ਚੰਡੀਗੜ੍ਹ ‘ਚ ਪਿਆਰ ਨੇ ਲਈ 2 ਭੈਣਾਂ ਦੀ ਜਾਨ , ਦੋਵੇਂ ਭੈਣਾਂ ਦਾ ਪਿੰਡ ‘ਚ ਕੀਤਾ ਸਸਕਾਰ

Chandigarh Two Sister Muder , Sisters Village Residence Cremation
ਚੰਡੀਗੜ੍ਹ 'ਚ ਪਿਆਰ ਨੇ ਲਈ 2 ਭੈਣਾਂ ਦੀ ਜਾਨ , ਦੋਵੇਂ ਭੈਣਾਂ ਦਾ ਪਿੰਡ 'ਚ ਕੀਤਾ ਸਸਕਾਰ

ਚੰਡੀਗੜ੍ਹ ‘ਚ ਪਿਆਰ ਨੇ ਲਈ 2 ਭੈਣਾਂ ਦੀ ਜਾਨ , ਦੋਵੇਂ ਭੈਣਾਂ ਦਾ ਪਿੰਡ ‘ਚ ਕੀਤਾ ਸਸਕਾਰ:ਚੰਡੀਗੜ੍ਹ : ਚੰਡੀਗੜ੍ਹ ਦੇ 22 ਸੈਕਟਰ ‘ਚ 15 ਅਗਸਤ ਵਾਲੇ ਦਿਨ ਦੋ ਸਕੀਆਂ ਭੈਣਾਂ ਦੀ ਹੱਤਿਆ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ ‘ਤੇ ਮੁਲਜ਼ਮ ਦੀ ਪਛਾਣ ਕਰ ਕੇ ਉਸ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਜ਼ੀਰਕਪੁਰ ਵਾਸੀ ਕੁਲਦੀਪ ਸਿੰਘ ਵਜੋਂ ਹੋਈ ਹੈ।

Chandigarh Two Sister Muder , Sisters Village Residence Cremation

ਚੰਡੀਗੜ੍ਹ ‘ਚ ਪਿਆਰ ਨੇ ਲਈ 2 ਭੈਣਾਂ ਦੀ ਜਾਨ , ਦੋਵੇਂ ਭੈਣਾਂ ਦਾ ਪਿੰਡ ‘ਚ ਕੀਤਾ ਸਸਕਾਰ

ਅੱਜ ਸਵੇਰੇ ਤਕਰੀਬਨ 4 ਵਜੇ ਦੋਵਾਂ ਭੈਣਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਜੱਦੀ ਪਿੰਡ ਪਹੁੰਚਾ ਦਿੱਤੀਆਂ ਗਈਆਂ ਹਨ।ਜਿਸ ਤੋਂ ਬਾਅਦ ਅੱਜ ਦੋਵਾਂ ਭੈਣਾਂ ਦਾ ਸਸਕਾਰ ਕੀਤਾ ਗਿਆ ਹੈ। ਇਸ ਦੌਰਾਨ ਦੋਵਾਂ ਭੈਣਾਂ ਦੇ ਕਤਲ ਹੋਣ ਕਰਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

Chandigarh Two Sister Muder , Sisters Village Residence Cremation

ਚੰਡੀਗੜ੍ਹ ‘ਚ ਪਿਆਰ ਨੇ ਲਈ 2 ਭੈਣਾਂ ਦੀ ਜਾਨ , ਦੋਵੇਂ ਭੈਣਾਂ ਦਾ ਪਿੰਡ ‘ਚ ਕੀਤਾ ਸਸਕਾਰ

ਫਾਜ਼ਿਲਕਾ ਨਿਵਾਸੀ ਦੋਵੇਂ ਭੈਣਾਂ ਰਾਜਵੰਤ ਕੌਰ ਤੇ ਮਨਪ੍ਰੀਤ ਕੌਰ ਸੈਕਟਰ-22 ਸਥਿਤ ਇੱਕ ਪੀਜੀ ‘ਚ ਰਹਿੰਦੀਆਂ ਸਨ। ਦੋਵੇਂ ਜ਼ੀਰਕਪੁਰ ਦੀ ਕਿਸੇ ਕੰਪਨੀ ‘ਚ ਕੰਮ ਕਰਦੀਆਂ ਸਨ। ਮੁਲਜ਼ਮ ਕੁਲਦੀਪ ਸਿੰਘ ਦਾ ਦੋਵੇਂ ਭੈਣਾਂ ਵਿਚੋਂ ਇੱਕ ਮ੍ਰਿਤਕ ਮਨਪ੍ਰੀਤ ਨਾਲ 2010 ਤੋਂ ਪ੍ਰੇਮ-ਪ੍ਰਸੰਗ ਚੱਲ ਰਿਹਾ ਸੀ। ਪਿਛਲੇ 6 ਮਹੀਨਿਆਂ ਤੋਂ ਮਨਪ੍ਰੀਤ ਨੇ ਕੁਲਦੀਪ ਨਾਲ ਸਾਰੇ ਸੰਪਰਕ ਤੋੜ ਦਿੱਤੇ ਸਨ, ਜਿਸ ਤੋਂ ਨਾਰਾਜ਼ ਚਲਦੇ ਕੁਲਦੀਪ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

