Sun, Apr 28, 2024
Whatsapp

ਆਮ ਤਰਖਾਣ ਦੀਆਂ 39 ਪਤਨੀਆਂ ਤੇ 94 ਬੱਚੇ, ਦੁਨੀਆ ਦਾ ਸਭ ਤੋਂ ਵੱਡਾ ਪਰਿਵਾਰ

Written by  Shanker Badra -- September 17th 2020 02:20 PM
ਆਮ ਤਰਖਾਣ ਦੀਆਂ 39 ਪਤਨੀਆਂ ਤੇ 94 ਬੱਚੇ, ਦੁਨੀਆ ਦਾ ਸਭ ਤੋਂ ਵੱਡਾ ਪਰਿਵਾਰ

ਆਮ ਤਰਖਾਣ ਦੀਆਂ 39 ਪਤਨੀਆਂ ਤੇ 94 ਬੱਚੇ, ਦੁਨੀਆ ਦਾ ਸਭ ਤੋਂ ਵੱਡਾ ਪਰਿਵਾਰ

ਆਮ ਤਰਖਾਣ ਦੀਆਂ 39 ਪਤਨੀਆਂ ਤੇ 94 ਬੱਚੇ, ਦੁਨੀਆ ਦਾ ਸਭ ਤੋਂ ਵੱਡਾ ਪਰਿਵਾਰ:ਨਵੀਂ ਦਿੱਲੀ - ਸਾਂਝੇ ਪਰਿਵਾਰ ਭਾਰਤ ਦੀ ਵਿਰਾਸਤ ਦਾ ਹਿੱਸਾ ਰਹੇ ਹਨ, ਪਰ ਮੌਜੂਦਾ ਦੌਰ ਨੂੰ ਦੇਖਦੇ ਹੋਏ ਹੁਣ ਭਾਰਤ 'ਚ ਵੀ ਸਾਂਝੇ ਪਰਿਵਾਰ ਬੜੇ ਵਿਰਲੇ ਰਹਿ ਗਏ ਹਨ ਅਤੇ ਏਕਲ ਪਰਿਵਾਰ ਜਾਂ 'ਨਿਊਕਲੀਅਰ ਫ਼ੈਮਿਲੀ' ਦਾ ਰੁਝਾਨ ਵਧਦਾ ਜਾ ਰਿਹਾ ਹੈ। ਇਕਹਿਰੇ ਪਰਿਵਾਰਾਂ ਦੀ ਰੀਤ ਨੂੰ ਚੁਣੌਤੀ ਦੇਣ ਵਾਲਾ ਭਾਰਤ 'ਚ ਇੱਕ ਅਜਿਹਾ ਪਰਿਵਾਰ ਹੈ, ਜਿਸ ਦੇ ਮੈਂਬਰਾਂ ਦੀ ਗਿਣਤੀ 3 ਜਾਂ 4 ਨਹੀਂ ਬਲਕਿ ਪੂਰੀ 181 ਹੈ। ਜੀ ਹਾਂ, 181 ਮੈਂਬਰਾਂ ਦਾ ਇੱਕ ਸਾਂਝਾ ਪਰਿਵਾਰ। [caption id="attachment_431555" align="aligncenter" width="300"] ਆਮ ਤਰਖਾਣ ਦੀਆਂ 39 ਪਤਨੀਆਂ ਤੇ 94 ਬੱਚੇ, ਦੁਨੀਆ ਦਾ ਸਭ ਤੋਂ ਵੱਡਾ ਪਰਿਵਾਰ[/caption] 100 ਤੋਂ ਜ਼ਿਆਦਾ ਕਮਰਿਆਂ 'ਚ ਰਹਿਣ ਵਾਲੇ ਇਸ ਪਰਿਵਾਰ ਨਾਲ ਜੁੜੀਆਂ ਰੋਚਕ ਤੇ ਅਨੋਖੀਆਂ ਗੱਲਾਂ ਬਾਰੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਪਰਿਵਾਰ ਨੂੰ ਦੁਨੀਆ ਦਾ ਸਭ ਤੋਂ ਵੱਡਾ ਪਰਿਵਾਰ ਕਿਹਾ ਜਾਂਦਾ ਹੈ। ਮਿਜ਼ੋਰਮ 'ਚ ਹੈ ਦੁਨੀਆ ਦਾ ਸਭ ਤੋਂ ਵੱਡਾ ਪਰਿਵਾਰ 181 ਮੈਂਬਰਾਂ ਦਾ ਇਹ ਪਰਿਵਾਰ ਭਾਰਤ ਦੇ ਮਿਜ਼ੋਰਮ 'ਚ ਪੈਂਦੇ ਪਿੰਡ ਬਟਵੰਗ 'ਚ ਰਹਿੰਦਾ ਹੈ, ਜਿਸ ਦਾ ਮੁਖੀ ਹੈ ਜਿਓਨਾ ਚਾਨਾ (ziona chana)। ਜਿਓਨਾ ਦੀਆਂ 39 ਪਤਨੀਆਂ ਹਨ ਤੇ ਕੁੱਲ ਬੱਚਿਆਂ ਦੀ ਗਿਣਤੀ 94 ਹੈ। ਇਸ ਪਰਿਵਾਰ 'ਚ 14 ਨੂੰਹਾਂ ਹਨ ਤੇ ਪੋਤੇ-ਪੋਤੀਆਂ ਦੀ ਗਿਣਤੀ 33 ਹੈ। ਘਰ 'ਚ ਹਨ 100 ਕਮਰੇ ਜਦੋਂ ਮੈਂਬਰ ਹੀ ਏਨੇ ਜ਼ਿਆਦਾ ਹੋਣ ਤਾਂ ਜ਼ਾਹਿਰ ਹੈ ਘਰ ਵੀ ਵੱਡਾ ਹੀ ਹੋਵੇਗਾ। ਇਹ ਪੂਰਾ ਪਰਿਵਾਰ ਇਕ ਵੱਡੇ ਜਿਹੇ ਘਰ 'ਚ ਰਹਿੰਦਾ ਹੈ, ਜਿਸ ਦੇ ਕਮਰਿਆਂ ਦੀ ਗਿਣਤੀ 100 ਤੋਂ ਵੀ ਜ਼ਿਆਦਾ ਹੈ। [caption id="attachment_431556" align="aligncenter" width="300"] ਆਮ ਤਰਖਾਣ ਦੀਆਂ 39 ਪਤਨੀਆਂ ਤੇ 94 ਬੱਚੇ, ਦੁਨੀਆ ਦਾ ਸਭ ਤੋਂ ਵੱਡਾ ਪਰਿਵਾਰ[/caption] ਸਾਧਾਰਨ ਤਰਖਾਣ, ਪਰ ਪਤਨੀਆਂ ਦੀ ਗਿਣਤੀ 39 ਪਾਠਕ ਸੋਚਦੇ ਹੋਣਗੇ ਕਿ ਇੰਨੇ ਵੱਡੇ ਪਰਿਵਾਰ ਨੂੰ ਚਲਾਉਣ ਲਈ ਜਿਓਨਾ ਕੋਈ ਵੱਡਾ ਬਿਜ਼ਨੈੱਸ ਕਰਦੇ ਹੋਣਗੇ ਜਾਂ ਬੜੇ ਧਨੀ ਸ਼ਖ਼ਸ ਹੋਣਗੇ, ਪਰ ਅਜਿਹਾ ਨਹੀਂ ਹੈ। ਉਹ ਇੱਕ ਸਾਧਾਰਨ ਕਾਰਪੈਂਟਰ ਹੈ। ਜਿਓਨਾ ਚਾਨਾ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬੜਾ ਤਾਲਮੇਲ ਬਣਾਉਣਾ ਸਿਖਾ ਰੱਖਿਆ ਹੈ। ਸਾਂਝਾ ਰਸੋਈਘਰ, ਸਾਂਝਾ ਬਣਦਾ ਹੈ ਖਾਣਾ ਇਸ ਵੱਡੇ ਘਰ 'ਚ ਇਕ ਵੱਡਾ ਸਾਰਾ ਰਸੋਈਘਰ ਹੈ, ਜਿੱਥੇ 181 ਮੈਂਬਰਾਂ ਲਈ ਇਕੱਠਾ ਖਾਣਾ ਬਣਦਾ ਹੈ। ਪਰਿਵਾਰ ਦੀਆਂ ਸਾਰੀਆਂ ਔਰਤਾਂ ਸਵੇਰ ਤੋਂ ਹੀ ਖਾਣਾ ਬਣਾਉਣ ਦੇ ਕੰਮ 'ਚ ਜੁੱਟ ਜਾਂਦੀਆਂ ਹਨ। ਸਿਰਫ਼ ਖਾਣਾ ਹੀ ਨਹੀਂ, ਘਰ ਦੇ ਸਾਰੇ ਹੋਰ ਕੰਮ ਵੀ ਇਹ ਮੈਂਬਰ ਆਪਸ 'ਚ ਮਿਲਜੁਲ ਕੇ ਪੂਰੇ ਕਰਦੇ ਹਨ। ਇਸ ਘਰ ਦੀਆਂ ਔਰਤਾਂ ਘਰ ਤੋਂ ਇਲਾਵਾ ਖੇਤਾਂ ਵਿੱਚ ਵੀ ਕੰਮ ਕਰਦੀਆਂ ਹਨ। ਹਰ ਰੋਜ਼ 70 ਕਿੱਲੋ ਦਾਲ਼ ਚੌਲ਼ ਇਸ ਪਰਿਵਾਰ ਲਈ ਇੱਕ ਦਿਨ ਵਿੱਚ 45 ਕਿੱਲੋ ਚੌਲ, 25 ਕਿੱਲੋ ਦਾਲ ਤੇ 60 ਕਿੱਲੋ ਸਬਜ਼ੀਆਂ ਦੀ ਖਪਤ ਹੋ ਜਾਂਦੀ ਹੈ, ਭਾਵ ਹਰ ਰੋਜ਼ 70 ਕਿੱਲੋ ਤਾਂ ਦਾਲ਼ ਤੇ ਚੌਲਾਂ ਦੀ ਹੀ ਖਪਤ ਹੈ। ਇਸ ਤੋਂ ਇਲਾਵਾ, ਹਰ ਰੋਜ਼ ਸੈਂਕੜੇ ਆਂਡਿਆਂ ਦੀ ਵੀ ਖਪਤ ਹੋ ਜਾਂਦੀ ਹੈ। ਪਹਿਲੀ ਪਤਨੀ ਹੈ ਮੁੱਖ ਪ੍ਰਬੰਧਕ ਪ੍ਰਬੰਧਕ ਵਜੋਂ ਜਿਓਨਾ ਦੀ ਪਹਿਲੀ ਪਤਨੀ ਬਾਕੀ 38 ਪਤਨੀਆਂ ਦੇ ਵਿਚਕਾਰ ਕੰਮ ਵੰਡਦੀ ਹੈ। ਉਹ ਸਭਨਾਂ ਦੇ ਕੰਮ ਦੀ ਨਿਗਰਾਨੀ ਵੀ ਕਰਦੀ ਹੈ। ਸਾਰੀਆਂ ਪਤਨੀਆਂ 'ਚ ਇਕ ਤਰ੍ਹਾਂ ਦੀ ਦੋਸਤੀ ਹੈ। ਜਨਮਦਿਨ ਯਾਦ ਰੱਖਣਾ ਵੀ ਇੱਕ ਚੁਣੌਤੀ ਇਸ ਵਿਸ਼ਾਲ ਪਰਿਵਾਰ 'ਚ ਹਰ ਦੂਸਰੇ ਦਿਨ ਕਿਸੇ ਨਾ ਕਿਸੇ ਦਾ ਜਨਮਦਿਨ ਹੁੰਦਾ ਹੈ। ਹਾਲਾਂਕਿ ਸਭ ਦੇ ਜਨਮਦਿਨ ਯਾਦ ਰੱਖ ਸਕਣਾ ਸੌਖਾ ਨਹੀਂ, ਪਰ ਪਰਿਵਾਰ ਵਾਲੇ ਇਨ੍ਹਾਂ ਚੀਜ਼ਾਂ ਦਾ ਸੰਤੁਲਨ ਬਣਾਉਣਾ ਸਿੱਖ ਗਏ ਹਨ। ਜਨਮਦਿਨ ਯਾਦ ਵੀ ਰੱਖੇ ਜਾਂਦੇ ਹਨ ਤੇ ਮਨਾਏ ਵੀ ਜਾਂਦੇ ਹਨ। -PTCNews


Top News view more...

Latest News view more...