ਕੋਰੋਨਾ ਵਾਇਰਸ ਕਰਕੇ ਰੋਪੜ ਜੇਲ੍ਹ ‘ਚੋਂ 36 ਹਵਾਲਾਤੀ ਅਤੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚੋਂ 130 ਕੈਦੀ ਕੀਤੇ ਰਿਹਾਅ

#Coronavirus: 36 prisoners released from Ropar jail and 130 prisoners released from Central Jail in Amritsar
ਕੋਰੋਨਾ ਵਾਇਰਸ ਕਰਕੇ ਰੋਪੜ ਜੇਲ੍ਹ 'ਚੋਂ 36 ਹਵਾਲਾਤੀ ਅਤੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚੋਂ 130 ਕੈਦੀ ਕੀਤੇ ਰਿਹਾਅ

ਕੋਰੋਨਾ ਵਾਇਰਸ ਕਰਕੇ ਰੋਪੜ ਜੇਲ੍ਹ ‘ਚੋਂ 36 ਹਵਾਲਾਤੀ ਅਤੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚੋਂ 130 ਕੈਦੀ ਕੀਤੇ ਰਿਹਾਅ:ਅੰਮ੍ਰਿਤਸਰ : ਕੋਰੋਨਾ ਵਾਇਰਸ ਦੀ ਲਾਗ ਦਾ ਅਸਰ ਜੇਲ੍ਹ ‘ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਜਿਸ ਕਰਕੇ ਇਸ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਧਦੇ ਸੰਕਟ ਨੂੰ ਦੇਖਦੇ ਹੋਏ ਬੀਤੇ ਦਿਨੀਂ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਸੀ।

ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਕੋਰੋਨਾ ਕਾਰਨ ਇਕ ਮਹੱਤਵਪੂਰਨ ਫੈਸਲਾ ਲੈਂਦੇ ਹੋਏਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚੋਂ 130 ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ।ਅੰਮ੍ਰਿਤਸਰ ਪੁਲਿਸ ਵਲੋਂ ਵਿਸ਼ੇਸ਼ ਬੱਸਾਂ ਰਾਹੀਂ ਕੈਦੀਆਂ ਨੂੰ ਘਰ ਭੇਜਿਆ ਜਾ ਰਿਹਾ ਹੈ।

ਇਸ ਦੇ ਇਲਾਵਾ ਰੋਪੜ ਜੇਲ੍ਹ ‘ਚੋਂ ਵੀ 36 ਹਵਾਲਾਤੀਆਂ ਨੂੰ ਰਿਹਾਅ ਕੀਤਾ ਗਿਆ ਹੈ। ਇਹ ਸਾਰੇ ਹਵਾਲਾਤੀ ਮੋਹਾਲੀ ਜ਼ਿਲੇ ਦੇ ਕੇਸਾਂ ਨਾਲ ਸਬੰਧਿਤ ਹਨ ਅਤੇ 10 ਹਵਾਲਾਤੀਆਂ ਨੂੰ ਰੋਪੜ ਜ਼ਿਲ੍ਹੇ ਦੇ ਕੇਸਾਂ ਨਾਲ ਸਬੰਧਿਤ ਵੀ ਛੱਡਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਸ਼ਨੀਵਾਰ ਨੂੰ ਕੋਰੋਨਾ ਕਾਰਨ ਇਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਬਰਨਾਲਾ ਦੀ ਸਬ ਜੇਲ੍ਹ ਤੋਂ ਭੀੜ ਘੱਟ ਕਰਨ ਲਈ 39 ਕੈਦੀਆਂ ਨੂੰ ਰਿਹਾਅ ਕੀਤਾ ਗਿਆ ਸੀ। ਇਨ੍ਹਾਂ 39 ਕੈਦੀਆਂ ਵਿਚੋਂ 26 ਕੈਦੀ ਬਰਨਾਲਾ ਜ਼ਿਲ੍ਹੇ ਤੋਂ ਬਾਹਰ ਦੇ ਰਹਿਣ ਵਾਲੇ ਹਨ।
-PTCNews