Chandigarh Two Sister Muder , Sisters Village Residence Cremation

ਚੰਡੀਗੜ੍ਹ ‘ਚ ਪਿਆਰ ਨੇ ਲਈ 2 ਭੈਣਾਂ ਦੀ ਜਾਨ , ਦੋਵੇਂ ਭੈਣਾਂ ਦਾ ਪਿੰਡ ‘ਚ ਕੀਤਾ ਸਸਕਾਰ

ਪੁਲਿਸ ਮੁਤਾਬਕ ਮੁਲਜ਼ਮ ਕੁਲਦੀਪ ਦਾ ਉਨ੍ਹਾਂ ਦੇ ਪੀ.ਜੀ. ਵਿੱਚ ਆਉਣਾ-ਜਾਣਾ ਪਹਿਲਾਂ ਹੀ ਸੀ। ਕੁਲਦੀਪ ਨੂੰ ਸ਼ੱਕ ਸੀ ਕਿ ਮਨਪ੍ਰੀਤ ਦਾ ਕਿਸੇ ਹੋਰ ਮੁੰਡੇ ਨਾਲ ਪਿਆਰ ਪੈ ਗਿਆ ਹੈ ਅਤੇ ਇਸੇ ਲਈ ਉਹ ਰਾਤ ਨੂੰ ਚੋਰੀ ਉੱਥੇ ਆਇਆ ਅਤੇ ਮਨਪ੍ਰੀਤ ਦਾ ਫੋਨ ਚੈੱਕ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਇਸ ਕੋਸ਼ਿਸ਼ ਵਿੱਚ ਉਹ ਨਾਕਮਾਯਾਬ ਰਿਹਾ ਤਾਂ ਉਸ ਦੀ ਦੋਵੇਂ ਭੈਣਾਂ ਨਾਲ ਤਕਰਾਰ ਹੋ ਗਈ। ਇਸ ਦੌਰਾਨ ਕੁਲਦੀਪ ਨੇ ਪਹਿਲਾਂ ਉਨ੍ਹਾਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ, ਫਿਰ ਚੁੰਨੀ ਨਾਲ ਗਲ੍ਹ ਘੁੱਟਿਆ ਅਤੇ ਫਿਰ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਅਤੇ ਫਿਰ ਕੁੜੀਆਂ ਦੇ ਸਿਰ ਜ਼ਮੀਨ ‘ਤੇ ਮਾਰੇ।

Chandigarh Two Sister Muder , Sisters Village Residence Cremation
ਚੰਡੀਗੜ੍ਹ ‘ਚ ਪਿਆਰ ਨੇ ਲਈ 2 ਭੈਣਾਂ ਦੀ ਜਾਨ , ਦੋਵੇਂ ਭੈਣਾਂ ਦਾ ਪਿੰਡ ‘ਚ ਕੀਤਾ ਸਸਕਾਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਅੰਤਰਰਾਸ਼ਟਰੀ ਨਗਰ ਕੀਰਤਨ ਦਾ ਗੁਰਦੁਆਰਾ ਨਾਨਕ ਮਤਾ ਸਾਹਿਬ ਵਿਖੇ ਹੋਇਆ ਭਰਵਾਂ ਸਵਾਗਤ

ਕੁਲਦੀਪ ਨੇ ਪਹਿਲਾਂ ਮਨਪ੍ਰੀਤ ਨੂੰ ਮਾਰਿਆ ਅਤੇ ਸਬੂਤ ਮਿਟਾਉਣ ਲਈ ਉਸ ਨੇ ਮਨਪ੍ਰੀਤ ਦੀ ਭੈਣ ਰਜਵੰਤ ਦਾ ਵੀ ਕਤਲ ਕਰ ਦਿੱਤਾ। ਕੁੜੀਆਂ ਨੂੰ ਮਾਰਨ ਤੋਂ ਬਾਅਦ ਮੁਲਜ਼ਮ ਉਨ੍ਹਾਂ ਦੇ ਫੋਨ ਚੁੱਕ ਕੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਆਪਣੇ ਘਰ ਜਾ ਕੇ ਭੈਣ ਤੋਂ ਰੱਖੜੀ ਵੀ ਬਣਵਾਈ। ਉਸ ਤੋਂ ਬਾਅਦ ਮੁਲਜ਼ਮ ਦਿੱਲ੍ਹੀ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਮੁਲਜ਼ਮ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਕਾਬੂ ਕਰਕੇ ਉਸ ਦਾ ਅਦਾਲਤ ਤੋਂ ਰਿਮਾਂਡ ਹਾਸਲ ਕਰ ਅਗਲੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ।
-PTCNews