ਕਾਮੇਡੀਅਨ ਜਸਵਿੰਦਰ ਭੱਲਾ ਦੇ ਘਰ ਲੁੱਟ; ਨੌਕਰ ਰਿਵਾਲਵਰ, ਨਕਦੀ ਅਤੇ ਗਹਿਣੇ ਲੈ ਫਰਾਰ
ਮੋਹਾਲੀ, 18 ਮਾਰਚ 2022: ਮੋਹਾਲੀ ਦੇ ਫੇਜ਼-7 ਸਥਿਤ ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ (Jaswinder Bhalla) ਦੀ ਰਿਹਾਇਸ਼ 'ਚ ਚਾਰ ਵਿਅਕਤੀਆਂ ਕਥਿਤ ਤੌਰ ’ਤੇ ਉਨ੍ਹਾਂ ਦਾ ਰਿਵਾਲਵਰ, ਨਕਦੀ ਤੇ ਗਹਿਣੇ ਲੁੱਟ ਫਰਾਰ ਹੋ ਗਏ। ਲੁੱਟ (Loot) ਦੀ ਵਾਰਦਾਤ ਨੂੰ ਉਨ੍ਹਾਂ ਦੇ ਨੌਕਰ (Servant) ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਅੰਜਾਮ ਦਿੱਤਾ। ਦੱਸ ਦੇਈਏ ਕਿ ਇਸ ਨਵੇਂ ਨੌਕਰ ਨੂੰ 10 ਦਿਨ ਪਹਿਲਾਂ ਹੀ ਪੁਰਾਣੇ ਨੌਕਰ (Servant) ਦੀ ਸਿਫਾਰਿਸ਼ 'ਤੇ ਭੱਲਾ ਪਰਿਵਾਰ ਵੱਲੋਂ ਨੌਕਰੀ 'ਤੇ ਰਖਿਆ ਗਿਆ ਸੀ।
ਇਹ ਵੀ ਪੜ੍ਹੋ: ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਧਾਨ ਸਭਾ ਦੇ ਹੋਣਗੇ ਸਪੀਕਰ
ਇਹ ਘਟਨਾ ਵੀਰਵਾਰ ਦੁਪਹਿਰ ਕਰੀਬ 2 ਵਜੇ ਦੀ ਦੱਸੀ ਜਾ ਰਹੀ ਹੈ ਜਦੋਂ ਨੌਕਰ ਨੇ ਘਰ 'ਚ ਦਾਖਲ ਹੋ ਪਹਿਲਾਂ ਭੱਲਾ ਦੇ ਮਾਤਾ ਜੀ ਨੂੰ ਬੰਧਕ ਬਣਾ ਲਿਆ 'ਤੇ ਬਾਅਦ ਵਿਚ ਕੀਮਤੀ ਸਮਾਨ ਚੁੱਕ ਫਰਾਰ ਹੋ ਗਿਆ। ਪੁਲਿਸ (Police) ਨੇ ਜਾਣਕਾਰੀ ਦਿੱਤੀ ਹੈ ਨੌਕਰ ਜੋ ਕਿ ਨੇਪਾਲੀ ਹੈ, ਨੇ 10 ਦਿਨ ਪਹਿਲਾਂ ਹੀ ਜਸਵਿੰਦਰ ਭੱਲਾ ਦੇ ਘਰ ਕੰਮ ਕਰਨਾ ਸ਼ੁਰੂ ਕੀਤਾ ਸੀ। ਭੱਲਾ ਦੇ ਪਰਿਵਾਰ ਨੇ ਉਸ ਨੂੰ ਆਪਣੇ ਪੁਰਾਣੇ ਨੌਕਰ ਜੋ ਕਿ ਆਪ ਵੀ ਨੇਪਾਲੀ ਸੀ ਉਸਦੇ ਕਹਿਣ 'ਤੇ ਨੌਕਰੀ ਦਿੱਤੀ ਸੀ। ਲੁੱਟ ਦੌਰਾਨ ਜਸਵਿੰਦਰ ਭੱਲਾ ਦੇ 80 ਸਾਲਾ ਮਾਤਾ ਜੀ ਆਪਣੇ ਘਰ ਇੱਕਲੇ ਸਨ। ਲੁਟੇਰਿਆਂ ਨੇ ਬਜ਼ੁਰਗ ਔਰਤ ਦੇ ਮੂੰਹ ਅਤੇ ਲੱਤਾਂ ਬੰਨ੍ਹ ਉਸਦੀਆਂ ਕੰਨਾਂ ਦੀਆਂ ਵਾਲੀਆਂ, ਚੂੜੀਆਂ, ਜਸਵਿੰਦਰ ਭੱਲਾ ਦਾ ਲਸੈਂਸੀ ਰਿਵਾਲਵਰ ਅਤੇ ਕੁਝ ਨਕਦੀ ਲੈ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ: ਜਲੰਧਰ ਤੋਂ ਭਾਜਪਾ ਦੇ ਇਸ ਮੁਖ ਆਗੂ ਦੇ ਸੁਰੱਖਿਆ ਕਰਮੀ ਨੇ ਖ਼ੁਦ ਨੂੰ ਮਾਰੀ ਗੋਲੀ
ਥਾਣਾ ਮਟੌਰ ਵਿਖੇ ਜਸਵਿੰਦਰ ਭੱਲਾ ਦੇ ਬਿਆਨਾਂ ’ਤੇ ਐਫਆਈਆਰ ਦਰਜ ਕਰਕੇ ਪੁਲੀਸ ਨੇ ਲੁਟੇਰਿਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਘਰ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਚੋਰਾਂ ਨੂੰ ਕੁਝ ਹੀ ਦਿਨਾਂ 'ਚ ਗ੍ਰਿਫਤਾਰ ਕਰ ਲਿਆ ਜਾਵੇਗਾ।
-PTC News