ਮੁੱਖ ਖਬਰਾਂ

ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ 'ਚ 6083 ਨਵੇਂ ਕੇਸ

By Pardeep Singh -- January 14, 2022 11:25 am

ਚੰਡੀਗੜ੍ਹ:ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ 6083 ਨਵੇਂ ਕੇਸ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਨਾਲ 6 ਲੋਕਾਂ ਦੀ ਮੌਤ ਹੋ ਗਈ। ਪੰਜਾਬ ਵਿੱਚ 2330 ਮਰੀਜ਼ ਸਿਹਤਯਾਬ ਹੋਏ ਹਨ। ਇਸ ਤੋਂ ਇਲਾਵਾ 9 ਮਰੀਜ਼ਾਂ ਦੀ ਸਥਿਤੀ ਨਾਜ਼ੁਕ ਦੱਸੀ ਜਾ ਰਹੀ ਹੈ।

ਕੋਰੋਨਾ ਦੇ ਮੋਹਾਲੀ ਤੋਂ 914, ਪਟਿਆਲਾ ਤੋਂ 776, ਲੁਧਿਆਣਾ ਤੋਂ 670, ਜਲੰਧਰ ਤੋਂ 514, ਹੁਸ਼ਿਆਰਪੁਰ ਤੋਂ 571, ਪਠਾਨਕੋਟ ਤੋਂ 344, ਅੰਮ੍ਰਿਤਸਰ ਤੋਂ 731, ਰੋਪੜ ਤੋ 285, ਗੁਰਦਾਸਪੁਰ ਤੋਂ 346 ਅਤੇ ਤਰਨਤਾਰਨ ਤੋਂ 98 ਕੇਸ ਸਾਹਮਣੇ ਆਏ ਹਨ।

ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਦੇਸ਼ ਵਿੱਚ ਵੀਰਵਾਰ ਦੇ ਮੁਕਾਬਲੇ ਸ਼ੁੱਕਰਵਾਰ ਨੂੰ ਕੋਰੋਨਾ ਦੇ 16,785 ਹੋਰ ਮਾਮਲੇ ਸਾਹਮਣੇ ਆਏ ਹਨ। ਬੀਤੇ ਦਿਨ ਕੋਰੋਨਾ ਵਾਇਰਸ ਦੇ 2,47,417 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 2,64,202 ਨਵੇਂ ਕੇਸ ਆਏ ਅਤੇ 1,09,345 ਰਿਕਵਰੀ ਹੋਏ।

ਦੇਸ਼ ਭਰ ਕੋਰੋਨਾ ਦੇ ਐਕਟਿਵ ਕੇਸ ਵਧ ਕੇ 12 ਲੱਖ 72 ਹਜ਼ਾਰ 73 ਹੋ ਗਏ। ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 85 ਹਜ਼ਾਰ 350 ਹੋ ਗਈ ਹੈ।ਅੰਕੜਿਆਂ ਮੁਤਾਬਕ ਵੀਰਵਾਰ ਨੂੰ 1 ਲੱਖ 9 ਹਜ਼ਾਰ 345 ਲੋਕ ਠੀਕ ਹੋਏ ਹਨ, ਜਿਸ ਤੋਂ ਬਾਅਦ 3 ਕਰੋੜ 48 ਲੱਖ 24 ਹਜ਼ਾਰ 706 ਲੋਕ ਸੰਕਰਮਣ ਮੁਕਤ ਹੋ ਗਏ ਹਨ।ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 12,72,073 ਹੈ। ਦੇਸ਼ ਵਿੱਚ ਓਮੀਕਰੋਨ ਦੇ 5488 ਕੇਸ ਦਰਜ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ:ਦੇਸ਼ 'ਚ ਕੋਰੋਨਾ ਦੀ ਰਫ਼ਤਾਰ ਤੇਜ਼, 2 ਲੱਖ 64 ਹਜ਼ਾਰ ਤੋਂ ਵੱਧ ਨਵੇਂ ਕੇਸ

-PTC News

  • Share