ਕਾਂਗਰਸ ਦੇ ਸ਼ਾਹਕੋਟ ਤੋਂ ਉਮੀਦਵਾਰ 'ਤੇ ਮਾਮਲਾ ਦਰਜ,ਮਾਮਲਾ ਦਰਜ਼ ਕਰਨ ਵਾਲੇ ਥਾਣੇਦਾਰ ਨੇ ਦਿੱਤਾ ਅਸਤੀਫਾ
ਕਾਂਗਰਸ ਦੇ ਸ਼ਾਹਕੋਟ ਤੋਂ ਉਮੀਦਵਾਰ 'ਤੇ ਮਾਮਲਾ ਦਰਜ,ਮਾਮਲਾ ਦਰਜ਼ ਕਰਨ ਵਾਲੇ ਥਾਣੇਦਾਰ ਨੇ ਦਿੱਤਾ ਅਸਤੀਫਾ:ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸ ਵੱਲੋਂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਉਮੀਦਵਾਰ ਐਲਾਨਣ ਦੇ ਇੱਕ ਦਿਨ ਬਾਅਦ ਹੀ ਉਸ 'ਤੇ ਮਾਮਲਾ ਦਰਜ ਹੋ ਗਿਆ ਹੈ।
ਹਰਦੇਵ ਲਾਡੀ ਤੇ ਤਿੰਨ ਹੋਰਾਂ ਖਿਲਾਫ ਗੈਰ ਕਾਨੂੰਨੀ ਮਾਈਨਿੰਗ 'ਚ ਕਥਿਤ ਸ਼ਮੂਲੀਅਤ ਨੂੰ ਲੈ ਕੇ ਸਵੇਰੇ ਮਹਿਤਪੁਰ ਪੁਲਿਸ ਥਾਣਾ ਜਲੰਧਰ ਦਿਹਾਤੀ 'ਚ ਮਾਮਲਾ ਦਰਜ ਕੀਤਾ ਗਿਆ।ਇਸੇ ਦੌਰਾਨ ਕੇਸ ਦਰਜ਼ ਕਰਨ ਵਾਲੇ ਐਸ.ਐਚ.ਓ ਪਰਮਿੰਦਰ ਸਿੰਘ ਨੇ ਐਸ.ਐਸ.ਪੀ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ।
ਐਸ.ਐਚ.ਓ ਦਾ ਕਹਿਣਾ ਹੈ ਕਿ ਉਹ ਦਬਾਅ ਹੇਠ ਆ ਕੇ ਕੰਮ ਨਹੀਂ ਕਰ ਸਕਦੇ।ਇਸ ਤੋਂ ਬਾਅਦ ਖ਼ਬਰ ਹੈ ਕਿ ਐਸ.ਐੱਚ.ਓ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ।
-PTCNews