ਮੁੱਖ ਖਬਰਾਂ

ਪੀਜੀਆਈ ਦੇ ਡਾਇਰੈਕਟਰ ਦੇ ਭਰੋਸੇ ਮਗਰੋਂ ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ ਸਮਾਪਤ

By Ravinder Singh -- March 25, 2022 11:32 am

ਚੰਡੀਗੜ੍ਹ : ਪੀਜੀਆਈ ਵਿੱਚ ਠੇਕਾ ਆਧਾਰਿਤ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਪੀਜੀਆਈ ਡਾਇਰੈਕਟਰ ਦੇ ਭਰੋਸੇ ਮਗਰੋਂ ਮੁਲਾਜ਼ਮਾਂ ਨੇ ਖ਼ਤਮ ਕਰ ਦਿੱਤੀ ਹੈ। ਪੀਜੀਆਈ ਪ੍ਰਸ਼ਾਸਨ ਵੱਲੋਂ ਹਾਈ ਕੋਰਟ ਦੀ ਸਟੇਅ ਦਾ ਹਵਾਲਾ ਦਿੱਤਾ ਗਿਆ ਹੈ। ਪੀਜੀਆਈ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਮੁਲਾਜ਼ਮ ਦੀ ਗ਼ੈਰਹਾਜ਼ਰੀ ਨਹੀਂ ਲੱਗੇਗੀ।

ਪੀਜੀਆਈ ਦੇ ਡਾਇਰੈਕਟਰ ਦੇ ਭਰੋਸੇ ਮਗਰੋਂ ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ ਸਮਾਪਤਪੀਜੀਆਈ ਦੇ ਠੇਕਾ ਮੁਲਾਜ਼ਮ ਸਵੇਰੇ 6 ਵਜੇ ਤੋਂ 10.30 ਤੱਕ ਹੜਤਾਲ ਉਤੇ ਰਹੇ। ਇਸ ਕੇਸ ਉਤੇ 31 ਮਾਰਚ ਨੂੰ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ। ਪੀਜੀਆਈ ਵਿੱਚ ਕੰਮ ਕਰਦੇ ਠੇਕਾ ਮੁਲਾਜ਼ਮਾਂ ਵਿੱਚੋਂ ਸਫਾਈ ਕਰਮਚਾਰੀ, ਹਸਪਤਾਲ ਦੇ ਸੇਵਾਦਾਰ, ਲਿਫਟ ਆਪਰੇਟਰ ਸਮੇਤ ਕਰਮਚਾਰੀ ਹੜਤਾਲ ਉਤੇ ਹਨ।

ਪੀਜੀਆਈ ਦੇ ਡਾਇਰੈਕਟਰ ਦੇ ਭਰੋਸੇ ਮਗਰੋਂ ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ ਸਮਾਪਤਠੇਕਾ ਆਧਾਰਿਤ ਕਾਮੇ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ ਹੜਤਾਲ ਕਰ ਰਹੇ ਹਨ। ਮੁਲਾਜ਼ਮਾਂ ਦੀ ਹੜਤਾਲ ਕਾਰਨ ਅੱਜ ਓਪੀਡੀ ਸੇਵਾਵਾਂ ਪੂਰੀ ਤਰ੍ਹਾਂ ਠੱਪ ਹਨ। ਪੀਜੀਆਈ ਪ੍ਰਬੰਧਕਾਂ ਨੇ ਕੱਲ੍ਹ ਅਪੀਲ ਕੀਤੀ ਸੀ ਕਿ ਕੋਈ ਵੀ ਨਵਾਂ ਮਰੀਜ਼ ਨਾ ਆਵੇ। ਜਿਹੜੇ ਲੋਕ ਓਪੀਡੀ ਸੇਵਾ ਲਈ ਪੁੱਜ ਰਹੇ ਹਨ ਉਨ੍ਹਾਂ ਨੂੰ ਬਿਨਾਂ ਇਲਾਜ ਕਰਵਾਏ ਵਾਪਸ ਮੁੜਨਾ ਪੈ ਰਿਹਾ ਹੈ। ਓਪੀਡੀ ਚਾਲੂ ਨਹੀਂ ਹੈ ਅਤੇ ਕੋਈ ਵੀ ਨਵਾਂ ਕੇਸ ਨਹੀਂ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੋਈ ਵੀ ਟੈਸਟ ਨਹੀਂ ਕੀਤਾ ਜਾ ਰਿਹਾ ਹੈ। ਹਾਲਾਂਕਿ ਐਮਰਜੈਂਸੀ ਸੇਵਾਵਾਂ ਜਾਰੀ ਹਨ। ਜਿਹੜੇ ਮਰੀਜ਼ ਪੀਜੀਆਈ ਵਿੱਚ ਦਾਖ਼ਲ ਹਨ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਪੀਜੀਆਈ ਦੇ ਡਾਇਰੈਕਟਰ ਦੇ ਭਰੋਸੇ ਮਗਰੋਂ ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ ਸਮਾਪਤ
ਹਾਈ ਕੋਰਟ ਨੇ ਦੇਰ ਸ਼ਾਮ ਹੜਤਾਲ ਉਤੇ ਰੋਕ ਲਗਾ ਦਿੱਤੀ ਸੀ। ਇਸ ਦੇ ਬਾਵਜੂਦ ਅੱਜ ਮੁਲਾਜ਼ਮਾਂ ਨੇ ਹੜਤਾਲ ਕੀਤੀ। ਠੇਕਾ ਮੁਲਾਜ਼ਮ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਅੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਾਈ ਕੋਰਟ ਦਾ ਸਤਿਕਾਰ ਕਰਦੇ ਹਾਂ ਪਰ ਪੀਜੀਆਈ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ। ਠੇਕਾ ਮੁਲਾਜ਼ਮ ਆਪਣੀ ਨੌਕਰੀ ਪੱਕੀ ਕਰਨ ਅਤੇ ਹੋਰ ਮੰਗਾਂ ਲਈ ਹੜਤਾਲ ਉਤੇ ਉਤਰੇ ਸਨ।

ਇਹ ਵੀ ਪੜ੍ਹੋ : ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਫਿਰ ਵਧਣ ਲੱਗਾ ਰੇੜਕਾ

  • Share