
ਕੋਟਕਪੂਰਾ, 13 ਜੁਲਾਈ: ਕੋਟਕਪੂਰਾ ਵਿਚ ਨਸ਼ੀਲੇ ਪਾਉਂਡਰ ਦੀਆਂ ਪੁੜੀਆਂ ਬਣਾਉਂਦਿਆਂ ਦੋ ਵੱਖ ਵੱਲ ਔਰਤਾਂ ਦੀਆਂ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇੱਕ ਵੀਡੀਓ ਕੋਟਕਪੂਰਾ ਦੀ ਇੰਦਰਾ ਕਲੋਨੀ ਦੀ ਹੈ ਜਦਕਿ ਇੱਕ ਕਾਂਗਰਸੀ ਕੌਂਸਲਰ ਦੀ ਸੱਸ ਦੀ ਦੱਸੀ ਜਾ ਰਹੀ ਹੈ।
ਸ਼ੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਤੋਂ ਬਾਅਦ ਨਸ਼ਿਆਂ ਖ਼ਿਲਾਫ਼ ਪੁਲਿਸ ਦੀ ਸਰਚ ਮੁਹਿੰਮ ਜਾਰੀ ਹੈ। ਇਸਤੋਂ ਬਾਅਦ ਕੋਟਕਪੂਰਾ ਦੇ ਇੰਦਰਾ ਨਗਰ ਅੰਦਰ ਐਸਐਸਪੀ ਫਰੀਦਕੋਟ ਦੀ ਅਗਵਾਈ 'ਚ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪਨਬੱਸ/ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਮੁਲਾਜ਼ਮਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ, ਸਾਰੇ ਬੱਸ ਅੱਡੇ ਬੰਦ
ਡੀਜੀਪੀ ਪੰਜਾਬ ਵੱਲੋਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਪੰਜਾਬ 'ਚ ਸਖਤੀ ਵਰਤਣ ਦੇ ਆਦੇਸ਼ਾਂ ਤੋਂ ਬਾਅਦ ਲਾਗਾਤਰ ਜ਼ਿਲ੍ਹਾ ਪੁਲਿਸ ਐਕਸ਼ਨ 'ਚ ਦਿਖਾਈ ਦੇ ਰਹੀ ਹੈ। ਅੱਜ ਇੱਕ ਵਾਰ ਫਿਰ ਐਸਐਸਪੀ ਫਰੀਦਕੋਟ ਅਵਨੀਤ ਕੌਰ ਸਿੱਧੂ ਦੀ ਅਗਵਾਈ 'ਚ ਕਰੀਬ 200 ਪੁਲਿਸ ਕਰਮੀਆਂ ਨਾਲ ਮਿਲ ਕੇ ਕੋਟਕਪੂਰਾ ਦੇ ਨਸ਼ੇ ਨੂੰ ਲੈ ਕੇ ਬਦਨਾਮ ਇਲਾਕੇ ਇੰਦਰਾ ਨਗਰ 'ਚ ਛਾਪੇਮਾਰੀ ਕੀਤੀ ਗਈ।
ਇਸ ਮੌਕੇ ਪੁਲਿਸ ਵੱਲੋਂ ਬ੍ਰਾਮਦਗੀ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ, ਜਿਸ ਬਾਰੇ ਖੁਲਾਸਾ ਬਾਅਦ ਚ ਕੀਤਾ ਜਾਵੇਗਾ।
Videos of two different women making mini packets of drug powder have gone viral on social media. One video is of Indira Colony in Kotkapura......(1)@BhagwantMann @DGPPunjabPolice@CMOPb#Kotkapura #Drugs #PunjabPolice pic.twitter.com/KfuJOgd5oL
— Jasmeet Singh (@Jas__Virdi) July 13, 2022
ਇਹ ਵੀ ਪੜ੍ਹੋ: ਬਿਸ਼ਨੋਈ ਨੇ ਆਪਣੇ ਭਰਾ ਨੂੰ ਭਜਾਇਆ ਵਿਦੇਸ਼, ਫਰਜ਼ੀ ਪਾਸਪੋਰਟ ਬਣਾਉਣ ਦੇ ਦੋਸ਼ 'ਚ 4 ਗ੍ਰਿਫ਼ਤਾਰ
ਇਸ ਮੌਕੇ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਇੰਦਰਾ ਕਲੋਨੀ ਇਲਾਕਾ ਜੋ ਕੇ ਨਸ਼ੇ ਲਈ ਕਾਫੀ ਬਦਨਾਮ ਹੈ, ਜਿਥੇ ਸਮੇਂ ਸਮੇਂ 'ਤੇ ਰੇਡ ਕਰ ਮਾਮਲੇ ਦਰਜ਼ ਕੀਤੇ ਗਏ ਹਨ ਅਤੇ ਅੱਜ ਫਿਰ ਪੁਲਿਸ ਪਾਰਟੀ ਅਤੇ ਹੋਰ ਅਧਿਕਾਰੀਆਂ ਨਾਲ ਛਾਪੇਮਾਰੀ ਕੀਤੀ ਗਈ ਹੈ, ਜਿਸ ਦੋਰਾਣ ਨਸ਼ੇ ਦੀ ਰਿਕਵਰੀ ਵੀ ਹੋਈ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਬਾਅਦ ਵਿਚ ਜਾਣਕਰੀ ਦਿੱਤੀ ਜਵੇਗੀ।