ਚੰਡੀਗੜ੍ਹ: ਕਮਿਸ਼ਨਰ ਵੱਲੋਂ ਐਮ.ਸੀ.ਸੀ ਅਧਿਕਾਰੀਆਂ ਨੂੰ ਹਰ ਬੁੱਧਵਾਰ ਨੂੰ ਸਾਈਕਲ ‘ਤੇ ਆਉਣ ਦੇ ਨਿਰਦੇਸ਼

Commissioner directs MCC officials to come to office by cycles on every Wednesday
Commissioner directs MCC officials to come to office by cycles on every Wednesday

Commissioner directs MCC officials to come to office by cycles on every Wednesday: ਕਮਿਸ਼ਨਰ ਵੱਲੋਂ ਐਮ.ਸੀ.ਸੀ ਅਧਿਕਾਰੀਆਂ ਨੂੰ ਹਰ ਬੁੱਧਵਾਰ ਸਾਈਕਲ ‘ਤੇ ਆਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਹ ਫੈਸਲਾ ਸ਼ਹਿਰ ਵਿਚ ਸਾਈਕਲਿੰਗ ਦੇ ਰੁਝਾਨ ਨੂੰ ਪ੍ਰਫੁੱਲਤ ਕਰਨ ਲਈ ਅਤੇ ਐਮ.ਸੀ.ਸੀ. ਕਰਮਚਾਰੀਆਂ ਦੀ ਸਿਹਤਯਾਬੀ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇਸ ਫੈਸਲੇ ਨੂੰ ਦਫਤਰ ਦੇ ਕੰਮ ਵਿਚ ਕੁਸ਼ਲਤਾ ਯਕੀਨੀ ਬਣਾਉਣ ‘ਚ ਵੀ ਲਾਭਕਾਰੀ ਦੱਸਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਇਹ ਨਿਰਦੇਸ਼ ਅੱਜ ਜਿਤੇਂਦਰ ਯਾਦਵ, ਆਈਏਐਸ, ਕਮਿਸ਼ਨਰ, ਮਿਉਂਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਵੱਲੋਂ ਸਾਰੇ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਹਨ।

—PTC News