ਭਗਵੰਤ ਮਾਨ ਦੀ ਸਰਕਾਰ ਦੇ 50 ਦਿਨ ਹੋਏ ਪੂਰੇ, 26454 ਨੌਕਰੀਆਂ ਦਾ ਇਸ਼ਤਿਹਾਰ ਹੋਇਆ ਜਾਰੀ
ਚੰਡੀਗੜ੍ਹ:ਪੰਜਾਬ ਸਰਕਾਰ ਦੇ 50 ਦਿਨ ਪੂਰੇ ਹੋਣ 'ਤੇ ਭਗਵੰਤ ਮਾਨ ਨੇ ਟਵੀਟ ਕੀਤਾ ਹੈ।ਭਗਵੰਤ ਮਾਨ ਨੇ ਟਵੀਟ ਵਿੱਚ ਲਿਖਿਆ ਹੈ ਕਿ 26454 ਨੌਕਰੀ ਦਾ ਨੋਟੀਫਿਕੇਸ਼ਨ ਅੱਜ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਇਆ ਹੈ। ਡਿਗਰੀ ਦੇ ਹਿਸਾਬ ਨਾਲ ਨੌਕਰੀ ਮਿਲੇਗੀ, ਸਿਫ਼ਾਰਸ਼ ਤੇ ਰਿਸ਼ਵਤਖੋਰੀ ਨਹੀਂ ਚੱਲੇਗੀ। ਸਰਕਾਰ ਵੱਲੋਂ ਪੂਰੀ ਪਾਰਦਰਸ਼ਤਾ ਨਾਲ ਭਰਤੀ ਕੀਤੀ ਜਾਵੇਗੀ।ਪੰਜਾਬ ਸਰਕਾਰ ਨੇ 50 ਦਿਨਾਂ ਵਿੱਚ ਕਈ ਵੱਡੇ ਐਲਾਨ ਕੀਤੇ ਹਨ।
ਭਗਵੰਤ ਮਾਨ ਸਰਕਾਰ ਨੇ 26,454 ਨੌਕਰੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਇਸ਼ਤਿਹਾਰ ਵਿੱਚ ਨੌਕਰੀ ਲਈ ਅਰਜ਼ੀ ਦੇਣ ਲਈ ਪੋਰਟਲ ਉਪਰ ਅਪਲਾਈ ਕਰਨ ਲਈ ਕਿਹਾ ਗਿਆ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਭਰਤੀ ਦੀ ਪ੍ਰਕਿਰਿਆ ਹੁਣ ਸ਼ੁਰੂ ਕਰ ਦਿੱਤੀ ਗਈ ਹੈ। ਸੀਐਮ ਦਾ ਕਹਿਣਾ ਹੈ ਕਿ ਸਰਕਾਰ ਕੋਈ ਵੀ ਕੰਮ ਕਰੇਗੀ ਉਹ ਪਾਰਦਰਸ਼ਾ ਹੋਵੇਗੀ।ਅੱਜ ਤੁਹਾਡੀ ਸਰਕਾਰ ਬਣੀ ਨੂੰ 50 ਦਿਨ ਹੋ ਗਏ। ਇਸ ਮੌਕੇ ਸਾਡੇ ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ ਅੱਜ ਤੋਂ ਪੰਜਾਬ ਸਰਕਾਰ 'ਚ 26454 ਨੌਕਰੀਆਂ ਦੇ ਇਸ਼ਤਿਹਾਰ ਜਾਰੀ ਹੋ ਗਏ ਨੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਸਰਕਾਰੀ/ਪ੍ਰਾਈਵੇਟ ਨੌਕਰੀਆਂ ਦਾ ਇੰਤਜ਼ਾਮ ਕਰਾਂਗੇ ਜੋ ਕਹਿੰਦੇ ਹਾਂ ਉਹ ਕਰਦੇ ਹਾਂ, ਅਸੀਂ ਸਿਰਫ਼ ਐਲਾਨ ਨਹੀਂ ਕਰਦੇ pic.twitter.com/1JQWNFobS5 — Bhagwant Mann (@BhagwantMann) May 5, 2022