" width="300"]chandigarh ਬੁਲਟ ਚੋਰ ਨੇ ਚੰਡੀਗੜ੍ਹ ਪੁਲਿਸ ਨੂੰ ਵੀ ਪਾਇਆ ਚੱਕਰਾਂ 'ਚ, 8 ਮੋਟਰਸਾਈਕਲ ਬਰਾਮਦ[/caption] ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਇਹ ਬੁਲਟ ਚੋਰ ਬਹੁਤ ਸ਼ਾਤਿਰ ਦਿਮਾਗੀ ਸੀ। ਜਦ ਉਸ ਨੇ ਕੋਈ ਵੀ ਬੁੱਲਟ ਚੋਰੀ ਕਰਨਾ ਹੁੰਦਾ ਸੀ ਤਾਂ ਉਹ ਇੱਕ ਸਸਤਾ ਜਾਂ ਮੋਟਰਸਾਈਕਲ ਲੈ ਕੇ ਆਉਂਦਾ ਤੇ ਪਾਰਕਿੰਗ ਵਿੱਚ ਖੜੇ ਬੁਲਟ ਕੋਲ ਜਾ ਕੇ ਪਾਰਕ ਕਰਦਾ ਤੇ ਬੜੀ ਸਫਾਈ ਨਾਲ ਬੁੱਲਟ ਦਾ ਲੋਕ ਨੂੰ ਤੋੜਦਾ ਤੇ ਬੁੱਲਟ ਚੋਰੀ ਕਰ ਲੈਂਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ 'ਤੇ ਪਹਿਲਾਂ ਵੀ ਕਤਲ ਦਾ ਮਾਮਲਾ ਦਰਜ ਹੈ। -PTC News


Top News view more...

Latest News view more...