Sat, Apr 27, 2024
Whatsapp

ਕਾਮੇਡੀਅਨ ਕਪਿਲ ਸ਼ਰਮਾ ਇਸ ਸਿਆਲ ਖਾ ਰਹੇ ਨੇ ਵਿਆਹ ਦੇ ਲੱਡੂ ,ਦੇਖੋ ਵਿਆਹ ਦਾ ਕਾਰਡ

Written by  Shanker Badra -- November 30th 2018 11:17 AM -- Updated: November 30th 2018 11:19 AM
ਕਾਮੇਡੀਅਨ ਕਪਿਲ ਸ਼ਰਮਾ ਇਸ ਸਿਆਲ ਖਾ ਰਹੇ ਨੇ ਵਿਆਹ ਦੇ ਲੱਡੂ ,ਦੇਖੋ ਵਿਆਹ ਦਾ ਕਾਰਡ

ਕਾਮੇਡੀਅਨ ਕਪਿਲ ਸ਼ਰਮਾ ਇਸ ਸਿਆਲ ਖਾ ਰਹੇ ਨੇ ਵਿਆਹ ਦੇ ਲੱਡੂ ,ਦੇਖੋ ਵਿਆਹ ਦਾ ਕਾਰਡ

ਕਾਮੇਡੀਅਨ ਕਪਿਲ ਸ਼ਰਮਾ ਇਸ ਸਿਆਲ ਖਾ ਰਹੇ ਨੇ ਵਿਆਹ ਦੇ ਲੱਡੂ ,ਦੇਖੋ ਵਿਆਹ ਦਾ ਕਾਰਡ:ਮੁੰਬਈ :ਪਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ‘ਚ ਅੱਜ ਕੱਲ੍ਹ ਵਿਆਹਾਂ ਦਾ ਸੀਜਨ ਚੱਲ ਰਿਹਾ ਹੈ।ਜੇਕਰ ਗੱਲ ਕਰੀਏ ਬਾਲੀਵੁੱਡ ਦੀ ਤਾਂ ਹਾਲ ‘ਚ 14-15 ਨਵੰਬਰ ਨੂੰ ਬਾਲੀਵੁੱਡ ਅਦਕਾਰਾ ਦੀਪਿਕਾ ਅਤੇ ਰਣਵੀਰ ਵਿਆਹ ਦੇ ਬੰਧਨ ਵਿੱਚ ਬੱਝ ਰਹੇ ਹਨ।ਉੱਥੇ ਹੀ ਕਾਮੇਡੀਅਨ ਕਪਿਲ ਸ਼ਰਮਾ ਦੇ ਵਿਆਹ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ।Comedian Kapil Sharma Ginni Chatrath 12 December marriageਕਾਮੇਡੀਅਨ ਕਪਿਲ ਸ਼ਰਮਾ ਆਪਣੀ ਮੰਗੇਤਰ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।ਕਪਿਲ ਸ਼ਰਮਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਆਪਣੇ ਵਿਆਹ ਦਾ ਕਾਰਡ ਪੋਸਟ ਕੀਤਾ ਹੈ।ਕਾਰਡ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਵਿਆਹ 12 ਦਸੰਬਰ 2018 ਨੂੰ ਹੋਵੇਗਾ।ਕਪਿਲ ਤੇ ਗਿਨੀ ਲੰਮੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।ਕਪਿਲ ਨੇ ਬੀਤੇ ਵਰ੍ਹੇ ਮਾਰਚ ਵਿੱਚ ਗਿਨੀ ਦੀ ਆਪਣੇ ਪ੍ਰਸੰਸਕਾਂ ਨਾਲ ਜਾਣ-ਪਛਾਣ ਕਰਵਾਈ ਸੀ।Comedian Kapil Sharma Ginni Chatrath 12 December marriageਦੱਸਿਆ ਜਾਂਦਾ ਹੈ ਕਿ ਗਿੰਨੀ ਚਤਰਥ ਜਲੰਧਰ ਦੀ ਰਹਿਣ ਵਾਲੀ ਹੈ।ਦੋਵੇਂ ਕਈ ਸਾਲ ਤੋਂ ਰਿਲੇਸ਼ਨ ਵਿੱਚ ਹਨ।ਕਪਿਲ ਦੱਸ ਚੁੱਕੇ ਹਨ ਕਿ ਦੋਵੇਂ 2005 ਵਿੱਚ ਮਿਲੇ ਸਨ, ਜਦੋਂ ਕਪਿਲ ਸ਼ਰਮਾ ਗਿੰਨੀ ਦੇ ਕਾਲਜ ਵਿਦਿਆਰਥੀਆਂ ਦਾ ਆਡੀਸ਼ਨ ਲੈਣ ਗਏ ਸਨ।ਉਦੋਂ ਉਨ੍ਹਾਂ ਨੇ ਨਾਟਕਾਂ ਦਾ ਨਿਰਦੇਸ਼ਨ ਸ਼ੁਰੂ ਕੀਤਾ ਸੀ।ਗਿੰਨੀ ਨੇ ਦੱਸਿਆ ਹੈ ਕਿ ਉਹ ਗਿੱਧੇ ਦੇ ਆਡੀਸ਼ਨ ਲਈ ਆਏ ਸਨ।ਉਦੋਂ ਕਪਿਲ ਸ਼ਰਮਾ ਨੂੰ ਉਨ੍ਹਾਂ ਦਾ ਕੰਮ ਐਨਾ ਪਸੰਦ ਆਇਆ ਸੀ ਕਿ ਉਨ੍ਹਾਂ ਨੇ ਕੁੜੀਆਂ ਦੇ ਆਡੀਸ਼ਨ ਦੀ ਜਿੰਮੇਵਾਰੀ ਗਿੰਨੀ ਨੂੰ ਹੀ ਦੇ ਦਿੱਤੀ।ਇੱਥੋਂ ਹੀ ਦੋਵਾਂ ਦੇ ਰਿਸ਼ਤੇ ਦੀ ਸ਼ੁਰੂਆਤ ਹੋਈ ਸੀ।Comedian Kapil Sharma Ginni Chatrath 12 December marriageਦੱਸ ਦੇਈਏ ਕਿ ਕਪਿਲ ਦੀ ਭੈਣ ਵਲੋਂ ਆਪਣੇ ਭਰਾ ਦੇ ਵਿਆਹ ਤੋਂ ਪਹਿਲਾਂ ਮਾਤਾ ਦਾ ਜਾਗਰਣ ਕਰਵਾਇਆ ਜਾਵੇਗਾ।ਅਗਲੇ ਦਿਨ ਗਿਨੀ ਦੇ ਹੋਮ ਟਾਊਨ ‘ਚ ਸੰਗੀਤ ਤੇ ਮਹਿੰਦੀ ਦੀ ਸੈਰੇਮਨੀ ਕੀਤੀ ਜਾਵੇਗੀ।12 ਦਸੰਬਰ ਨੂੰ ਵਿਆਹ ਵਾਲੇ ਦਿਨ ਮਹਿਮਾਨਾਂ ਲਈ ਫਾਈਵ ਸਟਾਰ ਹੋਟਲ ਬੁੱਕ ਕਰਵਾਇਆ ਗਿਆ ਹੈ।ਇਸ ਤੋਂ ਬਾਅਦ 14 ਦਸੰਬਰ ਨੂੰ ਅੰਮ੍ਰਿਤਸਰ ‘ਚ ਰਿਸੈਪਸ਼ਨ ਪਾਰਟੀ ਹੋਵੇਗੀ।

-PTCNews

Top News view more...

Latest News view more...