ਕੋਰੋਨਾ ਮਹਾਮਾਰੀ ਹੋ ਸਕਦੀ ਹੈ ‘ਆਯੁਸ਼ਮਾਨ ਭਾਰਤ’ ਨੂੰ ਗਤੀ ਦੇਣ ਦਾ ਮੌਕਾ – WHO ਮੁਖੀ

Corona promote Ayushman Bharat WHO Chief

ਨਵੀਂ ਦਿੱਲੀ – ਦੁਨੀਆ ਭਰ ਦੇ ਸਿਹਤ ਢਾਂਚੇ ਲਈ ਮੁਸੀਬਤ ਬਣੀ ਕੋਰੋਨਾ ਵਾਇਰਸ ਮਹਾਮਾਰੀ ਨੇ ਅਨੇਕਾਂ ਦੇਸ਼ਾਂ ਲਈ ਵੱਡੀਆਂ ਚੁਣੌਤੀਆਂ ਪੇਸ਼ ਕੀਤੀਆਂ ਹਨ। ਦੁਨੀਆ ਦੇ ਲਗਭਗ ਸਾਰੇ ਦੇਸ਼ ਇਸ ਨੂੰ ਲੈ ਕੇ ਵੱਡੀਆਂ ਪਰੇਸ਼ਾਨੀਆਂ ਵਿੱਚ ਹਨ। ਇਨ੍ਹਾਂ ਸਭ ਦੇ ਦੌਰਾਨ ਹੀ, ਵਿਸ਼ਵ ਸਿਹਤ ਸੰਗਠਨ ਨੇ ਭਾਰਤ ਦੀ ਇੱਕ ਯੋਜਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਭਾਰਤ ਲਈ ਕੋਰੋਨਾ ਮਹਾਮਾਰੀ ਰੂਪੀ ਇਹ ਆਫ਼ਤ ਇੱਕ ਅਵਸਰ ਬਣ ਸਕਦੀ ਹੈ। WHO ਦੇ ਮੁਖੀ ਟੈਡਰੋਸ ਐਡਾਨੋਮ ਨੇ ਕਿਹਾ ਹੈ ਕਿ COVID-19 ਮਹਾਮਾਰੀ ਜਿਸ ਨੇ ਦੁਨੀਆ ਭਰ ਦੇ ਦੇਸ਼ਾਂ ਲਈ ਚੁਣੌਤੀਆਂ ਪੇਸ਼ ਕੀਤੀਆਂ ਹਨ, ਭਾਰਤ ਵਾਸਤੇ ਇਹ ਵਿਸ਼ੇਸ਼ ਰੂਪ ’ਚ ਮੁਢਲੀ ਸਿਹਤ ਸੇਵਾ ’ਤੇ ਧਿਆਨ ਕੇਂਦਰਿਤ ਕਰਨ ਲਈ ਉਨ੍ਹਾਂ ਦੀ ਸਿਹਤ ਬੀਮਾ ਯੋਜਨਾ ‘ਆਯੁਸ਼ਮਾਨ ਭਾਰਤ’ ਨੂੰ ਗਤੀ ਦੇਣ ਲਈ ਇੱਕ ਅਵਸਰ ਹੋ ਸਕਦਾ ਹੈ ।
Ayushman Bharat WHO Chief

WHO ਦੇ ਮਹਾਨਿਰਦੇਸ਼ਕ ਭਾਰਤ ’ਚ COVID-19 ਦੀ ਮੌਜੂਦਾ ਸਥਿਤੀ ’ਤੇ ਇੱਕ ਸਵਾਲ ਦਾ ਜਵਾਬ ਦੇ ਰਹੇ ਸੀ ਜਿੱਥੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਗੱਲ ‘ਤੇ ਸਭ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਭਾਰਤ COVID-19 ਮਹਾਮਾਰੀ ਨਾਲ ਪ੍ਰਭਾਵਿਤ ਹੋਣ ਵਾਲਾ ਛੇਵਾਂ ਦੇਸ਼ ਬਣ ਗਿਆ ਹੈ। ਸ਼ਨੀਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਭਾਰਤ ਵਿੱਚ ਕੋਰੋਨਾ ਵਾਇਰਸ ਦੇ 9,887 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 294 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲਾ ਮੁਤਾਬਕ ਦੇਸ਼ ’ਚ ਕੋਰੋਨਾ ਦੇ ਕੁੱਲ 2,36,657 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 6,642 ਹੋ ਚੁੱਕੀ ਹੈ।
Ayushman Bharat WHO
WHO ਦੇ ਮਹਾਨਿਰੇਦਸ਼ਕ ਨੇ ਸ਼ੁੱਕਰਵਾਰ ਨੂੰ ਜੇਨੇਵਾ ’ਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਬੇਸ਼ੱਕ COVID-19 ਬਹੁਤ ਹੀ ਭਿਆਨਕ ਹੈ ਤੇ ਇਹ ਕਈ ਦੇਸ਼ਾਂ ਲਈ ਚੁਣੌਤੀਪੂਰਨ ਹੈ, ਪਰ ਸਾਨੂੰ ਇਸ ’ਚ ਵੀ ਮੌਕਿਆਂ ਦੀ ਤਲਾਸ਼ ਕਰਨ ਦੀ ਜ਼ਰੂਰਤ ਹੈ। ਉਦਾਹਰਨ ਲਈ ਇਹ ਸਮਾਂ ਭਾਰਤ ਲਈ ਆਯੁਸ਼ਮਾਨ ਭਾਰਤ ਨੂੰ ਗਤੀ ਦੇਣ ਦਾ ਇੱਕ ਅਵਸਰ ਹੋ ਸਕਦਾ ਹੈ, ਵਿਸ਼ੇਸ਼ ਰੂਪ ’ਚ ਮੁਢਲੀ ਸਿਹਤ ਦੇਖਭਾਲ ’ਤੇ ਧਿਆਨ ਦੇਣ ਨੂੰ ਲੈ ਕੇ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਆਯੁਸ਼ਾਨ ਭਾਰਤ ਦੇ ਕੰਮ ’ਚ ਤੇਜ਼ੀ ਲਿਆਉਣ ਲਈ ਅਤੇ ਮੁਢਲੀ ਸਿਹਤ ਦੇਖਭਾਲ ਤੇ ਭਾਈਚਾਰਕ ਹਿੱਸੇਦਾਰੀ ਪ੍ਰਤੀ ਸਰਕਾਰ ਦੀ ਮਜ਼ਬੂਤ ਪ੍ਰਤੀਬੱਧਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਮੌਜੂਦਾ ਸਮੇਂ ’ਚ ਇਸ ਤੋਂ ਕਾਫ਼ੀ ਕੁਝ ਪਾ ਸਕਦੇ ਹਾਂ।