Thu, May 2, 2024
Whatsapp

ਦੇਸ਼ 'ਚ ਕੋਰੋਨਾ ਦਾ ਕਹਿਰ ਮੁੜ ਹੋਇਆ ਸ਼ੁਰੂ, ਨਵੇਂ ਕੇਸ 2380

Written by  Pardeep Singh -- April 21st 2022 09:58 AM -- Updated: April 21st 2022 01:15 PM
ਦੇਸ਼ 'ਚ ਕੋਰੋਨਾ ਦਾ ਕਹਿਰ ਮੁੜ ਹੋਇਆ ਸ਼ੁਰੂ, ਨਵੇਂ ਕੇਸ 2380

ਦੇਸ਼ 'ਚ ਕੋਰੋਨਾ ਦਾ ਕਹਿਰ ਮੁੜ ਹੋਇਆ ਸ਼ੁਰੂ, ਨਵੇਂ ਕੇਸ 2380

ਚੰਡੀਗੜ੍ਹ: ਕੋਰੋਨਾ ਦਾ ਕਹਿਰ ਮੁੜ ਤੋਂ ਫਿਰ ਸ਼ੁਰੂ ਹੋਣ ਜਾ ਰਿਹਾ ਹੈ। ਦੇਸ਼ ਵਿੱਚ ਪਿਛਲੇ 11 ਹਫ਼ਤਿਆਂ ਵਿੱਚ ਗਿਰਾਵਟ ਤੋਂ ਬਾਅਦ, ਫਿਰ ਇਕ ਹਫ਼ਤੇ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਅੰਕੜਿਆਂ ਮੁਤਾਬਕ ਇਸ ਹਫਤੇ ਪਿਛਲੇ ਹਫਤੇ ਦੇ ਮੁਕਾਬਲੇ 35 ਫੀਸਦੀ ਦਾ ਵਾਧਾ ਹੋਇਆ ਹੈ। ਕੋਰੋਨਾ ਦੇ ਨਵੇ ਕੇਸ 2380 ਸਾਹਮਣੇ ਆਏ ਹਨ। ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 13433 ਹੋ ਗਈ ਹੈ।

ਦੇਸ਼ ਵਿੱਚ 1231 ਵਿਅਕਤੀਆਂ ਨੇ ਕੋਰੋਨਾ ਨੂੰ ਹਰਾ ਕੇ ਘਰ ਵਾਪਸ ਚੱਲੇ ਗਏ ਹਨ। ਕੋਰੋਨਾ ਨਾਲ 56 ਲੋਕਾਂ ਦੀ ਮੌਤ ਹੋ ਚੁੱਕੀ ਹੈ। Corona Update: ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 1260 ਨਵੇਂ ਕੇਸ ਆਏ ਸਾਹਮਣੇ, 83 ਲੋਕਾਂ ਦੀ ਮੌਤ ਦਿੱਲੀ, ਹਰਿਆਣਾ ਅਤੇ  ਯੂਪੀ ਵਿੱਚ ਕੋਰੋਨਾ ਦਾ ਕਹਿਰ 
ਦਿੱਲੀ ਵਿੱਚ ਇਸ ਹਫ਼ਤੇ 2,307 ਕੇਸ ਆਏ, ਜੋ ਪਿਛਲੇ ਹਫ਼ਤੇ ਦੇ 943 ਦੇ ਮੁਕਾਬਲੇ 145% ਵੱਧ ਹਨ। ਇਸ ਹਫ਼ਤੇ ਦੇਸ਼ ਦੇ ਕੁੱਲ ਕੇਸਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ ਦਿੱਲੀ ਦੇ ਹਨ। ਹਰਿਆਣਾ ਵਿੱਚ ਹਫਤਾਵਾਰੀ ਮਾਮਲਿਆਂ ਵਿੱਚ 118% ਦਾ ਵਾਧਾ ਹੋਇਆ ਹੈ। ਪਿਛਲੇ ਹਫ਼ਤੇ 514 ਦੇ ਮੁਕਾਬਲੇ ਇਸ ਹਫ਼ਤੇ 1,119 ਮਾਮਲੇ ਸਨ। ਦੇਸ਼ ਵਿੱਚ ਅੱਜ ਕੋਰੋਨਾਵਾਇਰਸ ਮਹਾਮਾਰੀ ਦੇ ਨਵੇਂ ਮਾਮਲਿਆਂ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ 'ਚ ਦੇਸ਼ 'ਚ ਕੋਰੋਨਾ ਵਾਇਰਸ ਦੇ 1260 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 83 ਲੋਕਾਂ ਦੀ ਮੌਤ ਹੋ ਗਈ ਹੈ। ਇਹ ਵੀ ਪੜ੍ਹੋ:ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਪਰਤੇਗਾ ਵਤਨ -PTC News

Top News view more...

Latest News view more...