ਕੋਰੋਨਾ ਦਾ ਕਹਿਰ: ਗੁਜਰਾਤ 'ਚ ਕੋਰੋਨਾ ਕਾਰਨ ਗਈ 19 ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ
ਗਾਂਧੀਨਗਰ- ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਗੁਜਰਾਤ ਪ੍ਰਸ਼ਾਸਨ ਨੇ ਸੂਬੇ ਵਿਚ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਵਿਚ 10,000 ਨਵੀਆਂ ਮੌਤਾਂ ਨੂੰ ਜੋੜ ਦਿੱਤਾ ਹੈ। ਸੂਬੇ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਜੋ ਅੰਕੜਾ ਹੁਣ ਤੱਕ 10,098 ਸੀ, ਉਹ ਹੁਣ ਸੋਧ ਤੋਂ ਬਾਅਦ 19,964 ਹੋ ਗਿਆ ਹੈ। ਗੁਜਰਾਤ ਸਰਕਾਰ ਦੇ ਪਹਿਲਾਂ ਵੀ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਅੰਕੜਾ ਘੱਟ ਵਿਖਾਉਣ ਦਾ ਦੋਸ਼ ਲੱਗਦਾ ਰਿਹਾ ਹੈ।
ਗੁਜਰਾਤ 'ਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਸੀ ਤੇ ਕਈ ਲੋਕਾਂ ਦੀ ਜਾਨ ਚਲੀ ਗਈ ਪਰ ਫਿਰ ਵੀ ਮੌਤਾਂ ਦੇ ਅਸਲ ਅੰਕੜੇ ਨੂੰ ਲੈ ਕੇ ਵਿਵਾਦ ਰਿਹਾ। ਮਾਮਲਾ ਅਦਾਲਤ ਤਕ ਗਿਆ, ਸਰਕਾਰ ਨੂੰ ਵੀ ਫਟਕਾਰ ਲੱਗੀ ਪਰ ਵਿਵਾਦ ਠੰਢਾ ਨਹੀਂ ਹੋਇਆ। ਹੁਣ ਸਰਕਾਰ ਆਪਣੇ ਹੀ ਦਾਅਵਿਆਂ ਵਿੱਚ ਫਸ ਗਈ ਹੈ। ਹੈਰਾਨੀ ਇਹ ਹੈ ਕਿ ਸਰਕਾਰੀ ਦਾਅਵਿਆਂ ਦੌਰਾਨ ਹੀ ਮੌਤਾਂ ਦਾ ਅੰਕੜਾ ਵੱਡਾ ਜਾਪ ਰਿਹਾ ਹੈ।
ਗੁਜਰਾਤ ਸਰਕਾਰ ਦੇ ਨਵੇਂ ਅੰਕੜਿਆਂ ਨੇ ਦੇਸ਼ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ 2 ਫ਼ੀਸਦੀ ਵਾਧਾ ਕੀਤਾ ਹੈ। ਦੱਸ ਦੇਈਏ ਕਿ ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 4.76 ਲੱਖ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਗੁਜਰਾਤ ਸਰਕਾਰ ਨੇ ਕਿਹਾ ਸੀ ਕਿ ਸੂਬੇ 'ਚ ਕੋਰੋਨਾ ਨਾਲ 10,098 ਮੌਤਾਂ ਹੋਈਆਂ ਹਨ ਪਰ ਹੁਣ ਪ੍ਰਸ਼ਾਸਨ ਨੇ ਇਸ ਅੰਕੜੇ ਵਿਚ ਸੁਧਾਰ ਕੀਤਾ ਹੈ, ਜਿਸ ਤੋਂ ਬਾਅਦ ਸੂਬੇ 'ਚ ਮੌਤਾਂ ਦਾ ਅੰਕੜਾ ਵਧ ਕੇ 19,964 ਹੋ ਗਿਆ ਹੈ।
-PTC News