ਸਿੱਖ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਟਾਸਕ ਫੋਰਸ ‘ਚ ਹੋਈ ਝੜਪ,ਸਰੇਆਮ ਲਹਿਰਾਈਆਂ ਤਲਵਾਰਾਂ

Sikh organizations
Sikh organizations

ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਮਾਹੋਲ ਉਸ ਸਮੇਂ ਵਿਗੜ ਗਿਆ ਜਦੋਂ ਸਿੱਖ ਜਥੇਬੰਦੀਆਂ ਅਤੇ shiromani task force ਵਿਚਕਾਰ ਝੜਪ ਹੋ ਗਈ। ਦੱਸ ਦਈਏ ਕਿ 328 ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ਵਿੱਚ ਸਿੱਖ ਜਥੇਬੰਦੀਆਂ ਪਿਛਲੇ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ। ਪਰ ਇਹ ਸ਼ਾਂਤਮਈ ਪ੍ਰਦਰਸ਼ਨ ਉਸ ਵੇਲੇ ਹਿੰਸਕ ਹੋ ਗਿਆ ਜਦੋਂ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਨੂੰ ਤਾਲਾ ਜੜ ਦਿੱਤਾ।Clashes between Sikh organizations and Shiromani Committee task force in Amritsarਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਿਚਕਾਰ ਝੜਪ ਹੋ ਗਈ । ਇਸ ਦੌਰਾਨ ਖੁਲ੍ਹੇਆਮ ਕਿਰਪਾਨਾਂ ਤੱਕ ਚੱਲੀਆਂ। ਇਸ ਦੇ ਨਾਲ ਹੀ ਇੱਥੇ ਤਲਵਾਰਾਂ ਦੇ ਨਾਲ ਨਾਲ ਡਾਂਗਾਂ ਵੀ ਚੱਲੀਆਂ ।ਹਲਾਂਕਿ ਫਿਲਹਾਲ ਸਥਿਤੀ ਸੁਧਰੀ ਹੋਈ ਹੈ ਪਰ ਵਿਚੋਂ ਵਿਚ ਤਣਾਅ ਬਣਿਆ ਹੋਇਆ ਹੈ।shiromani akali dal

shiromani task forceਉਥੇ ਹੀ ਗੁਰੁਧਾਮ ਵਿਚ ਹੋਈ ਇਸ ਝੜਪ ਦੀ ਨਿਖੇਧੀ ਹਰ ਜਗ੍ਹਾ ਕੀਤੀ ਜਾ ਰਹੀ ਹੈ ,ਗੁਰੂ ਜੀ ਦੇ ਸਰੂਪ ਗੁੰਮ ਹੋਣ ‘ਏ ਲੋਕ ਸਿੱਖ ਭਾਵਨਾਵਾਂ ਨੂੰ ਹਿੰਸਕ ਰੂਪ ਦੇ ਕੇ ਅਪਮਾਨ ਕਰ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋਮਣੀ ਕਮੇਟੀ) ਦੇ ਮੁਖੀ ਭਾਈ ਗੋਵਿੰਦ ਸਿੰਘ ਲੌਂਗੋਵਾਲ ਨੇ ਇਸ ਘਟਨਾ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕੇਸ ਦਰਜ ਕਰਕੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ‘ਤੇ ਹਮਲਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ।