Tue, May 7, 2024
Whatsapp

ਕਾਂਗਰਸ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਨਾ ਕਰਨ ਦੇ ਵਾਅਦੇ ਤੋਂ ਮੁੱਕਰ ਰਹੀ ਹੈ : ਅਕਾਲੀ ਦਲ

Written by  Joshi -- December 21st 2017 07:39 PM -- Updated: December 21st 2017 07:44 PM
ਕਾਂਗਰਸ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਨਾ ਕਰਨ ਦੇ ਵਾਅਦੇ ਤੋਂ ਮੁੱਕਰ ਰਹੀ ਹੈ : ਅਕਾਲੀ ਦਲ

ਕਾਂਗਰਸ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਨਾ ਕਰਨ ਦੇ ਵਾਅਦੇ ਤੋਂ ਮੁੱਕਰ ਰਹੀ ਹੈ : ਅਕਾਲੀ ਦਲ

Congress reneging on promise not to shut down Bathinda Thermal plant ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਚੋਣਾਂ ਤੋਂ ਪਹਿਲਾਂ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਨਾ ਕਰਨ ਦੇ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ। ਪਾਰਟੀ ਨੇ ਮੰਗ ਕੀਤੀ ਕਿ ਇਸ ਪਲਾਂਟ ਨੂੰ ਸੂਬੇ ਦਾ ਸਰਮਾਇਆ ਬਣਾਉਣ ਲਈ ਇਸ ਦਾ ਆਧੁਨਿਕੀਕਰਨ ਕੀਤਾ ਜਾਵੇ। Congress reneging on promise not to shut down Bathinda Thermal plantਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਇਹ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਨਹੀਂ ਕਰੇਗੀ ਅਤੇ ਇਸ ਨੂੰ ਪੂਰੀ ਤਰ•ਾਂ ਕਾਰਜਸ਼ੀਲ ਬਣਾਏਗੀ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਹ ਵਾਅਦਾ ਕਰਨ ਵਾਲਿਆਂ ਵਿਚ ਸ਼ਾਮਿਲ ਸਨ।ਇੱਥੋਂ ਤਕ ਕੁੱਝ ਦਿਨ ਪਹਿਲਾਂ ਬਠਿੰਡਾ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੇ ਲੋਕਾਂ ਨਾਲ ਵਚਨਬੱਧਤਾ ਕੀਤੀ ਸੀ ਕਿ ਇਹ ਪਲਾਂਟ ਬੰਦ ਨਹੀਂ ਹੋਵੇਗਾ। ਉਸ ਨੇ ਤਾਂ ਕਾਂਗਰਸ ਨੂੰ ਵੀ ਇਸ ਦਾ ਵਾਅਦਾ ਯਾਦ ਕਰਵਾਉਂਦਿਆਂ ਇਸ ਮੁੱਦੇ ਉੱਤੇ ਸਰਕਾਰ ਦੀ ਦੋਗਲੀ ਬੋਲੀ ਉੱਤੇ ਸਵਾਲ ਉਠਾਇਆ ਸੀ।ਇਹ ਗੱਲ ਬਹੁਤ ਹੀ ਨਿੰਦਣਯੋਗ ਹੈ ਕਿ ਪਾਰਟੀ ਆਪਣੀ ਵਚਨਬੱਧਤਾ ਤੋਂ ਫਿਰ ਗਈ ਹੈ। ਉਹਨਾਂ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਦਾ ਇਹੀ ਲੱਛਣ ਹੈ। ਇਹ ਕਿਸਾਨਾਂ ਦੀ ਕਰਜ਼ਾ ਮੁਆਫੀ, ਬਿਜਲੀ ਦਰਾਂ ਦੇ ਵਾਧੇ ਨੂੰ ਵਾਪਸ ਲੈਣ ਤੋਂ ਲੈ ਕੇ ਘਰੇਲੂ ਅਤੇ ਉਦਯੋਗਿਕ ਖਪਤਕਾਰਾਂ ਲਈ 5 ਰੁਪਏ ਪ੍ਰਤੀ ਯੂਨਿਟ ਕਰਨ ਤਕ, ਆਪਣੇ ਹਰ ਵਾਅਦੇ ਤੋਂ ਮੁੱਕਰ ਗਈ ਹੈ। Congress reneging on promise not to shut down Bathinda Thermal plantCongress reneging on promise not to shut down Bathinda Thermal plant: ਇਹ ਟਿੱਪਣੀ ਕਰਦਿਆਂ ਕਿ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਕਹਿਣਾ ਗਲਤ ਹੈ ਕਿ ਬਠਿੰਡਾ ਥਰਮਲ ਪਲਾਂਟ ਇੱਕ ਦੇਣਦਾਰੀ ਬਣ ਚੁੱਕਿਆ ਹੈ। ਉਹਨਾਂ ਕਿਹਾ ਕਿ ਇਸ ਪਲਾਂਟ ਦਾ ਬਹੁਤ ਵੱਡਾ ਬੁਨਿਆਦੀ ਢਾਂਚਾ ਹੈ। ਸਰਕਾਰ ਨੂੰ ਸਿਰਫ ਨਵੀਂ ਮਸ਼ੀਨਰੀ ਲਗਾਉਣ ਦੀ ਲੋੜ ਹੈ। ਤਕਨਾਲੌਜੀ ਵਿਚ ਲਗਾਤਾਰ ਸੁਧਾਰ ਹੁੰਦੇ ਰਹਿਣ ਕਾਰਣ ਪੂਰੀ ਦੁਨੀਆਂ ਵਿਚ ਇਹੀ ਕੁੱਝ ਕੀਤਾ ਜਾ ਰਿਹਾ ਹੈ। ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਪਾਰਟੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਕਿ ਚੋਣਾਂ ਤੋਂ ਪਹਿਲਾ ਕੁੱਝ ਹੋਰ ਕਹੇ ਅਤੇ ਚੋਣਾਂ ਖਤਥਮ ਹੁੰਦੇ ਹੀ ਦੂਜੀ ਬੋਲੀ ਬੋਲਣਾ ਸ਼ੁਰੂ ਦੇਵੇ, ਅਕਾਲੀ ਆਗੂ ਨੇ ਕਿਹਾ ਕਿ ਅਜਿਹਾ ਕਰਨਾ ਵੋਟਰਾਂ ਨੂੰ ਧੋਖਾ ਦੇਣ ਅਤੇ ਪਾਰਟੀ ਨੂੰ ਸੱਤਾ ਹੰਢਾਉਣ ਲਈ ਮਿਲੇ ਫ਼ਤਵੇ ਨਾਲ ਦਗ਼ਾਬਾਜ਼ੀ ਕਰਨ ਦੇ ਤੁੱਲ ਹੁੰਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਆਪਣੇ ਇਸ ਲੋਕ-ਵਿਰੋਧੀ ਫੈਸਲੇ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। Congress reneging on promise not to shut down Bathinda Thermal plantCongress reneging on promise not to shut down Bathinda Thermal plant: ਇਹ ਆਖਦਿਆਂ ਕਿ ਕਾਂਗਰਸ ਪਾਰਟੀ ਜਿਸ ਢੰਗ ਨਾਲ ਹਰ ਮੁੱਦੇ ਉੱਤੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਲੋਕ ਇਸ ਤੋਂ ਅੱਕੇ ਪਏ ਹਨ, ਅਕਾਲੀ ਆਗੂ ਨੇ ਕਿਹਾ ਕਿ ਇੱਥੋਂ ਤਕ ਇਹ ਸਰਕਾਰ ਬਿਜਲੀ ਦਰਾਂ ਦਾ ਵਾਧਾ ਵਾਪਸ ਲੈਣ ਦੀ ਗੱਲ ਤੋਂ ਵੀ ਮੁਕਰ ਚੁੱਕੀ ਹੈ। ਉਹਨਾਂ ਕਿਹਾ ਕਿ ਪਹਿਲਾਂ ਇਸ ਨੇ ਘਰੇਲੂ ਅਤੇ ਉਦਯੋਗਿਕ ਖਪਤਕਾਰਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਪਰ ਸੱਤਾ ਵਿਚ ਆਉਣ ਮਗਰੋਂ ਘਰੇਲੂ ਖਪਤਕਾਰਾਂ ਨੂੰ ਇਸ ਘੇਰੇ ਵਿਚੋਂ ਬਾਹਰ ਕੱਢ ਦਿੱਤਾ। ਹੁਣ ਇਸ ਨੇ ਉਦਯੋਗਿਕ ਖਪਤਕਾਰਾਂ ਨੂੰ ਇਸ ਸਾਲ ਅਪ੍ਰੈਲ ਤੋਂ ਲੱਗ ਕੇ ਆਏ ਬਿਲਾਂ ਵਿਚ ਛੋਟ ਦੇ ਦਿੱਤੀ ਹੈ, ਪਰ ਇਹ ਰਾਹਤ ਘਰੇਲੂ ਖਪਤਕਾਰਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਹੈ। —PTC News


  • Tags

Top News view more...

Latest News view more...