Fri, Apr 26, 2024
Whatsapp

ਤਲਵੰਡੀ ਸਾਬੋਂ ਵਿਖੇ CIA ਸਟਾਫ਼ ਨੇ ਇੱਕ ਵਿਅਕਤੀ ਨੂੰ ਅਫ਼ੀਮ ਸਮੇਤ ਕੀਤਾ ਕਾਬੂ

Written by  Shanker Badra -- February 11th 2020 07:18 PM
ਤਲਵੰਡੀ ਸਾਬੋਂ ਵਿਖੇ CIA ਸਟਾਫ਼ ਨੇ ਇੱਕ ਵਿਅਕਤੀ ਨੂੰ ਅਫ਼ੀਮ ਸਮੇਤ ਕੀਤਾ ਕਾਬੂ

ਤਲਵੰਡੀ ਸਾਬੋਂ ਵਿਖੇ CIA ਸਟਾਫ਼ ਨੇ ਇੱਕ ਵਿਅਕਤੀ ਨੂੰ ਅਫ਼ੀਮ ਸਮੇਤ ਕੀਤਾ ਕਾਬੂ

ਤਲਵੰਡੀ ਸਾਬੋਂ ਵਿਖੇ CIA ਸਟਾਫ਼ ਨੇ ਇੱਕ ਵਿਅਕਤੀ ਨੂੰ ਅਫ਼ੀਮ ਸਮੇਤ ਕੀਤਾ ਕਾਬੂ: ਤਲਵੰਡੀ ਸਾਬੋਂ : ਪੰਜਾਬ ਪੁਲਿਸ ਦੀ ਨਸ਼ੇ ਖਿਲ਼ਾਫ ਚਲਾਈ ਮੁਹਿੰਮ ਤਹਿਤ ਸੀ.ਆਈ.ਏ ਸਟਾਫ਼ -2 ਬਠਿੰਡਾ ਨੇ ਤਲਵੰਡੀ ਸਾਬੋਂਇਲਾਕੇ ਵਿੱਚ ਇੱਕ ਵਿਅਕਤੀ ਤੋਂ ਵੱਡੀ ਮਾਤਰਾ ਵਿੱਚ ਅਫ਼ੀਮ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਕਥਿਤ ਦੋਸ਼ੀ ਖਿਲਾਫ਼ ਥਾਣਾ ਤਲਵੰਡੀ ਸਾਬੋਂ ਵਿਖੇ ਮਾਮਲਾ ਦਰਜ ਕਰਕੇ ਅਦਾਲਤ ਤੋਂ ਇੱਕ ਦਿਨ ਦਾ ਪੁਲਿਸ  ਰਿਮਾਂਡ ਹਾਸਲ ਕੀਤਾ ਹੈ। [caption id="attachment_388462" align="aligncenter" width="300"]CIA staff Arrested One Man With opium in Talwandi Sabo ਤਲਵੰਡੀ ਸਾਬੋਂ ਵਿਖੇ CIA ਸਟਾਫ਼ ਨੇਇੱਕ ਵਿਅਕਤੀ ਨੂੰ ਅਫ਼ੀਮ ਸਮੇਤ ਕੀਤਾ ਕਾਬੂ[/caption] ਮਿਲੀ ਜਾਣਕਾਰੀ ਅਨੁਸਾਰ ਸੀ.ਆਈ.ਏ ਸਟਾਫ-2 ਬਠਿੰਡਾ ਦੀ ਟੀਮ ਤਲਵੰਡੀ ਸਾਬੋ ਦੇ ਹਰਿਆਣਾ ਸਰਹੱਦ ਨਾਲ ਲਗਦੇ ਇਲਾਕੇ ਵਿੱਚ ਗਸਤ ਕਰ ਰਹੇ ਸਨ। ਇਸ ਦੌਰਾਨ ਇੱਕ ਵਿਅਕਤੀ ਦੀ ਸ਼ੱਕ ਦੇ ਅਧਾਰ 'ਤੇ ਤਲਾਸ਼ੀ ਲਈ ਤਾਂ ਉਸ ਪਾਸੋ 02 ਕਿਲੋਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਰਾਜਸਥਾਨ ਤੋਂ ਅਫ਼ੀਮ ਵੇਲਿਆ ਕੇ ਵੇਚਣ ਦਾ ਕੰਮ ਕਰਦਾ ਸੀ ਅਤੇ ਕਥਿਤ ਦੋਸ਼ੀ 'ਤੇ ਪਹਿਲਾ ਵੀ ਮਾਮਲਾ ਦਰਜ ਹੈ। [caption id="attachment_388459" align="aligncenter" width="300"]CIA staff Arrested One Man With opium in Talwandi Sabo ਤਲਵੰਡੀ ਸਾਬੋਂ ਵਿਖੇ CIA ਸਟਾਫ਼ ਨੇਇੱਕ ਵਿਅਕਤੀ ਨੂੰ ਅਫ਼ੀਮ ਸਮੇਤ ਕੀਤਾ ਕਾਬੂ[/caption] ਇਸ ਦੌਰਾਨ ਜਾਂਚ ਅਧਿਕਾਰੀਜਗਰੂਪ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਅੱਜ ਸੀ.ਆਈ.ਏ ਸਟਾਫ-2 ਬਠਿੰਡਾ ਮਾਨਯੋਗ ਤਲਵੰਡੀ ਸਾਬੋਂ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ,ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। -PTCNews


Top News view more...

Latest News view more...