Fri, Apr 26, 2024
Whatsapp

Coronavirus: ਸਪੇਨ ਦੀ ਫੁੱਟਬਾਲ ਟੀਮ ਦੇ 21 ਸਾਲਾ ਕੋਚ ਫਰਾਂਸਿਸਕੋ ਗ੍ਰੇਸੀਆ ਦਾ ਦਿਹਾਂਤ

Written by  Shanker Badra -- March 17th 2020 02:05 PM
Coronavirus: ਸਪੇਨ ਦੀ ਫੁੱਟਬਾਲ ਟੀਮ ਦੇ 21 ਸਾਲਾ ਕੋਚ ਫਰਾਂਸਿਸਕੋ ਗ੍ਰੇਸੀਆ ਦਾ ਦਿਹਾਂਤ

Coronavirus: ਸਪੇਨ ਦੀ ਫੁੱਟਬਾਲ ਟੀਮ ਦੇ 21 ਸਾਲਾ ਕੋਚ ਫਰਾਂਸਿਸਕੋ ਗ੍ਰੇਸੀਆ ਦਾ ਦਿਹਾਂਤ

Coronavirus: ਸਪੇਨ ਦੀ ਫੁੱਟਬਾਲ ਟੀਮ ਦੇ 21 ਸਾਲਾ ਕੋਚ ਫਰਾਂਸਿਸਕੋ ਗ੍ਰੇਸੀਆ ਦਾ ਦਿਹਾਂਤ:ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਕੋਰੋਨਾ ਵਾਇਰਸ ਹੌਲੀ -ਹੌਲੀ ਸਾਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਚੀਨ ‘ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਨੇ ਦੁਨੀਆ ਭਰ ‘ਚ ਆਪਣੀ ਦਹਿਸ਼ਤ ਫੈਲਾ ਰੱਖੀ ਹੈ। ਇਸ ਖਤਰਨਾਕ ਵਾਇਰਸ ਨੇ ਹੁਣ ਖੇਡ ਜਗਤ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਹੈ। ਕੋਰੋਨਾ ਵਾਇਰਸ ਕਾਰਨ ਸਪੇਨ ਦੀ ਫੁੱਟਬਾਲ ਟੀਮ ਦੇ ਕੋਚ ਫਰਾਂਸਿਸਕੋ ਗ੍ਰੇਸੀਆ (Francisco Gracia) ਦਾ ਦਿਹਾਂਤ ਹੋ ਗਿਆ ਹੈ। ਫਰਾਂਸਿਸਕੋ ਗ੍ਰੇਸੀਆ ਦੀ ਉਮਰ ਮਹਿਜ਼ 21 ਸਾਲ ਸੀ। ਉਨ੍ਹਾਂ ਇੰਨੀ ਛੋਟੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਫਰਾਂਸਿਸਕੋ ਗ੍ਰੇਸੀਆ ਸਪੇਨ ਦੀ ਨੈਸ਼ਨਲ ਟੀਮ ਨਹੀਂ ਬਲਕਿ ਯੂਥ ਟੀਮ ਦੇ ਮੈਨੇਜਰ ਸਨ। ਫਰਾਂਸਿਸਕੋ ਗ੍ਰੇਸੀਆ 2016 ਤੋਂ Atletico Portada Alta ਦੀ ਯੁਵਾ ਟੀਮ ਦੇ ਮੈਨੇਜਰ ਸਨ। ਉਹ ਇਸ ਖੇਤਰ 'ਚ ਸਭ ਤੋਂ ਘੱਟ ਉਮਰ ਦੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਵਿਅਕਤੀ ਸਨ। Atletico Portada Alta ਨੇ ਅਧਿਕਾਰਤ ਤੌਰ 'ਤੇ ਇੰਸਟਾਗ੍ਰਾਮ 'ਤੇ ਇਕ ਬਿਆਨ ਜਾਰੀ ਕੀਤਾ ਹੈ,ਜਿਸ ਵਿਚ ਕਿਹਾ ਗਿਆ ਹੈ ਕਿ ਫਰਾਂਸਿਸਕੋ ਗ੍ਰੇਸ਼ੀਆ ਦਾ ਦਿਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਯਾਨੀ WHO ਨੇ ਇਸ ਨੂੰ ਮਹਾਮਾਰੀ ਐਲਾਨ ਕੀਤਾ ਹੋਇਆ ਹੈ। ਜਿਸ ਤੋਂ ਬਾਅਦ ਯੂਕੇ, ਫਰਾਂਸ ਤੇ ਇਟਲੀ 'ਚ ਹਰ ਤਰ੍ਹਾਂ ਦੀਆਂ ਖੇਡ ਗਤੀਵਿਧੀਆਂ ਰੋਕ ਦਿੱਤੀਆਂ ਗਈਆਂ ਹਨ। ਇੰਨਾ ਹੀ ਨਹੀਂ ਫੁੱਟਬਾਲ ਦੀਆਂ ਸਾਰੀਆਂ ਵੱਡੀਆਂ ਲੀਗ ਬੰਦ ਕਰ ਦਿੱਤੀਆਂ ਗਈਆਂ ਹਨ,ਜਿਨ੍ਹਾਂ ਵਿਚ ਲਾ ਲੀਗਾ, ਪ੍ਰੀਮੀਅਰ ਲੀਗ, ਚੈਂਪੀਅਨਜ਼ ਲੀਗ ਤੇ ਸੀਰੀ ਏ ਸ਼ਾਮਲ ਹਨ। -PTCNews


Top News view more...

Latest News view more...