ਹੋਰ ਖਬਰਾਂ

ਅੰਪਾਇਰ ਨੇ ਆਊਟ ਨਹੀਂ ਦਿੱਤਾ ਤਾਂ ਬੱਚਿਆਂ ਵਾਂਗ ਰੋਣ ਲੱਗਾ ਇਹ ਮਸ਼ਹੂਰ ਖਿਡਾਰੀ, ਤੁਸੀਂ ਵੀ ਦੇਖੋ ਵੀਡੀਓ

By Jashan A -- November 24, 2019 4:30 pm

ਅੰਪਾਇਰ ਨੇ ਆਊਟ ਨਹੀਂ ਦਿੱਤਾ ਤਾਂ ਬੱਚਿਆਂ ਵਾਂਗ ਰੋਣ ਲੱਗਾ ਇਹ ਮਸ਼ਹੂਰ ਖਿਡਾਰੀ, ਤੁਸੀਂ ਵੀ ਦੇਖੋ ਵੀਡੀਓ,ਨਵੀਂ ਦਿੱਲੀ: ਮਸਾਂਜੀ ਸੁਪਰ ਲੀਗ 'ਚ ਵੈਸਟਇੰਡੀਜ਼ ਬੱਲੇਬਾਜ਼ ਕ੍ਰਿਸ ਗੇਲ ਨੇ ਉਸ ਸਮੇਂ ਲੋਕਾਂ ਦਾ ਦਿਲ ਜਿੱਤ ਲਿਆ, ਜਦੋਂ ਜਾਜੀ ਸਟਾਰਸ ਅਤੇ ਪਰਲ ਰਾਕ ਵਿਚਾਲੇ ਮੈਚ ਖੇਡਿਆ ਜਾ ਰਿਹਾ ਸੀ।

ਇਸ ਮੈਚ 'ਚ ਗੇਲ ਨੇ ਅਜਿਹਾ ਵਿਵਹਾਰ ਕੀਤਾ ਕਿ ਦਰਸ਼ਕਾਂ ਦਾ ਹਾਸਾ ਨਹੀਂ ਰੁਕਿਆ। ਦਰਅਸਲ, ਗੇਲ ਨੇ ਮੈਚ 'ਚ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਸੀ।ਪਹਿਲੇ ਹੀ ਓਵਰ 'ਚ ਕੈਮਰੋਨ ਡੈਲਪੋਰਟ ਖਿਲਾਫ ਐੱਲ. ਬੀ. ਡਬਲਿਊ. ਆਊਟ ਦੀ ਅਪੀਲ ਕੀਤੀ ਸੀ ਪਰ ਮੈਦਾਨੀ ਅੰਪਾਇਰ ਨੇ ਇਸ ਨੂੰ ਠੁਕਰਾ ਦਿੱਤਾ।

ਹੋਰ ਪੜ੍ਹੋ: ਮੋਗਾ ਪੁਲਿਸ ਨੇ ਹੈਰੋਇਨ ਅਤੇ ਲੱਖਾਂ ਦੀ ਨਕਦੀ ਸਣੇ ਦੋ ਵਿਅਕਤੀਆਂ ਨੂੰ ਦਬੋਚਿਆ

https://twitter.com/Cricketracker/status/1198246916217176064?s=20

ਨਾਟ ਆਊਟ ਮਿਲਦੇ ਹੀ ਕ੍ਰਿਸ ਗੇਲ ਨੇ ਬੱਚਿਆਂ ਦੀ ਤਰ੍ਹਾਂ ਮੈਦਾਨ 'ਤੇ ਰੋਣਾ ਸ਼ੁਰੂ ਕਰ ਦਿੱਤਾ। ਗੇਲ ਨੂੰ ਅਜਿਹਾ ਮਜ਼ਾਕ ਕਰਦੇ ਦੇਖ ਅੰਪਾਇਰ ਵੀ ਆਪਣਾ ਹਾਸਾ ਨਾ ਰੋਕ ਸਕੇ।

ਹਾਲਾਂਕਿ ਗੇਲ ਨੇ ਸਿਰਫ ਇਕ ਹੀ ਓਵਰ ਸੁੱਟਿਆ ਜਿਸ ਨਾਲ ਉਨ੍ਹਾਂ ਨੂੰ ਪੰਜ ਦੌੜਾਂ ਪਈਆਂ।ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ,ਜਿਸ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੇਲ ਰੋ ਰਹੇ ਹਨ।

-PTC News

  • Share